ਚੰਡੀਗੜ੍ਹ: ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਦੀ ਫ਼ਿਲਮ 'ਮੁੰਡਾ ਹੀ ਚਾਹੀਦਾ' 12 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਦੀਪਕ ਥਾਪਰ ਅਤੇ ਸੰਤੋਸ਼ ਸੁਭਾਸ਼ ਥਿਤੇ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਇੱਕ ਡਰਾਮਾ ਫ਼ਿਲਮ ਹੈ ਜੋ ਸਮਾਜ ਦੀ ਅਸਲੀਅਤ ਬਿਆਨ ਕਰਦੀ ਹੈ।
ਕਹਾਣੀਫ਼ਿਲਮ ਦੀ ਕਹਾਣੀ ਸਮਾਜ ਦੇ ਮੌਜੂਦਾ ਹਾਲਾਤ ਮੁੰਡੇ ਅਤੇ ਕੁੜੀ ਦੇ ਵਿੱਚ ਹੋ ਰਹੇ ਭੇਦਭਾਵ ਨੂੰ ਦਰਸਾਉਂਦੀ ਹੈ। ਫ਼ਿਲਮ 'ਚ ਵਿਖਾਇਆ ਗਿਆ ਹੈ ਕਿ ਇੱਕ ਪਰਿਵਾਰ 'ਚ ਨਵੇਂ ਬੱਚੇ ਦੇ ਜਨਮ ਨੂੰ ਲੈ ਕੇ ਲੋਕ ਕਿੰਨਾ ਖੁਸ਼ ਹੁੰਦੇ ਹਨ ਪਰ ਸਮਾਜ ਅਤੇ ਪਰਿਵਾਰ ਦੋਵੇਂ ਚਾਹੁੰਦੇ ਹਨ ਕਿ ਮੁੰਡਾ ਹੀ ਹੋਵੇ। ਮੁੰਡੇ ਦੀ ਚਾਹਤ 'ਚ ਬੱਚੇ ਦਾ ਪਿਤਾ ਟੈਸਟ ਟਿਊਬ ਤਕਨੀਕ ਰਾਹੀ ਪ੍ਰੈਗਨੇਂਟ ਤੱਕ ਹੋ ਜਾਂਦਾ ਹੈ। ਘਰ 'ਚ ਮੁੰਡਾ ਪੈਦਾ ਹੁੰਦਾ ਹੈ ਕਿ ਨਹੀਂ ਇਸ 'ਤੇ ਹੀ ਫ਼ਿਲਮ ਆਧਾਰਿਤ ਹੈ।
ਅਦਾਕਾਰੀਇਸ ਫ਼ਿਲਮ 'ਚ ਹਰੀਸ਼ ਵਰਮਾ ਦੀ ਅਦਾਕਾਰੀ ਸਭ ਤੋਂ ਵਧੀਆ ਹੈ। ਰੁਬੀਨਾ ਬਾਜਵਾ ਦਾ ਆਪਣੇ ਕਿਰਦਾਰ ਪ੍ਰਤੀ ਭੋਲੇਪਨ ਨੇ ਹਰ ਇੱਕ ਦਾ ਦਿਲ ਜਿੱਤਿਆ ਹੈ। ਸਪੋਰਟਿੰਗ ਕਾਸਟ 'ਚ ਪਵਨ ਜੌਹਲ ਦੀ ਕਾਮੇਡੀ ਕਮਾਲ ਦੀ ਹੈ। ਕੁਲ-ਮਿਲਾ ਕੇ ਸਭ ਨੇ ਹੀ ਆਪਣੇ ਕਿਰਦਾਰ ਮੁਤਾਬਕ ਵਧੀਆ ਕੰਮ ਕੀਤਾ ਹੈ।
ਕਮੀਆਂ ਅਤੇ ਖੂਬੀਆਂਫ਼ਿਲਮ ਦੀ ਖ਼ੂਬੀ ਉਸ ਦਾ ਵੱਖਰਾ ਕਾਨਸੇਪਟ ਹੈ। ਫ਼ਿਲਮ 'ਚ ਕਮੀ ਇਹ ਹੈ ਕਿ ਕੁਝ ਦ੍ਰਿਸ਼ ਡਰੈਗ ਹੁੰਦੇ ਹਨ।ਕਈ ਦ੍ਰਿਸ਼ ਧੱਕੇ ਦੇ ਨਾਲ ਪਾਏ ਗਏ ਹਨ।ਜੇਕਰ ਫ਼ਿਲਮ ਦਾ ਪ੍ਰਮੋਸ਼ਨ ਵੱਡੇ ਪੈਮਾਨੇ 'ਤੇ ਕੀਤਾ ਜਾਂਦਾ ਤਾਂ ਫ਼ਿਲਮ ਹੋਰ ਕਾਰੋਬਾਰ ਕਰ ਸਕਦੀ ਸੀ।ਸਮਾਜਿਕ ਮੁੱਦੇ ਨੂੰ ਲੈ ਕੇ ਬਣੀ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਤਾਂ ਕਰਦੀ ਹੀ ਹੈ ਇਸ ਤੋਂ ਇਲਾਵਾ ਇੱਕ ਸੰਦੇਸ਼ ਵੀ ਦਿੰਦੀ ਹੈ।