ਪੰਜਾਬ

punjab

ETV Bharat / sitara

ਜਾਵੇਦ ਅਖਤਰ ਖ਼ਿਲਾਫ਼ ਮੁੰਬਈ ਪੁਲਿਸ ਨੇ ਮਾਮਲਾ ਕੀਤਾ ਦਰਜ - ਚੰਡੀਗੜ੍ਹ

ਜਾਵੇਦ ਅਖਤਰ ਖ਼ਿਲਾਫ਼ ਮੁੰਬਈ ਪੁਲਿਸ ਨੇ ਇਕ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ, ਮਾਮਲਾ ਮੁਲੁੰਡ ਥਾਣੇ 'ਚ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤ ਇੱਕ ਵਕੀਲ ਵਲੋਂ ਦਰਜ ਕਰਵਾਈ ਗਈ ਹੈ।

ਜਾਵੇਦ ਅਖਤਰ ਖ਼ਿਲਾਫ਼ ਮੁੰਬਈ ਪੁਲਿਸ ਨੇ ਮਾਮਲਾ ਕੀਤਾ ਦਰਜ
ਜਾਵੇਦ ਅਖਤਰ ਖ਼ਿਲਾਫ਼ ਮੁੰਬਈ ਪੁਲਿਸ ਨੇ ਮਾਮਲਾ ਕੀਤਾ ਦਰਜ

By

Published : Oct 4, 2021, 7:17 PM IST

ਚੰਡੀਗੜ੍ਹ :ਹਿੰਦੀ ਫ਼ਿਲਮ ਇੰਡਸਟਰੀ (Hindi film industry) ਦੇ ਮਸ਼ਹੂਰ ਲੇਖਕ ਤੇ ਗੀਤਕਾਰ ਜਾਵੇਦ ਅਖਤਕ (Well known author and lyricist Javed Akhtak) ਆਪਣੀ ਬੇਬਾਕੀ ਕਾਰਨ ਇਕ ਵਾਰ ਮੁੜ ਚਰਚਾ 'ਚ ਹੈ, ਜਿਸ ਦੇ ਚੱਲਦਿਆਂ ਉਹ ਕਾਨੂੰਨੀ ਵਿਵਾਦ 'ਚ ਘਿਰ ਗਏ। ਜਾਵੇਦ ਅਖਤਰ (Javed Akhtak) ਖ਼ਿਲਾਫ਼ ਮੁੰਬਈ ਪੁਲਿਸ ਨੇ ਇਕ ਮਾਮਲਾ ਦਰਜ ਕੀਤਾ ਹੈ। ਜਾਵੇਦ ਅਖਤਰ 'ਤੇ ਰਾਸ਼ਟਰੀ ਸਵੈ ਸੇਵਕ ਸੰਘ (RSS) ਦੀ ਤੁਲਨਾ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਕਰਨ ਦਾ ਦੋਸ਼ ਹੈ।

ਜਾਣਕਾਰੀ ਅਨੁਸਾਰ, ਮਾਮਲਾ ਮੁਲੁੰਡ ਥਾਣੇ 'ਚ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤ ਇੱਕ ਵਕੀਲ ਵਲੋਂ ਦਰਜ ਕਰਵਾਈ ਗਈ ਹੈ। ਜਾਵੇਦ ਅਖਤਰ ਨੇ ਇੱਕ ਟੀ.ਵੀ. ਸ਼ੋਅ 'ਚ ਕਿਹਾ ਸੀ, ''ਜਿਵੇਂ ਤਾਲਿਬਾਨ ਅਫਗਾਨਿਸਤਾਨ ਨੂੰ ਇਸਲਾਮਿਕ ਰਾਸ਼ਟਰ ਬਣਾਉਣਾ ਚਾਹੁੰਦਾ ਹੈ, ਆਰ. ਐੱਸ. ਐੱਸ. ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰ ਰਿਹਾ ਹੈ।''

ਇਹ ਵੀ ਪੜ੍ਹੋ:ਅਕਸ਼ੇ ਨੇ ਚਾਂਦਨੀ ਚੌਕ ‘ਚ 'ਰਕਸ਼ਾਬੰਧਨ' ਲਈ ਕੀਤਾ ਸ਼ੂਟ, ਵੀਡੀਓ ਸਾਂਝੀ ਕਰ ਕਹੀ ਇਹ ਗੱਲ

ਪਹਿਲਾਂ ਇਸੇ ਮਾਮਲੇ 'ਚ ਆਰ.ਐੱਸ.ਐੱਸ. ਵਰਕਰ ਵਿਵੇਕ ਚਾਂਪਨੇਰਕਰ ਨੇ ਜਾਵੇਦ ਅਖਤਰ ਖ਼ਿਲਾਫ਼ ਕੇਸ ਦਾਇਰ ਕਰਵਾਇਆ ਸੀ। ਵਿਵੇਕ ਚਾਂਪਨੇਰਕਰ ਨੇ ਇਹ ਮਾਮਲਾ ਮੁੰਬਈ ਦੀ ਠਾਣੇ ਅਦਾਲਤ 'ਚ ਦਾਇਰ ਕਰਵਾਇਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਲੇਖਕ ਨੂੰ ਨੋਟਿਸ ਭੇਜਿਆ ਸੀ। ਇਸ ਦੇ ਨਾਲ ਹੀ ਉਸ ਨੂੰ ਅਗਲੀ ਸੁਣਵਾਈ ਯਾਨੀ 12 ਨਵੰਬਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ।

ABOUT THE AUTHOR

...view details