ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਮਨੋਰੰਜਨ ਅਤੇ ਸਿਆਸਤ ਦੋਹਾਂ ਨਾਲ ਢੁੰਗਾ ਸਬੰਧ ਹੈ, ਇਹ ਤਾਂ ਹਰ ਕੋਈ ਜਾਣਦਾ ਹੈ ਸਿਆਸਤ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਮਨੋਰੰਜਨ ਜਗਤ 'ਚ ਚੰਗਾ ਨਾਂਅ ਰੋਸ਼ਨ ਕੀਤਾ। ਹਾਲ ਹੀ ਵਿੱਚ ਭਗਵੰਤ ਮਾਨ ਨੇ ਆਪਣਾ ਗੀਤ ਨਨਕਾਣਾ ਦਰਸ਼ਕਾਂ ਦੇ ਸਨਮੁੱਖ ਕੀਤਾ ਹੈ।
ਨੈਣ ਤਰਸਦੈ ਰਹਿੰਦੇ ਨਨਕਾਣਾ ਦੇਖਣ ਨੂੰ: ਭਗਵੰਤ ਮਾਨ - entertainment news
ਸਿਆਸਤ 'ਚ ਸਰਗਰਮ ਭਗਵੰਤ ਮਾਨ ਹੁਣ ਗਾਇਕ ਬਣ ਗਏ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਲਿਖਿਆ ਅਤੇ ਗਾਇਆ ਗੀਤ ਨਨਕਾਣਾ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ। ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਚੰਗਾ ਹੁੰਘਾਰਾ ਮਿਲ ਰਿਹਾ ਹੈ।
ਫ਼ੋਟੋ
ਇਸ ਗੀਤ ਨੂੰ ਬੋਲ ਅਤੇ ਅਵਾਜ਼ ਭਗਵੰਤ ਮਾਨ ਵੱਲੋਂ ਦਿੱਤੇ ਗਏ ਹਨ। ਇਸ ਗੀਤ ਨੂੰ ਪ੍ਰੋਡਿਊਸ ਮਸ਼ਹੂਰ ਗੀਤਕਾਰ ਬੰਟੀ ਬੈਂਸ ਨੇ ਕੀਤਾ ਹੈ। ਬ੍ਰੈਂਡ ਬੀ ਦੇ ਯੂਟਿਊਬ ਚੈਨਲ ਤੋਂ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 35 ਹਜ਼ਾਰ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਸ ਗੀਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਗੱਲ ਕੀਤੀ ਗਈ ਹੈ। ਇਹ ਵਿਖਾਇਆ ਗਿਆ ਹੈ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਨੂੰ ਲੋਕ ਨਹੀਂ ਮਨ ਰਹੇ ਅਤੇ ਸਮਾਜ ਦਾ ਨੁਕਸਾਨ ਕਰ ਰਹੇ ਹਨ।