ਚੰਡੀਗੜ੍ਹ: ਗੈਂਗਸਟਰ ਸੁੱਖਾ ਕਾਹਲਵਾਂ ਦੀ ਜਿੰਦਗੀ 'ਤੇ ਆਧਾਰਿਤ ਫ਼ਿਲਮ ਸ਼ੂਟਰ ਦੇ ਪ੍ਰੋਡਿਊਸਰ ਕੇਵੀ ਢਿੱਲੋਂ ਉੱਤੇ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਹ ਮੁਕਦਮਾ IPC 153, 153A,153B, 160, 107, 505 ਧਾਰਾਵਾਂ ਤਹਿਤ ਦਰਜ ਹੋਇਆ ਹੈ। ਇਸ ਕਾਰਵਾਈ 'ਤੇ ਫ਼ਿਲਮ ਦੀ ਟੀਮ ਦੀ ਪ੍ਰਤੀਕਿਰੀਆ ਅਜੇ ਸਾਹਮਣੇ ਨਹੀਂ ਆਈ ਹੈ। ਗੈਂਗਸਟਰ ਸੁੱਖਾ ਕਾਹਲਵਾਂ ਦੀ ਜਿੰਦਗੀ 'ਤੇ ਬਣੀ ਫ਼ਿਲਮ ਸ਼ੂਟਰ 'ਤੇ ਕੈਪਟਨ ਅਮਰਿੰਦਰ ਨੇ ਪਾਬੰਦੀ ਲੱਗਾਉਣ ਦੇ ਨਿਰਦੇਸ਼ ਦਿੱਤੇ ਸਨ। ਇਹ ਬੈਨ ਪੰਜਾਬ ਸਰਕਾਰ ਨੇ ਸੀਨੀਅਰ ਵਕੀਲ ਐਚ ਸੀ ਅਰੋੜਾ ਦੀ ਮੰਗ 'ਤੇ ਲਗਾਇਆ ਹੈ।
ਫ਼ਿਲਮ ਸ਼ੂਟਰ ਦੇ ਪ੍ਰੋਡਿਊਸਰ ਕੇਵੀ ਢਿੱਲੋਂ 'ਤੇ ਮੁਕੱਦਮਾ ਦਰਜ
ਫ਼ਿਲਮ ਸ਼ੂਟਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਪ੍ਰੋਡਿਊਸਰ ਕੇਵੀ ਢਿੱਲੋਂ ਉੱਤੇ ਮੁਕਦਮਾ ਦਰਜ ਕੀਤਾ ਗਿਆ ਹੈ।
ਫ਼ੋਟੋ
ਇਹ ਵੀ ਪੜ੍ਹੋ:ਸੀਨੀਅਰ ਵਕੀਲ ਐਚ.ਸੀ ਅਰੋੜਾ ਦੀ ਮੰਗ 'ਤੇ ਬੈਨ ਹੋਈ ਫ਼ਿਲਮ 'ਸ਼ੂਟਰ'
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਐਚਸੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਿਲਮ 'ਸ਼ੂਟਰ' ਦਾ ਗੀਤ 'ਆਰਡਰ' ਸੁਣਿਆ ਸੀ। ਉਨ੍ਹਾਂ ਮੁਤਾਬਕ ਇਸ ਗੀਤ 'ਚ ਗੈਂਗਸਟਰ ਕਲਚਰ ਅਤੇ ਹਥਿਆਰਾਂ ਨੂੰ ਪੂਰੀ ਤਰ੍ਹਾਂ ਪ੍ਰਮੋਟ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।