ਚੰਡੀਗੜ੍ਹ: ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ ਅਤੇ ਸਾਡੇ ਦੇਸ਼ ਦੇ ਮਨੋਰੰਜਨ ਜਗਤ 'ਚ ਹਰ ਤਿਉਹਾਰ ਨਾਲ ਸਬੰਧਿਤ ਕੋਈ ਨਾ ਕੋਈ ਗੀਤ ਤਾਂ ਜੁੜਿਆ ਹੀ ਹੁੰਦਾ ਹੈ। ਇਸੇ ਤਰ੍ਹਾਂ ਪੰਜਾਬੀ ਇੰਡਸਟਰੀ 'ਚ ਮਾਂ ਨੂੰ ਲੈ ਕੇ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਨੂੰ ਸਦਾ ਬਹਾਰ ਗੀਤ ਵੀ ਕਿਹਾ ਜਾ ਸਕਦਾ ਹੈ। ਆਓ ਰੂ-ਬ-ਰੂ ਕਰਵਾਉਂਦੇ ਹਾਂ ਤੁਹਾਨੂੰ ਉਨ੍ਹਾਂ ਗੀਤਾਂ ਨਾਲ ਜੋ ਬਣੇ ਹਨ ਸਿਰਫ਼ ਮਾਂਵਾਂ ਲਈ..
1. 'ਮਾਂ': ਪ੍ਰਦੇਸੀਆਂ ਦੇ ਦੁੱਖ ਨੂੰ ਦਰਸਾਉਂਦਾ ਗਾਇਕ ਮਲਕੀਤ ਸਿੰਘ ਦਾ ਗੀਤ ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖ਼ਾਣ ਨੂੰ ਬੜਾ ਹੀ ਦਿਲ ਕਰਦਾ ਏ , ਇਹ ਉਹ ਗੀਤ ਹੈ ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਇਸ ਲਈ ਇਹ ਗੀਤ ਪੰਜਾਬੀ ਇੰਡਸਟਰੀ ਦਾ ਸਦਾ ਬਹਾਰ ਗੀਤ ਹੈ।
2. 'ਦੱਸ ਕਿਵੇਂ ਵੰਡਾਂਗੇ ਤੈਨੂੰ ਮਾਂ': 2004 'ਚ ਰਿਲੀਜ਼ ਹੋਈ ਫ਼ਿਲਮ 'ਅਸਾਂ ਨੂੰ ਮਾਨ ਵਤਨਾਂ ਦਾ' ਦਾ ਗੀਤ 'ਦੱਸ ਕਿਵੇਂ ਵੰਡਾਂਗੇ ਤੈਨੂੰ ਮਾਂ' ਇਹ ਗੀਤ ਅੱਜ ਦੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ। ਇਸ ਗੀਤ ਨੂੰ ਆਵਾਜ਼ ਹਰਭਜਨ ਮਾਨ ਨੇ ਦਿੱਤੀ ਹੈ।
3.ਮੇਰੀ ਮਾਂ ਨੂੰ ਨਾਂ ਦੱਸਿਓ: ਅਮਰਿੰਦਰ ਗਿੱਲ ਦਾ ਗੀਤ 'ਮੇਰੀ ਮਾਂ ਨੂੰ ਨਾਂ ਦੱਸਿਓ', ਇਸ ਗੀਤ 'ਚ ਘਰ ਤੋਂ ਦੂਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਦਰਸਾਇਆ ਗਿਆ ਹੈ। ਇਹ ਗੀਤ ਪੰਜਾਬ ਦੇ ਹਰ ਇੱਕ ਨੌਜਵਾਨ ਦੀ ਕਹਾਣੀ ਹੈ, ਜੋ ਘਰ ਤੋਂ ਦੂਰ ਨੌਕਰੀ ਕਰ ਰਿਹਾ ਹੈ ਜਾਂ ਫ਼ੇਰ ਵਿਦੇਸ਼ ਬੈਠਾ ਪੜ੍ਹਾਈ ਕਰ ਰਿਹਾ ਹੈ।
4. 'ਮੇਰੀ ਬੇਬੇ' ਅਤੇ 'ਆਟੇ ਦੀ ਚਿੜ੍ਹੀ': ਸ਼ੈਰੀ ਮਾਨ ਦੀ ਆਵਾਜ਼ 'ਚ ਗੀਤ 'ਮੇਰੀ ਬੇਬੇ' ਅਤੇ 'ਆਟੇ ਦੀ ਚਿੜ੍ਹੀ' ਮਾਂ ਦੀ ਫ਼ਿਕਰ ਅਤੇ ਪਿਆਰ ਨੂੰ ਵਿਖਾਉਂਦਾ ਹੈ।
5. 'ਡਾਲਰ vs ਰੋਟੀ': ਰਣਜੀਤ ਬਾਵਾ ਦਾ ਗੀਤ ਡਾਲਰ ਅਤੇ ਰੋਟੀ ਵੀ ਵਿਦੇਸ਼ ਵੱਸਦੇ ਪੰਜਾਬੀਆਂ ਦੀ ਕਹਾਣੀ ਹੈ।
6.'ਬਲੈਸਿੰਗ ਆਫ਼ ਬੇਬੇ': ਗਾਇਕ ਗਗਨ ਕੋਕਰੀ ਦਾ ਗੀਤ 'ਬਲੈਸਿੰਗ ਆਫ਼ ਬੇਬੇ' ਮਾਂ ਦੇ ਸੰਘਰਸ਼ ਨੂੰ ਵਿਖਾਉਂਦਾ ਹੈ ਕਿ ਕਿਸ ਤਰ੍ਹਾਂ ਇੱਕ ਮਾਂ ਸੰਘਰਸ਼ ਕਰਕੇ ਆਪਣੇ ਬੱਚੇ ਨੂੰ ਸਫ਼ਲ ਬਣਾਉਂਦੀ ਹੈ।
7. 'ਮੇਰੀ ਮਾਂ': ਮਹਿਤਾਬ ਵਿਰਕ ਦਾ ਗੀਤ 'ਮੇਰੀ ਮਾਂ' ਇੱਕ ਜਵਾਨ ਬੱਚੇ ਤੇ ਮਾਂ ਦੀ ਕਹਾਣੀ ਹੈ।
8.'ਲਵ ਯੂ ਬੇਬੇ': ਗਾਇਕ ਲਵਲੀ ਨੂਰ ਦਾ ਗੀਤ 'ਲਵ ਯੂ ਬੇਬੇ' ਅੱਜ-ਕੱਲ੍ਹ ਸਭ ਤੋਂ ਜ਼ਿਆਦਾ ਚਰਚਿਤ ਗੀਤਾਂ ਵਿੱਚੋਂ ਇੱਕ ਹੈ।