ਪੰਜਾਬ

punjab

ਛੇਤੀ ਹੀ ਮਿਸ ਪੂਜਾ ਲੈ ਕੇ ਆ ਰਹੀ ਹੈ ਡੂਏਟ ਗੀਤ ਸੋਹਨਿਆ 2

ਮਿਸ ਪੂਜਾ ਨੇ ਆਪਣੇ ਆਉਣ ਵਾਲੇ ਗੀਤ ਸੋਹਨਿਆ 2 ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕਰ ਕੇ ਦਿੱਤੀ ਸੀ। ਮਿਸ ਪੂਜਾ ਅਤੇ ਮਿਲੰਦ ਗਾਬਾ ਇੱਕਠੇ ਗੀਤ ਕਰਨ ਜਾ ਰਹੇ ਹਨ।

By

Published : Sep 9, 2019, 3:23 PM IST

Published : Sep 9, 2019, 3:23 PM IST

ਫ਼ੋਟੋ

ਚੰਡੀਗੜ੍ਹ:ਪੰਜਾਬੀ ਇੰਡਸਟਰੀ 'ਚ ਡੂਏਟ ਕਵੀਨ ਦੇ ਨਾਂਅ ਨਾਲ ਜਾਣੀ ਜਾਂਦੀ ਮਿਸ ਪੂਜਾ ਇੱਕ ਵਾਰ ਫ਼ਿਰ ਤੋਂ ਡੂਏਟ ਗੀਤ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ। ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਆਉਣ ਵਾਲੇ ਗੀਤ ਸੋਹਨਿਆ 2 ਦੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਮਿਸ ਪੂਜਾ ਆਪਣਾ ਅਗਲਾ ਗੀਤ ਮਿਲੰਦ ਗਾਬਾ ਦੇ ਨਾਲ ਕਰਨ ਜਾ ਰਹੀ ਹੈ। ਗੀਤ ਦਾ ਨਾਂਅ 'ਸੋਹਨਿਆ 2' ਹੈ। ਇਸ ਗੀਤ ਦੇ ਬੋਲ ਹੈਪੀ ਰਾਏ ਕੋਟੀ ਅਤੇ ਮਿਲੰਦ ਗਾਬਾ ਵੱਲੋਂ ਲਿੱਖੇ ਗਏ ਹਨ। ਮਿਊਜ਼ਿਕ ਐਮਜੀ ਵੱਲੋਂ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਗੀਤ 12 ਸਤੰਬਰ ਨੂੰ ਸਪੀਡ ਰਿਕਰਾਰਡਸ ਦੇ ਲੈਬਲ ਹੇਠ ਰਿਲੀਜ਼ ਕੀਤਾ ਜਾਵੇਗਾ।

ਇਸ ਗੀਤ ਦੇ ਪੋਸਟਰ 'ਚ ਮਿਸ ਪੂਜਾ ਦਾ ਪਹਿਰਾਵਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਅਕਸਰ ਹੀ ਮਿਸ ਪੂਜਾ ਦੇ ਗੀਤਾਂ 'ਚ ਉਸ ਦੇ ਪਹਿਰਾਵੇ ਅਤੇ ਲੁੱਕ ਕਮਾਲ ਦੀ ਹੀ ਹੁੰਦੀ ਹੈ। ਇਸ ਦੀ ਉਦਹਾਰਨ ਮਿਸ ਪੂਜਾ ਦਾ ਗੀਤ ਬਾਰੀ ਬਰਸੀ ਹੈ। ਇਸ ਗੀਤ 'ਚ ਵੈਸਟਰਨ ਆਊਟਫ਼ਿਟ ਤੋਂ ਲੈ ਕੇ ਟ੍ਰੇਡਿਸ਼ਨਲ ਹਰ ਤਰੀਕੇ ਦਾ ਲੁੱਕ ਮਿਸ ਪੂਜਾ ਨੇ ਟ੍ਰਾਈ ਕੀਤਾ ਹੈ। ਇਸ ਗੀਤ ਦੇ ਵਿੱਚ ਕੀ ਖ਼ਾਸ ਹੋਵੇਗਾ ਇਹ ਤਾਂ 12 ਤਰੀਕ ਨੂੰ ਪਤਾ ਲੱਗ ਹੀ ਜਾਵੇਗਾ। ਜ਼ਿਕਰ-ਏ-ਖ਼ਾਸ ਹੈ ਕਿ ਜੂਨ ਮਹੀਨੇ ਰਿਲੀਜ਼ ਹੋਇਆ ਮਿਲੰਦ ਗਾਭਾ ਦਾ ਗੀਤ ਜ਼ਿੰਦਗੀ ਦੀ ਪੌੜੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਜ਼ਿੰਦਗੀ ਦੀ ਪੌੜੀ ਗੀਤ ਤੋਂ ਬਾਅਦ ਦਰਸ਼ਕਾਂ ਦੀਆਂ ਉਮੀਦਾਂ ਮਿਲੰਦ ਗਾਭਾ ਤੋਂ ਬਹੁਤ ਵਧ ਗਈਆਂ ਹਨ। ਇਨ੍ਹਾਂ ਉਮੀਦਾਂ 'ਤੇ ਮਿਲੰਦ ਗਾਭਾ ਖ਼ਰੇ ਉਤਰ ਪਾਉਣਗੇ ਕਿ ਨਹੀਂ ਇਹ ਤਾਂ ਵਕਤ ਹੀ ਤੈਅ ਕਰੇਗਾ।

ABOUT THE AUTHOR

...view details