ਪੰਜਾਬ

punjab

ETV Bharat / sitara

ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਭੜਕਾਊ ਗੀਤ ਗਾਉਣ ਦੇ ਮਾਮਲੇ 'ਚ ਦਿੱਤੀ ਜ਼ਮਾਨਤ - ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਭੜਕਾਊ ਗੀਤ ਗਾਉਣ ਦੇ ਮਾਮਲੇ 'ਚ ਦਿੱਤੀ ਜ਼ਮਾਨਤ

ਆਪਣੇ ਗੀਤਾਂ ਨੂੰ ਲੈਕੇ ਚਰਚਾ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਸ਼ੋਸਲ ਮੀਡੀਆ 'ਤੇ ਪਾਇਆ ਇੱਕ ਗੀਤ ਦਾ ਵੀਡੀਓ ਵਾਇਰਲ ਹੋ ਗਿਆ ਸੀ। ਇਸ ਗੀਤ ਨੂੰ ਭੜਕਾਊ ਕਰਾਰ ਕਰਦੇ ਹੋਏ ਵਕੀਲ ਐਚ ਸੀ ਅਰੋੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਅਧਾਰ 'ਤੇ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ 'ਤੇ ਕੇਸ ਦਰਜ ਕੀਤਾ ਗਿਆ ਸੀ। ਸਿੱਧੂ ਨੂੰ ਇਸ ਕੇਸ ਵਿੱਚੋਂ ਇੱਕ ਵਾਰ ਫਿਰ ਜ਼ਮਾਨਤ ਮਿਲ ਗਈ ਹੈ।

ਫ਼ੋਟੋ
ਫ਼ੋਟੋ

By

Published : Feb 6, 2020, 5:38 PM IST

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਕਾਰਨ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਕੁਝ ਅਜਿਹਾ ਹੀ ਸਿੱਧੂ ਮੂਸੇ ਵਾਲਾ ਤੇ ਮਨਕੀਰਤ ਔਲਖ ਨੇ ਪਿਛਲੇ ਦਿਨੀਂ ਕੀਤਾ। ਦੋਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਗੀਤ ਵਾਇਰਲ ਕੀਤਾ, ਜਿਸ ਦੇ ਤਹਿਤ ਹਾਈ ਕੋਰਟ ਦੇ ਆਦੇਸ਼ਾਂ ਤੇ ਮਾਨਸਾ ਦੀ ਸਦਰ ਪੁਲਿਸ ਵੱਲੋਂ ਗਾਇਕ ਸਿੱਧੂ ਮੂਸੇ ਵਾਲਾ ਗਾਇਕ ਮਨਕੀਰਤ ਔਲਖ ਅਤੇ ਉਨ੍ਹਾਂ ਦੇ ਕੁਝ ਸਾਥੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

ਸਿੱਧੂ ਮੂਸੇਵਾਲਾ ਦਾ ਕੇਸ ਲੜ ਰਹੇ ਵਕੀਲ ਹਰਪ੍ਰੀਤ ਸਿੰਘ ਵੱਲੋਂ ਦੀ ਜ਼ਮਾਨਤ ਦੇ ਲਈ ਮਾਨਸਾ ਦੀ ਅਦਾਲਤ ਵਿੱਚ ਅਰਜ਼ੀ ਲਗਾਈ ਗਈ ਤੇ ਅਰਜ਼ੀ ਦੇ ਅਧਾਰ ਮਾਣਯੋਗ ਸੈਸ਼ਨ ਕੋਰਟ ਵੱਲੋਂ ਸਿੱਧੂ ਮੂਸੇਵਾਲਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਵਕੀਲ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਨੂੰ ਅੱਗੇ ਜਦੋਂ ਵੀ ਅਦਾਲਤ ਬੁਲਾਵੇਗੀ ਤਾਂ ਉਹ ਹੁਕਮਾਂ ਦਾ ਪਾਲਣ ਕਰਦੇ ਹੋਏ ਜ਼ਰੂਰ ਹਾਜ਼ਰ ਹੋਣਗੇ।

VIDEO: ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਭੜਕਾਊ ਗੀਤ ਗਾਉਣ ਦੇ ਮਾਮਲੇ 'ਚ ਦਿੱਤੀ ਜ਼ਮਾਨਤ

ਸਿੱਧੂ ਮੂਸੇਵਾਲਾ 'ਤੇ ਕਿਉਂ ਹੋਇਆ ਸੀ ਮਾਮਲਾ ਦਰਜ?

ਪਿਛਲੇ ਦਿਨੀਂ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਘਰ ਦੇ ਇੱਕ ਸਮਾਗਮ ਦੌਰਾਨ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਆਪਣੇ ਕੁਝ ਸਾਥੀਆਂ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਗੀਤ ਗਾਇਆ ਸੀ ਜੋ ਤੇਜੀ ਨਾਲ ਵਾਇਰਲ ਹੋ ਗਿਆ। ਇਸ ਦੇ ਉਪਰਾਂਤ ਦੋਹਾਂ ਕਲਾਕਾਰਾ ਤੇ ਉਨ੍ਹਾਂ ਦੇ ਸਾਥੀਆਂ ਤੇ ਪਰਚਾ ਦਰਜ ਗਿਆ ਸੀ।

ਇਸ ਵਾਇਰਲ ਹੋਈ ਵੀਡੀਓ 'ਤੇ ਹਾਈਕੋਰਟ ਦੇ ਵਕੀਲ ਐਚ ਸੀ ਅਰੋੜਾ ਵੱਲੋਂ ਡੀਜੀਪੀ ਪੰਜਾਬ ਨੂੰ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਦੇ ਅਧਾਰ ਤੇ ਡੀਜੀਪੀ ਪੰਜਾਬ ਨੇ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਨਸਾ ਦੀ ਸਦਰ ਪੁਲਿਸ ਨੂੰ ਸਿੱਧੂ ਮੂਸੇ ਵਾਲਾ, ਮਨਕੀਰਤ ਔਲਖ ਅਤੇ ਉਨ੍ਹਾਂ ਦੇ ਸਾਥੀਆਂ ਤੇ ਮਾਮਲਾ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਸੀ।

ਡੀਜੀਪੀ ਵੱਲੋਂ ਜਾਰੀ ਹਿਦਾਇਤਾਂ ਦੇ ਅਧਾਰ ਤੇ ਮਾਨਸਾ ਦੀ ਸਦਰ ਪੁਲਿਸ ਨੇ ਸਿੱਧੂ ਮੂਸੇ ਵਾਲਾ, ਮਨਕੀਰਤ ਔਲਖ ਤੇ ਉਨ੍ਹਾਂ ਦੇ ਸਾਥੀਆਂ 'ਤੇ ਧਾਰਾ 294, 504 ਤੇ 149 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

For All Latest Updates

TAGGED:

ABOUT THE AUTHOR

...view details