ਮਹਿੰਗੀ ਵੀਡੀਓ ਦੇ ਨਾਲ ਯੂਟਿਊਬ 'ਤੇ ਚਰਚਿਤ ਨੇ ਮਨਕੀਰਤ ਔਲਖ - director gifty
ਮਨਕੀਰਤ ਔਲਖ ਦਾ ਨਵਾਂ ਗੀਤ ਬੇਬੀ ਬੇਬੀ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਯੂਟਿਊਬ 'ਤੇ ਚੰਗਾ ਰਿਸਪੌਂਸ ਮਿਲ ਰਿਹਾ ਹੈ।
ਫ਼ੋਟੋ
ਚੰਡੀਗੜ੍ਹ:ਪੰਜਾਬੀ ਗਾਇਕ ਮਨਕਿਰਤ ਔਲਖ ਦੇ ਜ਼ਿਆਦਾਤਰ ਗੀਤ ਹਿੱਟ ਹੀ ਸਾਬਿਤ ਹੁੰਦੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਦਾ ਗੀਤ 'ਬੇਬੀ ਬੇਬੀ' ਦਰਸ਼ਕਾਂ ਦੇ ਸਨਮੁੱਖ ਹੋਇਆ ਹੈ। ਇਸ ਗੀਤ ਦੀ ਵੀਡੀਓ ਬਹੁਤ ਮਹਿੰਗੀ ਬਣੀ ਹੈ ਕਿਉਂਕਿ ਵੀਡੀਓ 'ਚ ਮਹਿੰਗੀ ਕਾਰ, ਬਹੁਤ ਸਾਰੀਆਂ ਕੁੜੀਆਂ, ਬਾਹਰ ਦੀ ਲੋਕੇਸ਼ਨ ਦੀ ਵਰਤੋਂ ਕੀਤੀ ਗਈ ਹੈ। ਦਰਸ਼ਕਾਂ ਵੀ ਇਹ ਹੀ ਗੱਲ ਆਖਦੇ ਹਨ।