ਮੋਦੀ ਦੀ ਬਾਇਓਪਿਕ ਤੋਂ ਬਾਅਦ ਮਮਤਾ ਬੈਨਰਜੀ ਦੀ ਬਾਇਓਪਿਕ ਫ਼ਿਲਮ 'ਤੇ ਬੈਨ ਦੀ ਮੰਗ - BAN
ਲੋਕਸਭਾ ਚੋਣਾਂ 2019 ਦੇ ਮੱਦੇਨਜ਼ਰ ਚੋਣ ਕਮੀਸ਼ਨ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਨੇਤਾ ਦੀ ਬਾਇਓਪਿਕ ਰਿਲੀਜ਼ ਨਹੀਂ ਕੀਤੀ ਜਾਵੇਗੀ।ਇਸ ਦੇ ਬਾਵਜੂਦ ਮਮਤਾ ਬੈਨਰਜੀ ਦੀ ਬਾਇਓਪਿਕ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ।
ਮੁੰਬਈ: ਮਮਤਾ ਬੈਨਰਜੀ ਦੀ ਬਾਇਓਪਿਕ ਫ਼ਿਲਮ 'ਬਾਗਿਨੀ' ਦੇ ਟ੍ਰੇਲਰ 'ਤੇ ਚੋਣ ਕਮੀਸ਼ਨ ਨੇ ਰੋਕ ਲੱਗਾ ਦਿੱਤੀ ਹੈ। ਚੋਣ ਕਮੀਸ਼ਨ ਨੇ ਇਸ 'ਤੇ ਦੋਸ਼ ਲਗਾਇਆ ਹੈ ਇਸ ਫ਼ਿਲਮ ਨੇ ਸੀਬੀਐਫ਼ਸੀ ਤੋਂ ਸਰਟੀਫ਼ੀਕੇਟ ਨਹੀਂ ਲਿਆ ਹੈ। ਸੇਂਸਰ ਬੋਰਡ ਨੇ ਤਿੰਨੋਂ ਵੈਬਸਾਇਟਾਂ ਤੋਂ ਫ਼ਿਲਮ ਦਾ ਟ੍ਰੇਲਰ ਹਟਾਉਣ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਪੀਐਮ ਮੋਦੀ ਦੀ ਬਾਇਓਪਿਕ ਫ਼ਿਲਮ ਬੈਨ ਕਰਨ ਤੋਂ ਬਾਅਦ ਚੋਣ ਕਮੀਸ਼ਨ ਨੇ ਪੱਛਮੀ ਬੰਗਾਲ ਦੇ ਸੀ.ਈ.ਓ ਤੋਂ ਰਿਪੋਰਟ ਮੰਗੀ ਹੈ। ਰਿਪੋਰਟ ਮਿਲਣ ਤੋਂ ਬਾਅਦ ਚੋਣ ਕਮੀਸ਼ਨ ਫ਼ਿਲਮ ਨੂੰ ਵੇਖੇਗਾ। ਚੋਣ ਕਮੀਸ਼ਨ ਨੇ ਫ਼ਿਲਮ ਦਾ ਟ੍ਰੇਲਰ ਵੇਖਾ ਰਹੀਆਂ ਤਿੰਨਾਂ ਵੈਬਸਾਈਟਾਂ ਨੂੰ ਨਿਰਦੇਸ਼ਾਂ ਦਾ ਉਲੰਘਨ ਕਰਨ ਦੀ ਗੱਲ ਕਹੀ ਹੈ।
ਕਮੀਸ਼ਨ ਨੇ ਕਿਹਾ ਹੈ, "ਫ਼ਿਲਮ ਨੂੰ ਅੱਜੇ ਤੱਕ ਸੇਂਸਰ ਬੋਰਡ ਫ਼ਾਰ ਫ਼ਿਲਮ ਸਰਟੀਫੀਕੇਸ਼ਨ ਤੋਂ ਪਾਸ ਨਹੀਂ ਕੀਤਾ ਗਿਆ ਹੈ। ਇਸ ਦੇ ਬਾਵਜੂਦ ਟ੍ਰੇਲਰ ਵੇਖਾਇਆ ਜਾ ਰਿਹਾ ਹੈ। ਇਸ ਬਾਰੇ ਫ਼ਿਲਮ ਕਮੀਸ਼ਨ ਤੋਂ ਸ਼ਿਕਾਇਤ ਮਿਲੀ ਸੀ ਜਿਸ 'ਤੇ ਕਾਰਵਾਈ ਹੋਈ ਹੈ।"
ਜ਼ਿਕਰਯੋਗ ਹੈ ਕਿ 10 ਅਪ੍ਰੈਲ ਨੂੰ ਜਾਰੀ ਕੀਤੇ ਗਏ ਚੋਣ ਕਮੀਸ਼ਨ ਦੇ ਹੁਕਮ ਮੁਤਾਬਿਕ ਕੋਈ ਵੀ ਬਾਇਓਪਿਕ ਫ਼ਿਲਮ ਜੋ ਰਾਜਨਿਤਿਕ ਦਲ ਜਾਂ ਕਿਸੇ ਨੇਤਾ ਦਾ ਗੁਣ ਗਾਨ ਕਰੇਗੀ ਉਸ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ। ਪੀਐਮ ਮੋਦੀ ਦੀ ਬਾਇਓਪਿਕ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਬੈਨ ਕਰ ਦਿੱਤੀ ਗਈ ਸੀ।