ਹੈਦਰਾਬਾਦ: ਤੇਲਗੂ ਸੁਪਰਸਟਾਰ ਮਹੇਸ਼ ਬਾਬੂ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮਹੇਸ਼ ਆਪਣੇ ਪ੍ਰਸ਼ੰਸਕਾਂ ਲਈ ਇੱਕ ਵਾਰ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਕਰਨ ਜਾ ਰਹੇ ਹਨ। ਦਰਅਸਲ, ਮਹੇਸ਼ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਅਗਲੀ ਨਵੀਂ ਫ਼ਿਲਮ 'ਸਰਕਾਰੂ ਵਾਰੀ ਪਾਟਾ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਐਕਸ਼ਨ ਨਾਲ ਭਰਪੂਰ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।
ਸੁਪਰਸਟਾਰ ਮਹੇਸ਼ ਬਾਬੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ 'ਸਰਕਾਰੂ ਵਾਰੀ ਪਾਟਾ' ਨਾਲ ਸਬੰਧਤ ਪੋਸਟਰ ਸ਼ੇਅਰ ਕਰਕੇ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਮਹੇਸ਼ ਬਾਬੂ ਮੁਤਾਬਕ ਇਹ ਫ਼ਿਲਮ ਹੁਣ 1 ਅਪ੍ਰੈਲ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਰਿਲੀਜ਼ ਡੇਟ 13 ਜਨਵਰੀ 2022 ਰੱਖੀ ਗਈ ਸੀ, ਪਰ ਕੋਰੋਨਾ ਕਾਰਨ ਇਸ ਤਰੀਕ ਨੂੰ ਅੱਗੇ ਵਧਾਉਣਾ ਪਿਆ।
ਇਸ ਤੋਂ ਪਹਿਲਾਂ ਮਹੇਸ਼ ਬਾਬੂ ਦੀ ਸਾਲ 2020 'ਚ ਰਿਲੀਜ਼ ਹੋਈ ਫ਼ਿਲਮ 'ਸਰੀਲੇਰੁ ਨਿੱਕੇਵੇਰੁ' ਰਿਲੀਜ਼ ਹੋਈ ਸੀ। ਮਹੇਸ਼ ਦੀ ਇਸ ਫ਼ਿਲਮ ਨੇ ਬੰਪਰ ਕਮਾਈ ਕੀਤੀ ਸੀ। ਫ਼ਿਲਮ ਦਾ ਬਾਕਸ ਆਫਿਸ ਕਲੈਕਸ਼ਨ 250 ਕਰੋੜ ਰੁਪਏ ਤੋਂ ਵੱਧ ਸੀ ਅਤੇ ਇਹ ਫ਼ਿਲਮ ਸਾਲ 2020 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੇਲਗੂ ਫ਼ਿਲਮ ਸਾਬਤ ਹੋਈ। ਅੱਲੂ ਅਰਜੁਨ ਦੀ ਮੈਗਾ ਬਲਾਕਬਸਟਰ ਫ਼ਿਲਮ 'ਅਲਾ ਵੈਕੁੰਥਪੁਰਮੁਲੋ' ਪਹਿਲੇ ਨੰਬਰ 'ਤੇ ਰਹੀ।