ਪੰਜਾਬ

punjab

ETV Bharat / sitara

'ਹਮ ਆਪਕੇ ਹੈ ਕੌਣ' ਨੂੰ ਹੋਏ 26 ਸਾਲ, ਮਾਧੁਰੀ ਨੇ ਖ਼ਾਸ ਤਸਵੀਰ ਸਾਂਝੀ ਕਰਦਿਆਂ ਮਨਾਇਆ ਜਸ਼ਨ - madhuri dixi

ਮਾਧੁਰੀ ਦੀਕਸ਼ਿਤ ਅਤੇ ਸਲਮਾਨ ਖਾਨ ਦੀ ਹਿੱਟ ਫਿਲਮ 'ਹਮ ਆਪਕੇ ਹੈ ਕੌਣ' ਦੀ ਰਿਲੀਜ਼ ਨੂੰ 26 ਸਾਲ ਪੂਰੇ ਹੋ ਗਏ ਹਨ। ਇਸ ਖ਼ਾਸ ਮੌਕੇ 'ਤੇ ਮਾਧੁਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਫਿਲਮ ਨੂੰ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

madhuri dixit celebrates 26 years of hum aapke hain koun
'ਹਮ ਆਪਕੇ ਹੈ ਕੌਣ' ਨੂੰ ਹੋਏ 26 ਸਾਲ

By

Published : Aug 5, 2020, 8:22 PM IST

ਮੁੰਬਈ: 1994 ਵਿੱਚ ਰਿਲੀਜ਼ ਹੋਈ ਰੋਮਾਂਟਿਕ-ਡਰਾਮਾ ਫ਼ਿਲਮ 'ਹਮ ਆਪਕੇ ਹੈ ਕੌਣ' ਇੱਕ ਇਹੋ ਜਿਹੀ ਫਿਲਮ ਹੈ ਜੋ ਸਦਾਬਹਾਰ ਫਿਲਮਾਂ ਵਿੱਚ ਗਿਣੀ ਜਾਂਦੀ ਹੈ। ਇਸ ਫਿਲਮ ਵਿੱਚ ਮਾਧੁਰੀ ਦੀਕਸ਼ਿਤ ਅਤੇ ਸਲਮਾਨ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਨੇ ਅੱਜ ਯਾਨੀ ਬੁੱਧਵਾਰ ਨੂੰ ਆਪਣੇ ਰਿਲੀਜ਼ ਦੇ 26 ਸਾਲ ਪੂਰੇ ਕਰ ਲਏ ਹਨ। ਇਸ ਖ਼ਾਸ ਮੌਕੇ 'ਤੇ ਮਾਧੁਰੀ ਨੇ ਇੱਕ ਪੋਸਟ ਸਾਂਝੀ ਕਰਦਿਆਂ ਪੂਰੀ ਟੀਮ ਦੀ “ਮਜ਼ੇਦਾਰ ਯਾਦਾਂ ਅਤੇ ਮਿਹਨਤ” ਨੂੰ ਯਾਦ ਕੀਤਾ।

'ਦੇਵਦਾਸ' ਅਦਾਕਾਰਾ ਨੇ ਆਪਣੀ ਪੋਸਟ ਦੇ ਨਾਲ ਇੱਕ ਕੋਲਾਜ ਸਾਂਝਾ ਕੀਤਾ ਹੈ, ਜਿਸ 'ਚ ਉਹ ਸਲਮਾਨ ਖਾਨ ਦੇ ਨਾਲ ਇੱਕ ਪੋਜ਼ 'ਚ ਨਜ਼ਰ ਆ ਰਹੀ ਹੈ। 2 ਫੋਟੋਆਂ ਦੇ ਇਸ ਕੋਲਾਜ ਵਿੱਚ, ਪਹਿਲੀ ਫੋਟੋ 26 ਸਾਲ ਪਹਿਲਾਂ ਦੀ ਹੈ ਅਤੇ ਦੂਜੀ ਫੋਟੋ ਮੌਜੂਦਾ ਸਮੇਂ ਦੀ ਹੈ।

ਇਸ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, 'ਫਿਰ ਅਤੇ ਹੁਣ! ਵਿਸ਼ਵਾਸ ਨਹੀਂ ਹੋ ਰਿਹਾ ਕਿ ਇਸ ਫਿਲਮ ਨੇ 26 ਸਾਲ ਪੂਰੇ ਕਰ ਲਏ ਹਨ। ਉਸ ਸ਼ਾਨਦਾਰ ਟੀਮ ਦੀਆਂ ਮਜ਼ੇਦਾਰ ਯਾਦਾਂ ਅਤੇ ਮਿਹਨਤ ਯਾਦ ਆਈ ਜਿਨ੍ਹਾਂ ਨੇ ਇਸ ਫਿਲਮ ਨੂੰ ਸੰਪੂਰਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਫਿਲਮ ਸਿਰਫ ਹਿੱਟ ਨਹੀਂ ਸੀ।, ਇਹ ਹਰ ਉਮਰ ਸਮੂਹ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਸੀ। ਇਸ ਨੇ 90 ਦੇ ਦਹਾਕੇ ਵਿੱਚ ਭਾਰਤੀ ਵਿਆਹਾਂ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਸੀ। ਫਿਲਮ ਦੇ ਗਾਣੇ ਅੱਜ ਵੀ ਸਦਾਬਹਾਰ ਹਨ।

'ਹਮ ਆਪਕੇ ਹੈ ਕੌਣ' 1982 ਵਿੱਚ ਆਈ ਫਿਲਮ 'ਨਦੀਆ ਕੇ ਪਾਰ' ਦੀ ਆਧੁਨਿਕ ਕਾੱਪੀ ਸੀ। ਇਹ ਫਿਲਮ ਬਾਕਸ ਆਫਿਸ 'ਤੇ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਸੀ।

ਫਿਲਮ ਨੇ 13 ਫਿਲਮਫੇਅਰ ਐਵਾਰਡ ਜਿੱਤੇ, ਜਿਨ੍ਹਾਂ ਵਿੱਚ ਸਰਬੋਤਮ ਫਿਲਮ, ਸਰਬੋਤਮ ਨਿਰਦੇਸ਼ਕ ਅਤੇ ਸਰਬੋਤਮ ਅਦਾਕਾਰਾ ਪੁਰਸਕਾਰ ਸ਼ਾਮਲ ਹਨ। ਇਹ ਬਲਾਕਬਸਟਰ ਫਿਲਮ ਮਾਧੁਰੀ ਅਤੇ ਸਲਮਾਨ ਦੋਵਾਂ ਦੇ ਕਰੀਅਰ ਦੀ ਇੱਕ ਵਿਸ਼ੇਸ਼ ਫਿਲਮ ਸੀ।

ਸੂਰਜ ਬਰਜਾਤਿਆ ਵੱਲੋਂ ਨਿਰਦੇਸ਼ਤ ਫਿਲਮ ਵਿੱਚ ਨਿਸ਼ਾ ਅਤੇ ਪ੍ਰੇਮ ਦੀ ਪ੍ਰੇਮ ਕਹਾਣੀ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਮਾਧੁਰੀ ਨੇ ਨਿਸ਼ਾ ਦੀ ਭੂਮਿਕਾ ਨਿਭਾਈ ਅਤੇ ਸਲਮਾਨ ਨੇ ਪ੍ਰੇਮ ਦੀ ਭੂਮਿਕਾ ਨਿਭਾਈ।

ABOUT THE AUTHOR

...view details