ਪੰਜਾਬ

punjab

ETV Bharat / sitara

ਅਦਾਲਤ ਨੇ ਐਲੀ ਮਾਂਗਟ ਦੀ ਗ੍ਰਿਫਤਾਰੀ ਉੱਤੇ ਲਗਾਈ 27 ਨਵੰਬਰ ਤੱਕ ਰੋਕ

ਪੰਜਾਬੀ ਗਾਇਕ ਐਲੀ ਮਾਂਗਟ ਨੂੰ ਲੁਧਿਆਣਾ ਅਦਾਲਤ ਵੱਲੋਂ ਵੱਡੀ ਰਾਹਤ ਮਿਲ ਗਈ ਹੈ। ਅਦਾਲਤ ਨੇ ਐਲੀ ਦੀ ਗ੍ਰਿਫ਼ਤਾਰੀ 'ਤੇ 27 ਨਵੰਬਰ ਤੱਕ ਰੋਕ ਲਗਾ ਦਿੱਤੀ ਹੈ।

By

Published : Nov 24, 2019, 1:44 PM IST

ਫ਼ੋਟੋ

ਲੁਧਿਆਣਾ: ਪੰਜਾਬੀ ਗਾਇਕ ਐਲੀ ਮਾਂਗਟ 'ਤੇ ਬੀਤੇ ਦਿਨੀਂ ਲੁਧਿਆਣਾ 'ਚ ਇੱਕ ਦੋਸਤ ਦੇ ਜਨਮ ਦਿਨ ਪਾਰਟੀ ਦੀ 'ਚ ਫਾਇਰਿੰਗ ਕਰਨ ਦਾ ਮਾਮਲਾ ਸਾਹਨੇਵਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਲੁਧਿਆਣਾ ਜ਼ਿਲ੍ਹਾ ਅਦਾਲਤ ਨੇ ਐਲੀ ਨੂੰ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ 'ਤੇ 27 ਨਵੰਬਰ ਤੱਕ ਰੋਕ ਲੱਗਾ ਦਿੱਤੀ ਹੈ। ਅੰਤਰਿਮ ਜ਼ਮਾਨਤ ਲਈ ਅਰਜ਼ੀ ਐਲੀ ਵੱਲੋਂ ਲੁਧਿਆਣਾ ਜ਼ਿਲ੍ਹਾ ਅਦਾਲਤ 'ਚ ਦਾਇਰ ਕੀਤੀ ਗਈ ਸੀ।

ਵੇਖੋ ਵੀਡੀਓ

ਹੋਰ ਪੜ੍ਹੋ: BIRTHDAY SPECIAL: ਸਿਰਫ 400 ਰੁਪਏ ਦੀ ਤਨਖ਼ਾਹ ਨਾਲ ਬਤੌਰ ਅਦਾਕਾਰ ਸਲੀਮ ਖ਼ਾਨ ਨੇ ਸ਼ੁਰੂ ਕੀਤਾ ਸੀ ਕੰਮ


ਇਸ ਸਬੰਧੀ ਜਾਣਕਾਰੀ ਦਿੰਦਿਆਂ ਐਲੀ ਮਾਂਗਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਘੁੰਮਣ ਬ੍ਰਦਰਸ ਨੇ ਦੱਸਿਆ ਕਿ ਪੁਲਿਸ ਕੋਲ 8:45 'ਤੇ ਹੀ ਇਸ ਦੀ ਜਾਣਕਾਰੀ ਮਿਲ ਗਈ ਸੀ ਅਤੇ ਉਸੇ ਸਮੇਂ ਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ।

ਹੋਰ ਪੜ੍ਹੋ: GOOD NEWWZ: ਕਰੀਨਾ ਕਪੂਰ ਨੂੰ ਹੋਇਆ Baby Fever, ਸਾਂਝੀ ਕੀਤੀ ਮੈਡੀਕਲ ਰਿਪੋਰਟ

ਉਨ੍ਹਾਂ ਕਿਹਾ ਕਿ, ਬਿਨਾਂ ਕਿਸੇ ਦੀ ਸਟੇਟਮੈਂਟ ਲਏ ਅਤੇ ਮੌਕੇ 'ਤੇ ਜਾ ਇੰਸਪੈਕਸ਼ਨ ਕੀਤੇ ਬਿਨਾਂ ਹੀ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ। ਜੋ ਪੱਖ ਉਨ੍ਹਾਂ ਨੇ ਅਦਾਲਤ 'ਚ ਰੱਖਿਆ ਅਤੇ ਅਦਾਲਤ ਨੇ ਇਸੇ ਪੱਖ ਦੇ ਆਧਾਰ 'ਤੇ ਐਲੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰੇਖਾਸ ਹੈ ਕਿ ਬੀਤੇ ਦਿਨੀਂ ਆਪਣੇ ਦੋਸਤ ਦੇ ਜਨਮਦਿਨ ਪਾਰਟੀ 'ਚ ਐਲੀ ਮਾਂਗਟ ਵੱਲੋਂ ਫਾਇਰ ਕੀਤੀ ਗਈ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ABOUT THE AUTHOR

...view details