ਨਾਸਿਕ: ਸਵਰਕੋਕਿਲਾ ਲਤਾ ਮੰਗੇਸ਼ਕਰ ਨੇ 6 ਫ਼ਰਵਰੀ ਨੂੰ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਲਤਾ ਜੀ ਆਪਣੇ ਪਿੱਛੇ ਦੇਸ਼ ਵਾਸੀਆਂ ਦੀਆਂ ਅੱਖਾਂ ਵਿੱਚ ਹੰਝੂ ਛੱਡ ਗਏ। ਵੀਰਵਾਰ (10 ਫਰਵਰੀ) ਨੂੰ ਮਰਹੂਮ ਲਤਾ ਜੀ ਦੀਆਂ ਅਸਥੀਆਂ ਨੂੰ ਨਾਸਿਕ ਦੇ ਗੋਦਾਵਰੀ ਨਦੀ ਰਾਮਕੁੰਡ ਵਿੱਚ ਜਲ ਪ੍ਰਵਾਹ ਕੀਤਾ ਗਿਆ। ਲਤਾ ਮੰਗੇਸ਼ਕਰ ਦੇ ਭਰਾ ਹਦਯਨਾਥ ਦੇ ਬੇਟੇ ਆਦਿਨਾਥ, ਛੋਟੀ ਭੈਣ ਊਸ਼ਾ ਮੰਗੇਸ਼ਕਰ ਸਮੇਤ ਮੰਗੇਸ਼ਕਰ ਪਰਿਵਾਰ ਦੇ ਕਈ ਲੋਕ ਇੱਥੇ ਮੌਜੂਦ ਸਨ।
ਰਸਮੀ ਵਿਧੀ ਅਨੁਸਾਰ ਕਲਸ਼ ਦੀ ਪੂਜਾ ਕਰਕੇ ਅਸਥੀਆਂ ਦਾ ਜਲ ਪ੍ਰਵਾਹ ਕੀਤਾ ਗਿਆ। ਸਾਰੇ ਧਾਰਮਿਕ ਸੰਸਕਾਰ ਵੇਦਾਮੂਰਤੀ ਸ਼ਾਂਤਾਰਾਮ ਸ਼ਾਸਤਰੀ ਭਾਨੋਸੇ ਅਤੇ ਗੰਗਾ ਗੋਦਾਵਰੀ ਪੰਚਕੋਠੀ ਪੁਰੋਹਿਤ ਸੰਘ ਦੇ ਪ੍ਰਧਾਨ ਸਤੀਸ਼ ਸ਼ੁਕਲਾ ਦੀ ਅਗਵਾਈ ਹੇਠ ਕੀਤੇ ਗਏ।
ਇਸ ਦੌਰਾਨ ਲਤਾ ਜੀ ਦੀ ਭੈਣ ਊਸ਼ਤਾਈ ਮੰਗੇਸ਼ਕਰ, ਬੈਜਨਾਥ, ਰਾਧਾ, ਕ੍ਰਿਸ਼ਨਾ ਆਦਿਨਾਥ ਮੰਗੇਸ਼ਕਰ, ਮਯੂਰੇਸ਼ ਪਾਈ, ਮੀਨਾਤਾਈ ਦੇ ਪਤੀ ਯੋਗੇਸ਼ ਖਾਡੀਕਰ ਅਤੇ ਜ਼ਿਲ੍ਹਾ ਕੁਲੈਕਟਰ ਸੂਰਜ ਮੰਧਾਰੇ, ਨਗਰ ਨਿਗਮ ਕਮਿਸ਼ਨਰ ਕੈਲਾਸ਼ ਜਾਧਵ ਮੌਜੂਦ ਸਨ। ਨਾਸਿਕ ਦੇ ਸੰਗੀਤ ਪ੍ਰੇਮੀ ਵੀ ਰਾਮਕੁੰਡ ਖੇਤਰ ਵਿੱਚ ਜਲ ਪ੍ਰਵਾਹ ਲਈ ਇਕੱਠੇ ਹੋਏ।