ETV Bharat Punjab

ਪੰਜਾਬ

punjab

ETV Bharat / sitara

ਟੈਗੋਰ ਥੀਏਟਰ 'ਚ ਕੁਤਬੀ ਬ੍ਰਦਰਸ ਨੇ ਬੰਨਿਆ ਰੰਗ - ਟੈਗੋਰ ਥੀਏਟਰ 'ਚ ਕੁਤਬੀ ਬ੍ਰਦਰਸ ਨੇ ਬੰਨਿਆ ਰੰਗ

ਮਸ਼ਹੂਰ ਕਵਾਲੀ ਗਾਇਕ ਕੁਤਬੀ ਬ੍ਰਦਰਸ ਨੇ ਚੰਡੀਗੜ੍ਹ ਟੈਗੋਰ ਥੀਏਟਰ 'ਚ ਪਹਿਲੀ ਵਾਰ ਆਪਣੀ ਕਵਾਲੀ ਪੇਸ਼ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਉਨ੍ਹਾਂ ਨੂੰ ਇਸ ਮੰਚ 'ਤੇ ਗਾਓਣ ਦਾ ਮੌਕਾ ਮਿਲਿਆ।

ਫ਼ੋਟੋ
author img

By

Published : Oct 5, 2019, 3:23 PM IST

ਚੰਡੀਗੜ੍ਹ: ਟੈਗੋਰ ਥੀਏਟਰ ਦੇ ਵਿੱਚ ਚੰਡੀਗੜ੍ਹ ਨਾਟਕ ਅਕਾਦਮੀ ਵੱਲੋਂ ਕਵਾਲੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਕਵਾਲ ਕੁਤਬੀ ਬ੍ਰਦਰਸ ਨੇ ਸ਼ਿਰਕਤ ਕੀਤੀ।
ਆਪਣੀ ਪ੍ਰਫ਼ੋਮੇਂਸ ਦੇ ਨਾਲ ਕੁਤਬੀ ਬ੍ਰਦਰਸ ਨੇ ਹਰ ਇੱਕ ਦਾ ਦਿਲ ਜਿੱਤਿਆ। ਈਟੀਵੀ ਭਾਰਤ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਖੁਸ਼ਨਸੀਬੀ ਹੈ ਜੋ ਟੈਗੋਰ ਥੀਏਟਰ ਦੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਨੂੰ ਨਸੀਬ ਹੋਇਆ।

ਹੋਰ ਪੜ੍ਹੋ:ਵੀਰ ਫ਼ਤਿਹ ਦਾ ਨਵਾਂ ਗੀਤ ਹੋਇਆ ਦਰਸ਼ਕਾਂ ਦੇ ਰੂਬਰੂ
ਕੁਤਬੀ ਬ੍ਰਦਰਸ ਨੇ ਗੱਲਬਾਤ 'ਚ ਹੰਸ ਰਾਜ ਹੰਸ ਦਾ ਜ਼ਿਕਰ ਵੀ ਕੀਤਾ ਉਨ੍ਹਾਂ ਕਿਹਾ ਕਿ ਉਹ ਸਾਡਾ ਬਹੁਤ ਸਤਿਕਾਰ ਕਰਦੇ ਹਨ। ਅਲਾਹ ਦੀ ਦੁਆ ਨਾਲ ਉਨ੍ਹਾਂ ਨੂੰ ਬਹੁਤ ਵੱਡਾ ਰੁਤਬਾ ਮਿਲਿਆ ਹੈ।

ਵੇਖੋ ਵੀਡੀਓ
ਕਾਬਿਲ-ਏ-ਗੌਰ ਹੈ ਕਿ ਕੁਤਬੀ ਬ੍ਰਦਰਸ ਨੇ 2016 'ਚ ਨੌਨ ਸਟੌਪ 12 ਘੰਟੇ ਕਵਾਲੀ ਗਾਈ ਹੈ। ਇਹ ਰਿਕਾਰਡ ਅੱਜ ਤੱਕ ਕੋਈ ਵੀ ਤੋੜ ਨਹੀਂ ਪਾਇਆ।

ਹੋਰ ਪੜ੍ਹੋ:ਪ੍ਰਭ ਗਿੱਲ ਦੀ ਅਦਾਕਾਰੀ 'ਚ ਐਂਟਰੀ
ਜ਼ਿਕਰਏਖ਼ਾਸ ਹੈ ਗੱਲਬਾਤ ਦੌਰਾਨ ਕੁਤਬੀ ਬ੍ਰਦਰਸ ਨੇ ਇਹ ਵੀ ਕਿਹਾ ਕਿ ਕਵਾਲੀ ਦੀ ਸ਼ੁਰੂਆਤ ਭਾਰਤ ਦੇਸ਼ ਤੋਂ ਹੋਈ ਸੀ ਬੇਸ਼ਕ ਗੁਆਂਢੀ ਮੁਲਕ ਦੇ ਵਿੱਚ ਕਵਾਲੀ ਦੇ ਫ਼ਨਕਾਰ ਮੌਜੂਦ ਹਨ ਪਰ ਇਸ ਕਲਾ ਦੀ ਸ਼ੁਰੂਆਤ ਸਾਡੇ ਮੁਲਕ ਤੋਂ ਹੀ ਹੋਈ ਹੈ।

ABOUT THE AUTHOR

...view details