ਕੁਲਵਿੰਦਰ ਬਿੱਲੇ ਦੇ ਨਵੇਂ ਗਾਣੇ ਨੇ ਪਾਈਆਂ ਧੂੰਮਾਂ - sad punjabi song
ਕੁਲਵਿੰਦਰ ਦਾ ਨਵਾਂ ਗਾਣਾ 'ਪਾਪ' ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਸ ਨੂੰ ਲੋਕਾਂ ਨੇ ਕਾਫ਼ੀ ਪਿਆਰ ਦਿੱਤਾ ਹੈ ਤੇ ਗਾਣੇ ਦੀ ਵੀਡੀਓ ਵਿੱਚ ਬੇਮਿਸਾਲ ਅਦਾਕਾਰੀ ਕਰਦੇ ਨਜ਼ਰ ਆਏ ਕੁਲਵਿੰਦਰ ਬਿੱਲਾ।
ਚੰਡੀਗੜ੍ਹ: ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਆਪਣੇ ਗਣਾਇਆਂ ਕਰਕੇ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ ਹਾਲ ਹੀ ਵਿੱਚ ਰਿਲੀਜ਼ ਹੋਇਆ ਕੁਲਵਿੰਦਰ ਬਿੱਲੇ ਦਾ ਗਾਣਾ 'ਪਾਪ' ਵੀ ਲੋਕਾਂ ਨੂੰ ਕਾਫ਼ੀ ਪੰਸਦ ਆਇਆ ਹੈ। ਇਸ ਗਾਣੇ ਨੂੰ ਮਸ਼ਹੂਰ ਗੀਤਕਾਰ ਫਤਿਹ ਸ਼ੇਰਗਿੱਲ ਨੇ ਲਿਖਿਆ ਹੈ। ਜਦ ਕਿ ਮਿਊਜ਼ਿਕ ਗੈਗ ਸਟੂਡੀਓ ਨੇ ਤਿਆਰ ਕੀਤਾ ਹੈ। ਇਸ ਗੀਤ ਦੀ ਵੀਡੀਓ ਨਵਜੀਤ ਬੁੱਟਰ ਨੇ ਬਣਾਈ ਹੈ ਤੇ ਸਪੀਡ ਰਿਕਾਰਡਜ਼ ਨੇ ਬੈਨਰ ਦਿੱਤਾ ਹੈ।
'ਪਾਪ' ਗਾਣੇ ਦੇ ਬੋਲ ਕੁਲਵਿੰਦਰ ਦੀ ਆਵਾਜ਼ ਵਿੱਚ ਕਾਫ਼ੀ ਦਰਦ ਭਰੇ ਸੁਨਣ ਨੂੰ ਮਿਲਦੇ ਹਨ। ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਵੀਡੀਓ ਵਿੱਚ ਵੀ ਕਾਫ਼ੀ ਪਹਿਲੂ ਦਿਖਾਏ ਗਏ ਹਨ ਜੋ ਕਿ ਗਾਣੇ ਦੇ ਬੋਲਾਂ ਨਾਲ ਬਿਲਕੁਲ ਮੇਲ ਖਾਂਦੇ ਹਨ। ਨਾਲ ਹੀ ਜੇ ਕੁਲਵਿੰਦਰ ਬਿੱਲੇ ਦੀ ਅਦਾਕਾਰੀ ਦੀ ਗੱਲ ਕਰੀਏ ਤਾਂ ਗਾਣੇ ਵਿੱਚ ਕੁਲਵਿੰਦਰ ਦਾ ਪ੍ਰਦਰਸ਼ਨ ਦੇਖਣਯੋਗ ਹੈ।
ਦੱਸਣਯੋਗ ਹੈ ਕਿ ਕੁਲਵਿੰਦਰ ਕਈ ਪ੍ਰਸਿੱਧ ਗਾਣੇ ਜਿਵੇਂ 'ਲਾਈਟ ਵੇਟ', 'ਟਾਈਮ ਟੇਬਲ', 'ਅੰਗਰੇਜ਼ੀ ਵਾਲੀ ਮੈਡਮ' ਤੇ ਕਈ ਹੋਰ ਗੀਤ ਮਕਬੂਲ ਹੋਣ ਤੋਂ ਬਾਅਦ ਕੁਲਵਿੰਦਰ ਛੇਤੀ ਹੀ ਫ਼ਿਲਮ ਵਿੱਚ ਨਜ਼ਰ ਆਉਣਗੇ ਜਿਸ ਦਾ ਨਾਂਅ 'ਪ੍ਰਾਹੁਣਿਆਂ ਨੂੰ ਦਫਾ ਕਰੋ' ਹੈ। ਕੁਲਵਿੰਦਰ ਦੀ ਫ਼ਿਲਮ ਦੀ ਅਨਾਊਂਸਮੈਂਟ ਇਸ ਸਾਲ ਹੀ ਕੀਤੀ ਗਈ ਹੈ। ਜਿਸ ਦੀ ਸ਼ੂਟਿੰਗ ਲੰਡਨ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।