'ਤੇਰਾ ਮੇਰਾ ਕੀ ਰਿਸ਼ਤਾ' ਤੋਂ ਮਿਲੀ ਕੁਲਰਾਜ ਰੰਧਾਵਾ ਨੂੰ ਪ੍ਰਸਿੱਧੀ - movies
ਪਾਲੀਵੁੱਡ ਅਦਕਾਰਾ ਕੁਲਰਾਜ ਰੰਧਾਵਾ ਅੱਜ ਆਪਣਾ 36 ਵਾਂ ਜਨਮਦਿਨ ਮਨਾ ਰਹੀ ਹੈ।
ਚੰਡੀਗੜ੍ਹ :ਸਾਲ 2006 'ਚ ਫ਼ਿਲਮ 'ਮੰਨਤ' ਨਾਲ ਪਾਲੀਵੁੱਡ 'ਚ ਫ਼ਿਲਮੀ ਸਫ਼ਰ ਦੀ ਸ਼ੂਰੁਆਤ ਕਰਨ ਵਾਲੀ ਕੁਲਰਾਜ ਰੰਧਾਵਾ 16 ਮਈ ਨੂੰ ਆਪਣਾ 36 ਵਾਂ ਜਨਮਦਿਨ ਮਨਾ ਰਹੀ ਹੈ। ਕੁਲਰਾਜ ਨੇ ਅਦਾਕਾਰੀ ਦੀ ਸ਼ੁਰੂਆਤ ਟੀਵੀ ਸ਼ੋਅ 'ਕਰੀਨਾ ਕਰੀਨਾ' ਤੋਂ ਕੀਤੀ ਸੀ।
2006 'ਚ ਪਾਲੀਵੁੱਡ 'ਚ ਸ਼ੁਰੂਆਤ ਕਰਨ ਤੋਂ ਬਾਅਦ ਕੁਲਰਾਜ ਨੂੰ ਪ੍ਰਸਿੱਧੀ 2009 'ਚ ਆਈ ਫ਼ਿਲਮ 'ਤੇਰਾ ਮੇਰਾ ਕੀ ਰਿਸ਼ਤਾ' ਤੋਂ ਮਿਲੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਫ਼ਿਲਮ ਤੋਂ ਬਾਅਦ ਕੁਲਰਾਜ ਨੇ ਕੋਈ ਵੀ ਪੰਜਾਬੀ ਫ਼ਿਲਮ ਨਹੀਂ ਕੀਤੀ।
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਦਾ ਕਾਰਨ ਇਹ ਹੈ ਕਿ ਕੁਲਰਾਜ ਉਹ ਕਿਰਦਾਰ ਕਰਨਾ ਪਸੰਦ ਕਰਦੀ ਹੈ ਜਿਸ 'ਚ ਉਨ੍ਹਾਂ ਨੂੰ ਸਕੋਪ ਨਜ਼ਰ ਆਉਂਦਾ ਹੈ। ਉਹ ਕਿਰਦਾਰ ਨੂੰ ਤਰਜ਼ੀਹ ਦਿੰਦੀ ਹੈ। ਫ਼ਿਲਮਾਂ ਦੀ ਗਿਣਤੀ ਨੂੰ ਨਹੀਂ। ਇਸੇ ਹੀ ਕਾਰਨ ਕਰਕੇ ਕੁਲਰਾਜ ਘੱਟ ਫ਼ਿਲਮਾਂ ਕਰਨਾ ਪਸੰਦ ਕਰਦੀ ਹੈ।
ਦੱਸਣਯੋਗ ਹੈ ਕਿ ਕੁਲਰਾਜ ਦੀ ਇਸ ਸਾਲ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਨੌਕਰ ਵਹੁਟੀ ਦਾ' ਤੋਂ ਮੁੜ ਤੋਂ ਵਾਪਸੀ ਕਰ ਰਹੀ ਹੈ।ਇਸ ਫ਼ਿਲਮ 'ਚ ਬਿੰਨੂ ਢਿੱਲੋਂ ਵੀ ਮੁੱਖ ਭੂਮਿਕਾ 'ਚ ਹਨ।