ਪੰਜਾਬ

punjab

ETV Bharat / sitara

ਪੰਜਾਬੀ ਗਾਇਕ ਕੇਐਸ ਮੱਖਣ ਦਾ ਨਵਾਂ ਗਾਣਾ 'ਲੰਬੀ ਰੇਸ ਦੇ ਘੋੜੇ' ਹੋਇਆ ਰਿਲੀਜ਼ - ਪੰਜਾਬੀ ਗਾਇਕ ਕੇਐਸ ਮੱਖਣ

ਪੰਜਾਬੀ ਗਾਇਕ ਕੇਐਸ ਮੱਖਣ ਦਾ ਨਵਾਂ ਗਾਣਾ 'ਲੰਬੀ ਰੇਸ ਦੇ ਘੋੜੇ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ks makhan new song release
ks makhan new song release

By

Published : Jun 26, 2020, 3:53 AM IST

ਚੰਡੀਗੜ੍ਹ: ਪੰਜਾਬੀ ਗਾਇਕ ਕੇਐਸ ਮੱਖਣ ਆਪਣੇ ਵੱਖਰੇ ਅੰਦਾਜ਼ ਤੇ ਗੀਤਾਂ ਲਈ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਕਾਫ਼ੀ ਮਸ਼ਹੂਰ ਹਨ। ਉਹ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ । ਕੁਝ ਦਿਨ ਪਹਿਲਾਂ ਹੀ ਕੇਐਸ ਮੱਖਣ ਦਾ ਗਾਣਾ 'ਵਿੱਲ ਪਾਵਰ' ਰਿਲੀਜ਼ ਹੋਇਆ ਸੀ। ਉੱਥੇ ਹੁਣ ਉਨ੍ਹਾਂ ਨੇ 'ਲੰਬੀ ਰੇਸ ਦੇ ਘੋੜੇ' ਗਾਣਾ ਰਿਲੀਜ਼ ਕੀਤਾ ਹੈ ।

ਇਸ ਗਾਣੇ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਗੱਲ ਕਰੀਏ ਤਾਂ ਇਸ ਨੂੰ ਮਿਊਜ਼ਿਕ ਅਮਨ ਹੇਅਰ ਨੇ ਦਿੱਤਾ ਹੈ ਜਦੋਂ ਕਿ ਗੀਤ ਦੇ ਬੋਲ ਨਵ GARHIWALA ਨੇ ਲਿਖੇ ਹਨ ।

ਮੱਖਣ ਦੇ ਇਸ ਗਾਣੇ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਏਨਾਂ ਪਸੰਦ ਕੀਤਾ ਜਾ ਰਿਹਾ ਹੈ ਕਿ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਗਾਣੇ 'ਵਿੱਲ ਪਾਵਰ' ਨੂੰ ਵੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ।

ABOUT THE AUTHOR

...view details