ਪੰਜਾਬ

punjab

ETV Bharat / sitara

ਕੇ.ਐਸ ਮੱਖਣ ਵਿਵਾਦ 'ਤੇ ਸਿੱਖ ਭਾਈਚਾਰੇ 'ਚ ਰੋਸ਼

ਪੰਜਾਬੀ ਗਾਇਕ ਕੇ ਐਸ ਮੱਖਣ ਵੱਲੋਂ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰਨ ਦੇ ਚੁੱਕੇ ਇਸ ਕਦਮ ਦਾ ਸਿੱਖ ਭਾਈਚਾਰੇ 'ਚ ਰੋਸ਼ ਪਾਇਆ ਜਾ ਰਿਹਾ ਹੈ। ਦਰਅਸਲ ਲੋਕਾਂ ਦੀ ਆਲੋਚਨਾ ਕਾਰਨ ਕੇ ਐਸ ਮੱਖਣ ਨੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰ ਦਿੱਤੇ। ਗਾਇਕ ਵੱਲੋਂ ਚੁੱਕੇ ਇਸ ਕਦਮ 'ਤੇ ਅੰਮ੍ਰਿਤਸਰ ਤੋਂ ਕਥਾਵਾਚਕ ਹਿੰਮਤ ਸਿੰਘ ਅਤੇ ਸੁਖਮਨੀ ਸੇਵਾ ਸੋਸਾਇਟੀ ਦੇ ਮੈਂਬਰ ਰੇਸ਼ਮ ਸਿੰਘ ਨੇ ਟਿੱਪਣੀ ਕੀਤੀ ਹੈ। ਕੀ ਕਿਹਾ ਹੈ ਉਨ੍ਹਾਂ ਨੇ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ

By

Published : Oct 5, 2019, 3:27 PM IST

ਅੰਮ੍ਰਿਤਸਰ: ਪੰਜਾਬੀ ਗਾਇਕ ਕੇ.ਐਸ ਮੱਖਣ ਨੇ ਲੋਕਾਂ ਦੀ ਆਲੋਚਨਾ ਤੋਂ ਤੰਗ ਆ ਕੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰ ਦਿੱਤੇ। ਇਸ ਸਬੰਧੀ ਉਨ੍ਹਾਂ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਸ ਵੀਡੀਓ 'ਚ ਕੇ.ਐਸ ਮੱਖਣ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਿੱਖੀ 'ਤੇ ਭੱਦੀ ਟਿੱਪਣੀ ਕਰ ਰਹੇ ਹਨ ਇਸ ਲਈ ਉਹ ਆਪਣੇ ਕਕਾਰ ਗੁਰਦੁਆਰਾ ਸਾਹਿਬ ਭੇਂਟ ਕਰ ਰਹੇ ਹਨ।

ਹੋਰ ਪੜ੍ਹੋ:ਭਾਈ ਹਰਪ੍ਰੀਤ ਸਿੰਘ ਦੀ ਕੇ.ਐਸ ਮੱਖਣ ਨੂੰ ਸਲਾਹ
ਕੇ ਐਸ ਮੱਖਣ ਵੱਲੋਂ ਚੁੱਕੇ ਇਸ ਕਦਮ 'ਤੇ ਸਿੱਖ ਸੰਗਤਾਂ 'ਚ ਰੋਸ਼ ਨਜ਼ਰ ਆ ਰਿਹਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਥਾਵਾਚਕ ਹਿੰਮਤ ਸਿੰਘ ਨੇ ਕਿਹਾ ਕਿ ਕੇ ਐਸ ਮੱਖਣ ਦੇ ਇਸ ਕਦਮ ਕਾਰਨ ਸਿੱਖਾਂ ਦੇ ਦਿਲ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਕਾਰ ਕੇ ਐਸ ਮੱਖਣ ਨੇ ਭੇਂਟ ਨਹੀਂ ਕੀਤੇ ਬਲਕਿ ਗੁਰੂਸਾਹਿਬ ਨੇ ਆਪ ਇਸ ਤੋਂ ਰੱਖਵਾਏ ਹਨ।

ਵੇਖੋ ਵੀਡੀਓ

ਹੋਰ ਪੜ੍ਹੋ:ਫ਼ਿਲਮ ਲਕਸ਼ਮੀ ਬੌੌਂਬ ਵਿੱਚ ਅਕਸ਼ੇ ਦੀ ਲੁੱਕ ਹੋਵੇਗੀ ਸਭ ਤੋਂ ਹਟਕੇ

ਸੁਖਮਨੀ ਸੇਵਾ ਸੋਸਾਇਟੀ ਦੇ ਮੈਂਬਰ ਰੇਸ਼ਮ ਸਿੰਘ ਨੇ ਕਿਹਾ, "ਇਹ ਕਦਮ ਕੇ ਐਸ ਮੱਖਣ ਦਾ ਨਿੰਦਨਯੋਗ ਹੈ। ਇਸ ਨਾਲ ਹਰ ਇੱਕ ਨੂੰ ਦੁੱਖ ਪਹੁੰਚਿਆ ਹੈ। "
ਜ਼ਿਕਰੇਖ਼ਾਸ ਹੈ ਕਿ ਇਹ ਵਿਵਾਦ ਉਸ ਵੇਲੇ ਚਰਚਾ 'ਚ ਆਇਆ ਜਦੋਂ ਗੁਰਦਾਸ ਮਾਨ ਵਿਵਾਦ 'ਤੇ ਗਾਇਕ ਕੇ.ਐਸ ਮੱਖਣ ਨੇ ਗੁਰਦਾਸ ਮਾਨ ਦਾ ਸਾਥ ਦਿੱਤਾ ਜਿਸ ਤੋਂ ਬਾਅਦ ਕੇ ਐਸ ਮੱਖਣ ਦੀ ਆਲੋਚਨਾ ਹੋਈ। ਗੁਰਦਾਸ ਮਾਨ ਵਿਵਾਦ ਸ਼ੁਰੂ ਤਾਂ ਇੱਕ ਬਿਆਨ ਤੋਂ ਹੋਇਆ ਸੀ ਪਰ ਇਸ ਨੇ ਉਹ ਰੂਪ ਧਾਰਨ ਕਰ ਲਿਆ ਹੈ ਜਿਸ ਨਾਲ ਹਰ ਇੱਕ ਦੀ ਮਾਨਸਿਕਤਾ 'ਤੇ ਗਲਤ ਪ੍ਰਭਾਵ ਪੈ ਰਿਹਾ ਹੈ।

ABOUT THE AUTHOR

...view details