ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਫਿਲਮ ਇੰਡਸਟਰੀ 'ਚ ਉਸ ਦੇ ਸਹਿ-ਵਰਕਰਾਂ ਦਰਮਿਆਨ ਲੜਾਈ ਜਾਰੀ ਹੈ ਅਤੇ ਇਸ ਵਾਰ ਕੰਗਨਾ ਨੇ ਅਦਾਕਾਰਾ ਸੋਨਮ ਕਪੂਰ ਨੂੰ ਨਿਸ਼ਾਨਾ ਬਣਾਇਆ ਹੈ। ਉਹ ਸੁਸ਼ਾਂਤ ਮਾਮਲੇ 'ਚ ਦੋਸ਼ੀ ਅਦਾਕਾਰਾ ਰੀਆ ਚੱਕਰਵਰਤੀ ਨੂੰ ਆਪਣਾ ਸਮਰਥਨ ਦੇ ਰਹੀ ਹੈ, ਜਿਸ ਨੂੰ ਕੰਗਨਾ ਨੇ 'ਸਮਾਲ ਟਾਈਮ ਡਰੱਗੀ' ਕਹਿ ਕੇ ਬੁਲਾਇਆ ਹੈ।
ਕੰਗਨਾ ਨੇ ਵੀਰਵਾਰ ਸ਼ਾਮ ਨੂੰ ਆਪਣੇ ਅਧਿਕਾਰਤ ਅਕਾਊਂਟ ਤੋਂ ਟਵੀਟ ਕੀਤਾ, “ਮਾਫੀਆ ਬਿੰਬੋ ਨੇ ਅਚਾਨਕ ਮੇਰੇ ਘਰ ਬਾਰੇ ਦੁੱਖ ਪ੍ਰਗਟ ਕਰਦਿਆਂ ਰੀਆ ਜੀ ਦੇ ਲਈ ਇਨਸਾਫ਼ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਲੜਾਈ ਲੋਕਾਂ ਦੇ ਲਈ ਹੈ। ਮੇਰੇ ਸੰਘਰਸ਼ਾਂ ਦੀ ਤੁਲਨਾ ਕਿਸੇ 'ਸਮਾਲ ਟਾਈਮ ਡਰੱਗੀ' ਦੇ ਨਾਲ ਨਾ ਕਰੋ, ਜੋ ਆਪਣੇ ਦੱਮ 'ਤੇ ਸਟਾਰ ਬਣੇ ਵਿਅਕਤੀ ਦੇ ਟੁਕੜਿਆਂ 'ਤੇ ਪਲ ਰਹੀ ਸੀ। ਅਜਿਹਾ ਕਰਨਾ ਬੰਦ ਕਰੋ। "