ਪੰਜਾਬ

punjab

ETV Bharat / sitara

ਰਣਵੀਰ ਸਿੰਘ ਤੋਂ ਪਹਿਲਾਂ ਇਸ ਕ੍ਰਿਕਟਰ ਦੇ ਪਿਆਰ ਚ ਦੀਵਾਨੀ ਹੋ ਗਈ ਸੀ ਮਸਤਾਨੀ - deepika padukone and ranbir singh

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ (Actress deepika padukon) 5 ਜਨਵਰੀ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਦੀਪਿਕਾ ਦੇ ਜਨਮਦਿਨ (deepika padukon birthday) ਦੇ ਮੌਕੇ 'ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਅਤੇ ਦਿਲਚਸਪ ਗੱਲਾਂ...

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ

By

Published : Jan 5, 2022, 4:39 PM IST

ਨਵੀਂ ਦਿੱਲੀ: ਦੀਪਿਕਾ ਪਾਦੁਕੋਣ (Actress deepika padukon) ਇੱਕ ਸਾਂਵਲੇ ਰੰਗ ਦੀ ਕੁੜੀ ਹੈ, ਜੋ ਬੈਡਮਿੰਟਨ ਖੇਡਿਆ ਕਰਦੀ ਸੀ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਕੁੜੀ ਬਾਲੀਵੁੱਡ ਦੀ ਪ੍ਰਿੰਸੇਸ ਬਣੇਗੀ ਅਤੇ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰੇਗੀ। ਦੀਪਿਕਾ ਪਾਦੁਕੋਣ ਅੱਜ ਭਾਰਤੀ ਮਸ਼ਹੂਰ ਹਸਤੀਆਂ ਵਿੱਚ ਸਭ ਤੋਂ ਵੱਧ ਚਰਚਿਤ ਅਤੇ ਆਕਰਸ਼ਕ ਸੇਲਿਬ੍ਰਿਟੀ ਵਿੱਚੋਂ ਇੱਕ ਹੈ। ਪਰ ਅੱਜ ਸਥਿਤੀ ਇਹ ਹੈ ਕਿ ਦੀਪਿਕਾ ਦਾ ਜਲਵਾ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿੱਚ ਵੀ ਦਿਖਾਈ ਦੇ ਰਿਹਾ ਹੈ। ਦੀਪਿਕਾ ਨੇ ਬਹੁਤ ਘੱਟ ਸਮੇਂ 'ਚ ਸਿਨੇਮਾ ਜਗਤ 'ਚ ਉਹ ਉਚਾਈਆਂ ਹਾਸਲ ਕੀਤੀ ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ

ਦੀਪਿਕਾ ਦਾ ਜਨਮ 5 ਜਨਵਰੀ 1986 ਨੂੰ ਕੋਪਨਹੇਗਨ, ਡੈਨਮਾਰਕ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਪ੍ਰਕਾਸ਼ ਪਾਦੂਕੋਣ ਹੈ, ਜੋ ਇੱਕ ਮਸ਼ਹੂਰ ਬੈਡਮਿੰਟਨ ਖਿਡਾਰੀ ਰਹੇ ਹਨ। ਉਨ੍ਹਾਂ ਦੀ ਮਾਂ ਦਾ ਨਾਂ ਉੱਜਵਲਾ ਹੈ। ਉਸਦੀ ਇੱਕ ਛੋਟੀ ਭੈਣ ਵੀ ਹੈ, ਜਿਸਦਾ ਨਾਮ ਅਨੀਸ਼ਾ ਹੈ। ਦੀਪਿਕਾ ਦੇ ਦਾਦਾ ਰਮੇਸ਼ ਪਾਦੂਕੋਣ ਵੀ ਮੈਸੂਰ ਬੈਡਮਿੰਟਨ ਦੇ ਸਕੱਤਰ ਰਹਿ ਚੁੱਕੇ ਹਨ।

ਦੀਪਿਕਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਬੈਂਗਲੁਰੂ ਦੇ ਸੋਫੀਆ ਹਾਈ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਮਾਊਂਟ ਕਾਰਮਲ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਸਮਾਜ ਸ਼ਾਸਤਰ ਵਿੱਚ ਬੀ.ਏ ਦੀ ਡਿਗਰੀ ਦੇ ਲਈ ਉਨ੍ਹਾਂ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਪਰ ਮਾਡਲਿੰਗ ਵਿੱਚ ਕਰੀਅਰ ਬਣਾਉਣ ਦੇ ਲਈ ਉਨ੍ਹਾਂ ਨੇ ਇਸਨੂੰ ਛੱਡ ਦਿੱਤਾ। ਬੰਗਲੌਰ ਵਿੱਚ ਵੱਡੀ ਹੋਈ ਦੀਪਿਕਾ ਦੀ ਮਾਂ ਬੋਲੀ ਕੋਂਕਣੀ ਹੈ।

ਦੀਪਿਕਾ-ਰਣਵੀਰ ਸਿੰਘ

ਦੀਪਿਕਾ ਦਾ ਬਾਲੀਵੁੱਡ ਕਰੀਅਰ

ਦੀਪਿਕਾ ਪਾਦੂਕੋਣ (Actress deepika padukon) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੀ ਉਮਰ ਵਿੱਚ ਕੀਤੀ ਸੀ। ਅੱਠ ਸਾਲ ਦੀ ਉਮਰ ਵਿੱਚ ਦੀਪਿਕਾ ਕਈ ਇਸ਼ਤਿਹਾਰਾਂ ਵਿੱਚ ਨਜ਼ਰ ਆਈ। ਇਸ ਤੋਂ ਬਾਅਦ, ਟੀਨ-ਏਜ ਵਿੱਚ, ਉਸਨੇ ਲਿਰਿਲ ਅਤੇ ਕਲੋਜ਼-ਅੱਪ ਵਰਗੇ ਕਈ ਬ੍ਰਾਂਡਾਂ ਦੇ ਵਿਗਿਆਪਨ ਕੀਤੇ। ਉਹ ਹਿਮੇਸ਼ ਰੇਸ਼ਮੀਆ ਦੀ ਮਸ਼ਹੂਰ ਐਲਬਮ 'ਨਾਮ ਹੈ ਤੇਰਾ' ਵਿੱਚ ਵੀ ਨਜ਼ਰ ਆ ਚੁੱਕੀ ਹੈ।

ਦੀਪਿਕਾ-ਰਣਵੀਰ ਸਿੰਘ

ਦੀਪਿਕਾ ਦੇ ਹਿੰਦੀ ਫਿਲਮੀ ਕਰੀਅਰ ਦੀ ਸ਼ੁਰੂਆਤ ਬਲਾਕਬਸਟਰ ਫਿਲਮ 'ਓਮ ਸ਼ਾਂਤੀ ਓਮ' ਨਾਲ ਹੋਈ ਸੀ, ਜਿਸ 'ਚ ਉਸ ਦੇ ਹੀਰੋ ਸੁਪਰਸਟਾਰ ਸ਼ਾਹਰੁਖ ਖਾਨ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਸੀ। ਇਹ ਫਿਲਮ ਸੁਪਰਹਿੱਟ ਰਹੀ ਸੀ। ਇਸ ਫਿਲਮ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਕਾਫੀ ਪਸੰਦ ਕੀਤਾ ਗਿਆ ਅਤੇ ਇੱਥੋਂ ਹੀ ਦੀਪਿਕਾ ਸ਼ਰੂਆਤ ਹੋਈ ਸੀ। ਇਸ ਫਿਲਮ ਲਈ ਉਸਨੂੰ ਸਰਵੋਤਮ ਡੈਬਿਊ ਅਦਾਕਾਰਾ ਦਾ ਫਿਲਮਫੇਅਰ ਅਵਾਰਡ ਵੀ ਮਿਲਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਨੂੰ ਕਈ ਫਿਲਮਾਂ 'ਚ ਅਸਫਲਤਾ ਦਾ ਸਾਹਮਣਾ ਵੀ ਕਰਨਾ ਪਿਆ ਪਰ ਦੀਪਿਕਾ ਨੇ ਕਦੇ ਹਾਰ ਨਹੀਂ ਮੰਨੀ। ਫਿਲਮ 'ਕਾਕਟੇਲ' ਉਸ ਦੀ ਜ਼ਿੰਦਗੀ ਦਾ ਮੋੜ ਸੀ। ਇਸ ਫਿਲਮ ਵਿੱਚ ਉਸਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਉਸਨੂੰ ਆਲੋਚਕਾਂ ਅਤੇ ਜਨਤਾ ਦੋਵਾਂ ਦੁਆਰਾ ਪਿਆਰ ਮਿਲਿਆ। ਉਨ੍ਹਾਂ ਨੇ ਹੁਣ ਤੱਕ ਕਈ ਸੁਪਰਹਿੱਟ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ, ਜਿਨ੍ਹਾਂ 'ਚ 'ਯੇ ਜਵਾਨੀ ਹੈ ਦੀਵਾਨੀ', 'ਰੇਸ 2', 'ਚੇਨਈ ਐਕਸਪ੍ਰੈਸ', 'ਗੋਲਿਓਂ ਕੀ ਰਾਸਲੀਲਾ ਰਾਮਲੀਲਾ', 'ਬਾਜੀਰਾਓ ਮਸਤਾਨੀ' ਅਤੇ ਪਦਮਾਵਤ ਪ੍ਰਮੁੱਖ ਹਨ।

ਅਫੇਅਰਜ਼ ਨੂੰ ਲੈ ਕੇ ਚਰਚਾ 'ਚ ਰਹੀ ਸੀ ਦੀਪਿਕਾ

ਦੀਪਿਕਾ ਨੇ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸੀ। ਕਿਹਾ ਜਾਂਦਾ ਹੈ ਕਿ ਦੀਪਿਕਾ ਦਾ ਨਾਂ ਸਭ ਤੋਂ ਪਹਿਲਾਂ ਨਿਹਾਰ ਪੰਡਯਾ ਨਾਲ ਜੁੜਿਆ ਸੀ ਪਰ ਇਹ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਦੀਪਿਕਾ ਪਾਦੂਕੋਣ ਅਤੇ ਨਿਹਾਰ ਪੰਡਯਾ ਦੀ ਮੁਲਾਕਾਤ ਐਕਟਿੰਗ ਸਕੂਲ ਵਿੱਚ ਹੋਈ ਸੀ ਅਤੇ ਲੰਬੇ ਸਮੇਂ ਤੱਕ ਲਿਵ-ਇਨ ਵਿੱਚ ਵੀ ਰਹੇ ਸੀ। ਨਿਹਾਰ ਕੰਗਨਾ ਨਾਲ ਫਿਲਮ ਝਾਂਸੀ ਕੀ ਰਾਣੀ ਵਿੱਚ ਨਜ਼ਰ ਆ ਚੁੱਕੇ ਹਨ।

ਯੁਵਰਾਜ ਸਿੰਘ ਉਨ੍ਹਾਂ ਦਿਨਾਂ ਵਿੱਚ ਭਾਰਤੀ ਕ੍ਰਿਕਟ ਦੀ ਜਾਨ ਹੁੰਦੇ ਸੀ। ਉਸ ਸਮੇਂ ਦੀਪਿਕਾ ਨੇ ਵੀ ਯੁਵਰਾਜ ਨੂੰ ਡੇਟ ਕੀਤਾ ਸੀ। ਹਾਲਾਂਕਿ ਯੁਵਰਾਜ ਸਿੰਘ ਨੇ ਹਮੇਸ਼ਾ ਦੀਪਿਕਾ ਨੂੰ ਆਪਣਾ ਦੋਸਤ ਮੰਨਿਆ ਹੈ। ਯੁਵਰਾਜ ਦੇ ਕੱਪੜਿਆਂ ਦੀ ਲਾਂਚਿੰਗ ਦੌਰਾਨ ਦੀਪਿਕਾ ਵੀ ਮੌਜੂਦ ਸੀ। ਅਜਿਹੇ 'ਚ ਜ਼ਾਹਿਰ ਹੈ ਕਿ ਦੋਹਾਂ ਵਿਚਾਲੇ ਕੋਈ ਮਤਭੇਦ ਨਹੀਂ ਹੈ ਅਤੇ ਦੋਵੇਂ ਅਜੇ ਵੀ ਚੰਗੇ ਦੋਸਤ ਹਨ।

ਕਿਹਾ ਜਾਂਦਾ ਹੈ ਕਿ ਦੀਪਿਕਾ ਨੇ ਧੋਨੀ ਨੂੰ ਡੇਟ ਵੀ ਕੀਤਾ ਸੀ ਪਰ ਅੱਜ ਤੱਕ ਦੋਵਾਂ ਨੇ ਕਦੇ ਵੀ ਇਸ ਰਿਸ਼ਤੇ ਬਾਰੇ ਗੱਲ ਨਹੀਂ ਕੀਤੀ। ਅਜਿਹੀਆਂ ਖਬਰਾਂ ਆਈਆਂ ਸਨ ਕਿ ਧੋਨੀ ਦੀਪਿਕਾ ਨਾਲ ਵਿਆਹ ਕਰਨਾ ਚਾਹੁੰਦੇ ਸੀ ਪਰ ਦੀਪਿਕਾ ਉਸ ਦੌਰਾਨ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਸੀ।

ਪੂਰੇ ਦੇਸ਼ ਨੇ IPL ਮੈਚਾਂ ਦੌਰਾਨ ਵਿਜੇ ਮਾਲਿਆ ਦੇ ਬੇਟੇ ਸਿਧਾਰਥ ਨਾਲ ਦੀਪਿਕਾ ਪਾਦੂਕੋਣ ਦੀ ਕਰੀਬੀ ਦੋਸਤੀ ਜਾਂ ਅਫੇਅਰ ਨੂੰ ਦੇਖਿਆ ਹੈ। ਦੀਪਿਕਾ ਕਾਰੋਬਾਰੀ ਵਿਜੇ ਮਾਲਿਆ ਦੇ ਬੇਟੇ ਸਿਧਾਰਥ ਨਾਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹੈ। ਮੰਨਿਆ ਜਾਂਦਾ ਹੈ ਕਿ ਉਸ ਦੌਰਾਨ ਸਿਧਾਰਥ ਨੇ ਦੀਪਿਕਾ ਨੂੰ ਘਰ ਗਿਫਟ ਕੀਤਾ ਸੀ।

ਵਿਦੇਸ਼ ਤੋਂ ਮੁੰਬਈ ਆਏ ਅਦਾਕਾਰ ਉਪੇਨ ਪਟੇਲ ਜਦੋਂ ਦੀਪਿਕਾ ਪਾਦੁਕੋਣ ਦੇ ਸੰਪਰਕ 'ਚ ਆਏ ਤਾਂ ਉਹ ਵੀ ਉਨ੍ਹਾਂ ਨੂੰ ਪਸੰਦ ਕਰਨ ਲੱਗੇ। ਦੋਵਾਂ ਦਾ ਰਿਸ਼ਤਾ ਕਿੰਨਾ ਡੂੰਘਾ ਸੀ, ਇਹ ਸਾਫ਼ ਨਹੀਂ ਕਿਹਾ ਜਾ ਸਕਦਾ। ਪਰ ਥੋੜ੍ਹੇ ਸਮੇਂ ਤੋਂ ਇੰਡਸਟਰੀ 'ਚ ਅਫਵਾਹਾਂ ਹਨ ਕਿ ਦੀਪਿਕਾ ਦਾ ਵੀ ਉਪੇਨ ਨਾਲ ਅਫੇਅਰ ਹੈ। ਹਾਲਾਂਕਿ, ਇਸਦੀ ਪੁਸ਼ਟੀ ਕਦੇ ਨਹੀਂ ਹੋਈ। ਉਪੇਨ ਅਜੇ ਵੀ ਸਿੰਗਲ ਹੈ। ਉਪੇਨ ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਨਾਲ ਕੁਝ ਦਿਨਾਂ ਤੱਕ ਸੱਤ ਰਿਸ਼ਤੇ ਚ ਆਏ ਸੀ, ਪਰ ਹੁਣ ਸਿੰਗਲ ਹੈ।

ਰਣਬੀਰ ਕਪੂਰ ਵੀ ਇਸ ਖੂਬਸੂਰਤ ਔਰਤ ਦੇ ਅੰਦਾਜ਼ ਤੋਂ ਬਚ ਨਹੀਂ ਸਕੇ। ਦੋਹਾਂ ਨੇ ਦੱਬੀ ਜ਼ੁਬਾਨ 'ਚ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਦੋਵਾਂ ਦੀ ਪ੍ਰੇਮ ਕਹਾਣੀ ਫਿਲਮ 'ਬਚਨਾ ਏ ਹਸੀਨੋ' ਦੇ ਸੈੱਟ ਤੋਂ ਸ਼ੁਰੂ ਹੋਈ ਸੀ ਅਤੇ ਲੰਬੇ ਸਮੇਂ ਤੱਕ ਚੱਲੀ। ਰਣਬੀਰ ਨੇ ਇੱਕ ਅਵਾਰਡ ਫੰਕਸ਼ਨ ਦੌਰਾਨ ਦੀਪਿਕਾ ਨੂੰ ਪ੍ਰਪੋਜ਼ ਕੀਤਾ ਅਤੇ ਦੋਵੇਂ ਲਗਭਗ ਤਿੰਨ ਸਾਲ ਤੱਕ ਇਕੱਠੇ ਰਹੇ। ਦੱਸਿਆ ਜਾਂਦਾ ਹੈ ਕਿ ਦੀਪਿਕਾ ਪਾਦੁਕੋਣ ਆਪਣੇ ਮਾਡਲਿੰਗ ਦੇ ਦਿਨਾਂ ਦੌਰਾਨ ਮਸ਼ਹੂਰ ਮਾਡਲ ਮੁਜ਼ੱਮਿਲ ਇਬਰਾਹਿਮ ਨੂੰ ਵੀ ਡੇਟ ਕਰ ਚੁੱਕੀ ਹੈ। ਪਰ ਦੋਵਾਂ ਦਾ ਅਫੇਅਰ ਜ਼ਿਆਦਾ ਦੇਰ ਨਹੀਂ ਚੱਲ ਸਕਿਆ।

ਰਣਵੀਰ ਨੇ ਇਕ ਵਾਰ ਆਪਣੀ ਲਵ ਸਟੋਰੀ ਬਾਰੇ ਦੱਸਿਆ ਸੀ ਕਿ ਉਨ੍ਹਾਂ ਨੇ ਦੀਪਿਕਾ ਨੂੰ ਪਹਿਲੀ ਵਾਰ 2012 'ਚ ਇਕ ਐਵਾਰਡ ਫੰਕਸ਼ਨ 'ਚ ਦੇਖਿਆ ਸੀ। ਦੀਪਿਕਾ ਨੂੰ ਪਹਿਲੀ ਵਾਰ ਦੇਖਦੇ ਹੀ ਰਣਵੀਰ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ ਸੀ। ਰਣਵੀਰ ਦਾ ਇਹ ਵੀ ਕਹਿਣਾ ਹੈ ਕਿ ਉਹ ਉਸ ਪਲ ਨੂੰ ਕਦੇ ਨਹੀਂ ਭੁੱਲ ਸਕਦਾ ਜਦੋਂ ਉਸ ਨੇ ਦੀਪਿਕਾ ਨੂੰ ਪਹਿਲੀ ਵਾਰ ਦੇਖਿਆ ਸੀ। ਪਹਿਲੀ ਮੁਲਾਕਾਤ ਤੋਂ ਬਾਅਦ, ਦੀਪਿਕਾ ਅਤੇ ਰਣਵੀਰ ਨੂੰ ਸੰਜੇ ਲੀਲਾ ਭੰਸਾਲੀ ਨੇ ਆਪਣੀ ਫਿਲਮ 'ਗੋਲਿਓਂ ਕੀ ਰਾਸਲੀਲਾ... ਰਾਮਲੀਲਾ' ਵਿੱਚ ਕਾਸਟ ਕੀਤਾ ਸੀ। ਇਹ ਫਿਲਮ ਨਾ ਸਿਰਫ ਸੁਪਰਹਿੱਟ ਰਹੀ ਬਲਕਿ ਦਰਸ਼ਕਾਂ ਨੇ ਪਰਦੇ 'ਤੇ ਦੀਪਿਕਾ ਅਤੇ ਰਣਵੀਰ ਦੀ ਕੈਮਿਸਟਰੀ ਨੂੰ ਵੀ ਖੂਬ ਸਰਾਹਿਆ।

ਇਸ ਤੋਂ ਬਾਅਦ ਰਣਵੀਰ ਅਤੇ ਦੀਪਿਕਾ ਦੀ ਮੁਲਾਕਾਤ ਵਧਣ ਲੱਗੀ। ਰਣਵੀਰ ਅਕਸਰ ਦੀਪਿਕਾ ਦੀਆਂ ਫਿਲਮਾਂ ਦੇ ਸੈੱਟ 'ਤੇ ਪਹੁੰਚਦੇ ਸਨ ਅਤੇ ਦੀਪਿਕਾ ਦਾ ਪੂਰਾ ਖਿਆਲ ਰੱਖਦੇ ਸਨ। ਸ਼ੁਰੂਆਤ 'ਚ ਦੀਪਿਕਾ ਨੇ ਆਪਣੇ ਅਫੇਅਰ ਨੂੰ ਛੁਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਰਣਵੀਰ ਦੇ ਕੂਲ ਸਟਾਈਲ ਅਤੇ ਹਰਕਤਾਂ ਕਾਰਨ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਪਤਾ ਲੱਗ ਗਿਆ ਸੀ ਕਿ ਦੋਹਾਂ ਵਿਚਾਲੇ ਕੁਝ ਨਾ ਕੁਝ ਰੁੱਕ ਰਿਹਾ ਹੈ।

ਸਾਲ 2016 'ਚ ਇਕ ਐਵਾਰਡ ਫੰਕਸ਼ਨ ਦੌਰਾਨ ਰਣਵੀਰ ਨੇ ਦੀਪਿਕਾ ਨੂੰ ਫਲਾਇੰਗ ਕਿੱਸ ਕਰਦੇ ਹੋਏ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਉਦੋਂ ਤੋਂ ਇਹ ਜੋੜਾ ਅਕਸਰ ਇਕੱਠੇ ਦੇਖਿਆ ਜਾਂਦਾ ਸੀ। ਛੇ ਸਾਲਾਂ ਦੇ ਲੰਬੇ ਰਿਸ਼ਤੇ ਤੋਂ ਬਾਅਦ, ਦੀਪਿਕਾ ਅਤੇ ਰਣਵੀਰ ਨੇ ਆਖਿਰਕਾਰ ਵਿਆਹ ਕਰਨ ਦਾ ਫੈਸਲਾ ਕੀਤਾ। 14-15 ਨਵੰਬਰ 2018 ਨੂੰ ਦੋਵਾਂ ਨੇ ਇਟਲੀ ਦੇ ਲੇਕ ਕੋਮੋ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕੀਤਾ ਸੀ। ਕਬੀਰ ਖਾਨ ਦੀ ਆਉਣ ਵਾਲੀ ਫਿਲਮ '83' 'ਚ ਇਹ ਜੋੜੀ ਇਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਨਜ਼ਰ ਆਈ।

ਇਹ ਵੀ ਪੜੋ:ਦੀਪਿਕਾ ਪਾਦੂਕੋਣ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ, ਨੱਕ ਕੱਟਣ ਦੀਆਂ ਮਿਲ ਚੁੱਕੀਆਂ ਨੇ ਧਮਕੀਆਂ

ABOUT THE AUTHOR

...view details