ਪੰਜਾਬ

punjab

By

Published : May 12, 2020, 11:59 PM IST

ETV Bharat / sitara

ਟੀਵੀ 'ਤੇ ਗ਼ੈਰ ਕਨੂੰਨੀ ਢੰਗ ਨਾਲ ਪ੍ਰਸਾਰਿਤ ਕੀਤਾ ਕੇਜੀਐਫ, ਤੇਲਗੂ ਚੈਨਲ 'ਤੇ ਕੇਸ ਕਰਨਗੇ ਨਿਰਮਾਤਾ

ਕੇਜੀਐਫ: ਚੈਪਟਰ 1 ਨੂੰ ਸਥਾਨਕ ਤੇਲਗੂ ਚੈਨਲ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਪ੍ਰਸਾਰਿਤ ਕੀਤਾ ਗਿਆ ਜਿਸ 'ਤੇ ਫਿਲਮ ਦੇ ਨਿਰਮਾਤਾ ਕਾਰਤਿਕ ਗੌੜਾ ਨੇ ਕਿਹਾ ਕਿ ਟੀਮ ਚੈਨਲ ਖਿਲਾਫ ਸ਼ਿਕਾਇਤ ਦਰਜ ਕਰੇਗੀ।

ਫ਼ੋਟੋ।
ਫ਼ੋਟੋ।

ਚੇਨਈ: ਯਸ਼ ਦੀ ਫਿਲਮ ਕੇਜੀਐਫ: ਚੈਪਟਰ 1 ਨੂੰ ਤੇਲਗੂ ਚੈਨਲ ਦੁਆਰਾ ਗ਼ੈਰ ਕਾਨੂੰਨੀ ਤਰੀਕੇ ਨਾਲ ਪ੍ਰਸਾਰਿਤ ਕੀਤਾ ਗਿਆ ਹੈ। ਇਸ ਤੋਂ ਬਾਅਦ, ਰਚਨਾਤਮਕ ਕਾਰਜਕਾਰੀ ਨਿਰਮਾਤਾ ਕਾਰਤਿਕ ਗੌੜਾ ਨੇ ਟਵਿੱਟਰ ਦਾ ਸਹਾਰਾ ਲੈਂਦਿਆਂ ਕਿਹਾ ਕਿ ਟੀਮ ਚੈਨਲ ਵਿਰੁੱਧ ਕਾਨੂੰਨੀ ਕੇਸ ਦਾਇਰ ਕਰਨ ਦੀ ਯੋਜਨਾ ਬਣਾ ਰਹੀ ਹੈ।

ਉਨ੍ਹਾਂ ਨੇ ਟੈਲੀਕਾਸਟ ਦੌਰਾਨ ਕਲਿਕ ਕੀਤੇ ਗਏ ਸਕ੍ਰੀਨਸ਼ਾਟ ਪੋਸਟ ਕੀਤੇ ਅਤੇ ਲਿਖਿਆ, "ਇੱਕ ਤੇਲਗੂ ਸਥਾਨਕ ਚੈਨਲ ਕੇਜੀਐਫ ਫਿਲਮ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਚਲਾ ਰਿਹਾ ਹੈ। ਅਸੀਂ ਉਨ੍ਹਾਂ ਖਿਲਾਫ ਕਾਨੂੰਨੀ ਤੌਰ ਉੱਤੇ ਅੱਗੇ ਵਧਾਂਗੇ ਅਤੇ ਮੁਕੱਦਮਾ ਦਾਇਰ ਕਰਾਂਗੇ।"

ਜਿਵੇਂ-ਜਿਵੇਂ ਕਿ ਇਸ ਪੋਸਟ ਨੂੰ ਕਈ ਲੋਕਾਂ ਨੇ ਵੇਖਿਆ, ਪ੍ਰਸ਼ੰਸਕਾਂ ਨੇ ਨਿਰਮਾਤਾਵਾਂ ਨੂੰ ਆਪਣਾ ਸਮਰਥਨ ਦਿੱਤਾ ਅਤੇ ਕਿਹਾ ਕਿ ਸਥਾਨਕ ਚੈਨਲ ਪਿਛਲੇ ਕੁਝ ਸਮੇਂ ਤੋਂ ਫਿਲਮ ਨੂੰ ਪ੍ਰਸਾਰਿਤ ਕਰ ਰਹੇ ਹਨ।

ਨਿਰਦੇਸ਼ਕ ਪ੍ਰਸ਼ਾਂਤ ਨੀਲ ਦੀ ਕੇਜੀਐਫ: ਚੈਪਟਰ 1, ਜੋ ਕਿ 2018 ਵਿੱਚ ਰੀਲੀਜ਼ ਹੋਈ ਸੀ ਅਤੇ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਵਿੱਚੋਂ ਇੱਕ ਸੀ। ਕੰਨੜ ਅਦਾਕਾਰ ਯਸ਼ ਨੇ ਇਸ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਹਾਸਲ ਕੀਤੀ ਅਤੇ ਆਪਣੀ ਅਦਾਕਾਰੀ ਲਈ ਵਾਹਵਾਹੀ ਖੱਟੀ।

ABOUT THE AUTHOR

...view details