ਹੈਦਰਾਬਾਦ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਹਲਦੀ ਸੈਰੇਮਨੀ ਤੋਂ ਬਾਅਦ ਹੁਣ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਸਾਰੀਆਂ ਤਸਵੀਰਾਂ 'ਚ ਕੈਟਰੀਨਾ ਅਤੇ ਵਿੱਕੀ ਅਤੇ ਦੋਵਾਂ ਦਾ ਪਰਿਵਾਰ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਸ ਮੌਕੇ 'ਤੇ ਕੈਟਰੀਨਾ ਨੇ ਆਪਣੇ ਸਹੁਰੇ ਨਾਲ ਖੂਬ ਡਾਂਸ ਕੀਤਾ। ਇਨ੍ਹਾਂ ਤਸਵੀਰਾਂ ਨੂੰ ਹੁਣ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਵਿੱਕੀ ਅਤੇ ਕੈਟਰੀਨਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੋੜੇ ਦਾ ਪੂਰਾ ਪਰਿਵਾਰ ਕੈਟਰੀਨਾ ਅਤੇ ਵਿੱਕੀ ਨਾਲ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ।
ਇਸ ਦੇ ਨਾਲ ਹੀ ਕੈਟਰੀਨਾ ਨੇ ਆਪਣੇ ਸਹੁਰੇ ਨਾਲ ਮਹਿੰਦੀ ਸੈਰੇਮਨੀ 'ਚ ਖੂਬ ਰੰਗ ਬੰਨ੍ਹਿਆ। ਵਿੱਕੀ ਕੌਸ਼ਲ ਆਪਣੇ ਛੋਟੇ ਭਰਾ ਸੰਨੀ ਕੌਸ਼ਲ ਨਾਲ ਕੁਆਰੇਟ ਕਰਦੇ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ-ਵਿੱਕੀ ਨੇ ਕੈਪਸ਼ਨ ਲਿਖਿਆ ਹੈ, 'ਮਹਿੰਦੀ ਤਾਂ ਸੱਜਦੀ ਜੇ ਨੱਚੇ ਸਾਰਾ ਟੱਬਰ'। ਇਸ ਤੋਂ ਪਹਿਲਾਂ ਜੋੜੇ ਨੇ ਆਪਣੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਸੂਤਰਾਂ ਅਨੁਸਾਰ ਇਹ ਜੋੜਾ ਬੀਤੇ ਦਿਨ ਤਿੰਨ ਮੈਂਬਰਾਂ ਨਾਲ ਡਬਲ ਇੰਜਣ ਵਾਲੇ ਹੈਲੀਕਾਪਟਰ ਵਿੱਚ ਜੈਪੁਰ ਹਵਾਈ ਅੱਡੇ ਲਈ ਰਵਾਨਾ ਹੋਇਆ ਸੀ। ਵਿਆਹ ਤੋਂ ਪਹਿਲਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਜੈਪੁਰ ਏਅਰਪੋਰਟ 'ਤੇ ਹੀ ਆਏ ਸਨ।