ਹੈਦਰਾਬਾਦ:ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (VICKY KAUSHAL) ਇਸ ਸਮੇਂ ਬਾਲੀਵੁੱਡ ਵਿੱਚ ਸਭ ਤੋਂ ਚਰਚਿਤ ਜੋੜੇ ਹਨ। ਫਿਲਮਫੇਅਰ ਮੁਤਾਬਕ ਕੈਟਰੀਨਾ-ਵਿੱਕੀ ਦਾ ਵਿਆਹ ਪੱਕਾ ਹੋ ਗਿਆ ਹੈ। ਦੋਵੇਂ ਦਸੰਬਰ 'ਚ ਸੱਤ ਫੇਰੇ ਲੈਣ ਜਾ ਰਹੇ ਹਨ। ਕੈਟਰੀਨਾ-ਵਿੱਕੀ ਦੇ ਅਫੇਅਰ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ। ਸਮੇਂ-ਸਮੇਂ 'ਤੇ ਵਿੱਕੀ ਅਤੇ ਕੈਟਰੀਨਾ ਨੇ ਪ੍ਰਸ਼ੰਸਕਾਂ ਲਈ ਕੁਝ ਸੰਕੇਤ ਵੀ ਛੱਡੇ, ਜਿਸ ਕਾਰਨ ਉਨ੍ਹਾਂ ਦੀ 'ਲਵ ਸਟੋਰੀ' ਦਾ ਸਾਰਾ ਰਾਜ਼ ਖੁੱਲ੍ਹ ਗਿਆ। ਇਨ੍ਹਾਂ ਪੰਜ ਖਾਸ ਮੌਕਿਆਂ 'ਤੇ ਪ੍ਰਸ਼ੰਸਕਾਂ ਨੇ ਕੈਟਰੀਨਾ ਅਤੇ ਵਿੱਕੀ ਕੌਸ਼ਲ ਦੇ ਅਫੇਅਰ 'ਤੇ ਮੋਹਰ ਲਗਾ ਦਿੱਤੀ ਸੀ।
ਵਿੱਕੀ ਨੇ ਸਲਮਾਨ ਦੇ ਸਾਹਮਣੇ ਕੈਟਰੀਨਾ ਕੀਤਾ ਸੀ ਪ੍ਰਪੋਜ
ਸਾਲ 2019 'ਚ ਜਦੋਂ ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (VICKY KAUSHAL) ਇੱਕ ਐਵਾਰਡ ਫੰਕਸ਼ਨ 'ਚ ਆਏ ਤਾਂ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਦਰਅਸਲ, ਇਸ ਦੌਰਾਨ ਵਿੱਕੀ ਨੇ ਬਾਲੀਵੁੱਡ ਸਿਤਾਰਿਆਂ ਨਾਲ ਭਰੇ ਇਸ ਈਵੈਂਟ ਵਿੱਚ ਕੈਟਰੀਨਾ ਨੂੰ ਪ੍ਰਪੋਜ਼ ਕੀਤਾ ਸੀ। ਦੱਸ ਦੇਈਏ ਕਿ ਇਸ ਇਵੈਂਟ 'ਚ ਸਲਮਾਨ ਖਾਨ ਵੀ ਮੌਜੂਦ ਸਨ। ਖਾਸ ਗੱਲ ਇਹ ਹੈ ਕਿ ਇਸ ਸ਼ੋਅ ਨੂੰ ਵਿੱਕੀ ਕੌਸ਼ਲ ਨੇ ਹੋਸਟ ਕੀਤਾ ਸੀ। ਇਸ ਸ਼ੋਅ 'ਚ ਵਿੱਕੀ ਨੇ ਕੈਟਰੀਨਾ ਨੂੰ ਪੁੱਛਿਆ, 'ਵਿਆਹ ਦਾ ਸੀਜ਼ਨ ਚੱਲ ਰਿਹਾ ਸੀ, ਇਸ ਲਈ ਮੈਂ ਸੋਚਿਆ ਕਿ ਮੈਂ ਤੁਹਾਨੂੰ ਵੀ ਪੁੱਛ ਲਵਾਂ, ਜਿਸ 'ਤੇ ਕੈਟਰੀਨਾ ਨੇ ਜਵਾਬ ਦਿੱਤਾ, ਕੀ ? ਜਿਸ 'ਤੇ ਵਿੱਕੀ ਨੇ ਮੁਸਕਰਾਉਂਦੇ ਹੋਏ ਕਿਹਾ, 'ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ?' ਇਸ 'ਤੇ ਕੈਟਰੀਨਾ ਕਹਿੰਦੀ ਹੈ, 'ਮੇਰੇ ਵਿਚ ਹਿੰਮਤ ਨਹੀਂ ਹੈ'। ਇੱਥੋਂ ਹੀ ਕੈਟਰੀਨਾ ਅਤੇ ਵਿੱਕੀ ਕੌਸ਼ਲ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ।
ਇਕੱਠੇ ਖੇਡੀ ਸੀ ਹੋਲੀ
ਜਦੋਂ ਵਿੱਕੀ ਕੌਸ਼ਲ (VICKY KAUSHAL) ਅਤੇ ਕੈਟਰੀਨਾ ਕੈਫ (Katrina Kaif) ਸਾਲ 2020 ਵਿੱਚ ਹੋਲੀ ਦੇ ਜਸ਼ਨਾਂ ਵਿੱਚ ਮੈਚਿੰਗ ਕੱਪੜਿਆਂ ਵਿੱਚ ਨਜ਼ਰ ਆਏ। ਇਸ ਦੌਰਾਨ ਦੋਵਾਂ ਨੂੰ ਈਸ਼ਾ ਅੰਬਾਨੀ ਦੀ ਹੋਲੀ ਪਾਰਟੀ 92020) ਵਿੱਚ ਇਕੱਠੇ ਦੇਖਿਆ ਗਿਆ ਸੀ। ਵਿੱਕੀ ਕੌਸ਼ਲ ਪਾਰਟੀ 'ਚ ਕਥਿਤ ਪ੍ਰੇਮਿਕਾ ਕੈਟਰੀਨਾ ਕੈਫ ਦੇ ਵਾਲ ਠੀਕ ਕਰਦੇ ਨਜ਼ਰ ਆਏ ਸਨ।
ਨਵੇਂ ਸਾਲ ਦੀ ਪੋਸਟ ਹੋਈ ਸੀ ਵਾਇਰਲ
ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (VICKY KAUSHAL) ਦੇ ਕਥਿਤ ਅਫੇਅਰ ਦਾ ਕਿੱਸਾ ਉਦੋਂ ਵੀ ਖੁੱਲ੍ਹਣ ਲੱਗਾ ਜਦੋਂ ਸਾਲ 2021 'ਚ ਦੋਵਾਂ ਦੀ ਨਵੇਂ ਸਾਲ ਦੀ ਇਕ ਪੋਸਟ ਕਾਫੀ ਵਾਇਰਲ ਹੋ ਗਈ ਸੀ। ਹਾਲਾਂਕਿ ਕੈਟਰੀਨਾ-ਵਿੱਕੀ ਨੇ ਇਕੱਠੇ ਫੋਟੋ ਸ਼ੇਅਰ ਨਹੀਂ ਕੀਤੀ ਪਰ ਦੋਵਾਂ ਦੀ ਤਸਵੀਰ ਦਾ ਬੈਕਗ੍ਰਾਊਂਡ ਇੱਕੋ ਸੀ। ਇਨ੍ਹਾਂ ਤਸਵੀਰਾਂ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਕੈਟਰੀਨਾ, ਉਸ ਦੀ ਭੈਣ ਇਜ਼ਾਬੇਲ ਅਤੇ ਵਿੱਕੀ ਆਪਣੇ ਛੋਟੇ ਭਰਾ ਸੰਨੀ ਕੌਸ਼ਲ ਨਾਲ ਅਲੀਬਾਗ 'ਚ ਛੁੱਟੀਆਂ ਮਨਾ ਰਹੇ ਹਨ। ਇਸ ਦੌਰਾਨ ਨਿਊ ਈਅਰ ਪਾਰਟੀ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਕੈਟਰੀਨਾ ਇੱਕ ਫੋਟੋ ਲਈ ਪੋਜ਼ ਦੇ ਰਹੀ ਸੀ ਅਤੇ ਵਿੱਕੀ ਕੌਸ਼ਲ ਪਿੱਛੇ ਸ਼ੀਸ਼ੇ ਵਿੱਚ ਨਜ਼ਰ ਆ ਰਹੇ ਸਨ।
ਕੈਟਰੀਨਾ-ਵਿੱਕੀ ਦੀਆਂ ਇੰਨ੍ਹਾਂ 5 ਗਲਤੀਆਂ ਨੇ ਖੋਲ੍ਹਿਆ ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਰਾਜ !
ਵਿੱਕੀ ਦੇ ਗਲ ਲਗ ਕੇ ਲਈ ਸੀ ਤਸਵੀਰ
ਕੈਟਰੀਨਾ-ਵਿੱਕੀ ਦੀਆਂ ਇੰਨ੍ਹਾਂ 5 ਗਲਤੀਆਂ ਨੇ ਖੋਲ੍ਹਿਆ ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਰਾਜ !
ਇਸ ਸਾਲ ਜਨਵਰੀ 'ਚ ਕੈਟਰੀਨਾ ਕੈਫ (Katrina Kaif) ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਮਸਟਰਡ ਰੰਗ ਦੀ ਟੀ-ਸ਼ਰਟ ਪਹਿਨੇ ਇਕ ਵਿਅਕਤੀ ਦੀ ਛਾਤੀ 'ਤੇ ਸਿਰ ਰੱਖ ਕੇ ਸੈਲਫੀ ਲੈ ਰਹੀ ਸੀ। ਇਸ ਦੌਰਾਨ ਵਿੱਕੀ ਕੌਸ਼ਲ (VICKY KAUSHAL) ਨੇ ਵੀ ਇਸੇ ਟੀ-ਸ਼ਰਟ 'ਚ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਚੱਲੀ ਸੀ ਕਿ ਕੈਟਰੀਨਾ ਨੇ ਵਿੱਕੀ ਕੌਸ਼ਲ ਨਾਲ ਇਹ ਸੈਲਫੀ ਲਈ ਹੈ।
ਇਕੱਠੇ ਮਨਾਈ ਸੀ ਦੀਵਾਲੀ
ਕੈਟਰੀਨਾ-ਵਿੱਕੀ ਦੀਆਂ ਇੰਨ੍ਹਾਂ 5 ਗਲਤੀਆਂ ਨੇ ਖੋਲ੍ਹਿਆ ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਰਾਜ !
ਕੈਟਰੀਨਾ ਅਤੇ ਵਿੱਕੀ ਦੇ ਰਿਸ਼ਤੇ ਦੀ ਚਰਚਾ ਉਦੋਂ ਜ਼ਿਆਦਾ ਹੋਈ ਜਦੋਂ ਦੋਵਾਂ ਨੂੰ ਇਸ ਸਾਲ ਦੀਵਾਲੀ ਪਾਰਟੀ 'ਚ ਇਕੱਠੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ। ਫਿਲਮਫੇਅਰ ਦੇ ਅਧਿਕਾਰਤ ਟਵਿਟਰ ਹੈਂਡਲ ਮੁਤਾਬਕ ਵਿੱਕੀ ਅਤੇ ਕੈਟਰੀਨਾ ਦਾ ਵਿਆਹ 9 ਦਸੰਬਰ ਨੂੰ ਹੋਣ ਜਾ ਰਿਹਾ ਹੈ। ਦੋਵੇਂ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਇਹ ਆਲੀਸ਼ਾਨ ਰਿਜ਼ੋਰਟ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਸਥਿਤ ਹੈ। ਦੋਵੇਂ ਹਿੰਦੂ ਤਰੀਕੇ ਨਾਲ ਵਿਆਹ ਕਰਨਗੇ। ਦੋਵਾਂ ਦੇ ਵਿਆਹ ਦਾ ਜਸ਼ਨ ਤਿੰਨ ਦਿਨ ਤੱਕ ਚੱਲਣ ਵਾਲਾ ਹੈ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ:ਵਿੱਕੀ-ਕੈਟਰੀਨਾ ਤੋਂ ਬਾਅਦ ਕੀ ਸੋਨਾਕਸ਼ੀ ਸਲਮਾਨ ਦੇ ਪਰਿਵਾਰਕ ਮੈਂਬਰ ਨਾਲ ਕਰੇਗੀ ਵਿਆਹ?