ਮੰਡੀ :ਅੰਤਰਰਾਸ਼ਟਰੀ ਸ਼ਿਵਰਾਤਰੀ ਮਹੋਤਸਵ ਦੀ ਪੰਜਵੀਂ ਸਭਿਆਚਾਰਕ ਸ਼ਾਮ 'ਚ ਪੰਜਾਬੀ ਗੀਤਾਂ ਦਾ ਖ਼ੂਬ ਤੜਕਾ ਲੱਗਿਆ। ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਪੇਸ਼ ਕੀਤੇ ਗਏ ਇੱਕ-ਇੱਕ ਗੀਤ 'ਤੇ ਨੌਜਵਾਨ ਖ਼ੂਬ ਥਿਰਕੇ। ਕਰਨ ਔਜਲਾ ਨੇ ਗੀਤਾਂ 'ਤੇ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ। ਦਰਸ਼ਕਾਂ ਦੀ ਭੀੜ ਇੰਨੀ ਜ਼ਿਆਦਾ ਵੱਧ ਗਈ ਕਿ ਇੱਥੇ ਲਗੀ ਲੋਹੇ ਦੀ ਗ੍ਰਿਲ ਵੀ ਟੁੱਟ ਗਈ।
ਇਹ ਵੀ ਪੜ੍ਹੋ: ਮੂਸੇ ਆਲ਼ੇ ਨੇ ਮੁੜ ਤੋਂ ਵਿਵਾਦਤ ਗੀਤ ਗਾ ਕੇ ਸਹੇੜਿਆ ਪੰਗਾ
ਇਸ ਸਮਾਰੋਹ 'ਚ ਜੰਗਲਾਤ ਮੰਤਰੀ ਗੋਬਿੰਦ ਸਿੰਘ ਠਾਕੁਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸ਼ਿਵਰਾਤਰੀ ਮਹੋਤਸਵ ਮੇਲਾ ਕਮੇਟੀ ਦੇ ਪ੍ਰਧਾਨ ਰਿਗਵੇਦ ਠਾਕੁਰ ਨੇ ਮੁੱਖ ਮੰਤਰੀ ਨੂੰ ਸ਼ਾਲ, ਕੈਪਸ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਤੋਂ ਗੁਰਪ੍ਰੀਤ ਸਿੰਘ, ਰੋਹਿਤ ਠਾਕੁਰ, ਸੁੰਦਰਨਗਰ ਤੋਂ ਜੋਤੀ ਦੇਵੀ, ਸੁਮਨ ਸ਼ਰਮਾ, ਸ਼ਿਮਲਾ ਤੋਂ ਜਤਿੰਦਰ ਕੁਮਾਰ, ਡੀਸੀ ਦਫ਼ਤਰ ਮੰਡੀ ਤੋਂ ਕੁਲਭੂਸ਼ਣ, ਸ਼ਿਮਲਾ ਤੋਂ ਪੂਜਾ ਵਰਮਾ ਵਰਗੇ ਕਲਾਕਾਰਾਂ ਨੇ ਖ਼ੂਬ ਰੌਣਕਾਂ ਲਗਾਈਆਂ।