ਪੰਜਾਬ

punjab

ETV Bharat / sitara

ਅਮਰਿੰਦਰ ਗਿੱਲ ਵਲੋਂ ਹਿੰਦੀ ਫ਼ਿਲਮਾਂ ਵਿਚ ਕੰਮ ਨਾ ਕਰਨ ਦਾ ਰਾਜ਼ ਕੀ ਹੈ ? - ਕਿਉਂ ਨਹੀਂ ਕਰਦਾ ਅਮਰਿੰਦਰ ਬਾਲੀਵੁੱਡ ਫ਼ਿਲਮਾਂ

ਪਾਲੀਵੁੱਡ ਤੋਂ ਬਾਲੀਵੁੱਡ ਦੀ ਐਂਟਰੀ ਹੁਣ ਇੱਕ ਟ੍ਰੇਂਡ ਬਣ ਚੁੱਕੀ ਹੈ। ਪੰਜਾਬੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰਾਂ 'ਚ ਦਿਲਜੀਤ,ਗਿੱਪੀ ਅਤੇ ਐਮੀ ਬਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ। ਸਵਾਲ ਇਹ ਊਠਦਾ ਹੈ ਕਿ ਕਲਾਕਾਰ ਅਮਰਿੰਦਰ ਗਿੱਲ ਨੇ ਹੁਣ ਤੱਕ ਆਪਣੀ ਬਾਲੀਵੁੱਡ ਐਂਟਰੀ ਕਿਉਂ ਨਹੀਂ ਕੀਤੀ। ਇਸ ਗੱਲ ਦਾ ਜ਼ਵਾਬ ਕਾਰਜ ਗਿੱਲ ਨੇ ਇੱਕ ਨਿਜ਼ੀ ਇੰਟਰਵਿਊ 'ਚ ਦੱਸਿਆ ਹੈ।

ਫ਼ੋਟੋ

By

Published : Oct 14, 2019, 5:02 PM IST

Updated : Oct 14, 2019, 10:23 PM IST

ਚੰਡੀਗੜ੍ਹ: ਕਾਰਜ ਗਿੱਲ ਪੰਜਾਬੀ ਇੰਡਸਟਰੀ ਦਾ ਉਹ ਨਿਰਮਾਤਾ ਜਿਸ ਦਾ ਜ਼ਿਕਰ ਜਦੋਂ ਵੀ ਹੁੰਦਾ ਹੈ ਤਾਂ ਨਾਲ ਅਮਰਿੰਦਰ ਗਿੱਲ ਦਾ ਨਾਂਅ ਜੁੜ ਜਾਂਦਾ ਹੈ। ਇਨ੍ਹਾਂ ਦੋਹਾਂ ਦੀ ਜੋੜੀ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿਨ੍ਹਾਂ ਵਿੱਚ ਅੰਗਰੇਜ਼, ਅਸ਼ਕੇ, ਲਵ ਪੰਜਾਬ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ।
ਇਸ ਵੇਲੇ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ 'ਚ ਵੀ ਆਪਣੀ ਥਾਂ ਬਣਾ ਚੁੱਕੇ ਹਨ ਪਰ ਅਮਰਿੰਦਰ ਗਿੱਲ ਸਿਰਫ਼ ਪੰਜਾਬੀ ਫ਼ਿਲਮਾਂ ਹੀ ਕਰਦੇ ਹਨ।
ਇਸ ਦਾ ਕਾਰਨ ਜਦੋਂ ਕਾਰਜ ਗਿੱਲ ਤੋਂ ਇੱਕ ਨਿਜੀ ਇੰਟਰਵਿਊ 'ਚ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਉਸ ਨੂੰ ਆਫ਼ਰ ਬਹੁਤ ਆਉਂਦੇ ਹਨ ਪਰ ਉਹ ਇਸ ਬਾਲੀਵੁੱਡ ਦੌੜ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਮਰਿੰਦਰ ਸੋਚ ਸਮਝ ਕੇ ਫ਼ਿਲਮ ਸਾਇਨ ਕਰਦੇ ਹਨ। ਜੇਕਰ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਇਸ ਫ਼ਿਲਮ ਦੇ ਕਿਰਦਾਰ ਨੂੰ ਨਿਭਾ ਨਹੀਂ ਪਾਉਣਗੇ ਤਾਂ ਅਮਰਿੰਦਰ ਫ਼ਿਲਮ ਨਹੀਂ ਕਰਦੇ।
ਜ਼ਿਕਰ-ਏ-ਖ਼ਾਸ ਹੈ ਕਿ ਇਸ ਵੇਲੇ ਕਾਰਜ ਗਿੱਲ ਫ਼ਿਲਮ ਜੋੜੀ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ 'ਚ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

Last Updated : Oct 14, 2019, 10:23 PM IST

ABOUT THE AUTHOR

...view details