ਮਨੋਰੰਜਨ ਜਗਤ ਦੇ ਉੱਘੇ ਕਲਾਕਾਰ ਕਪਿਲ ਸ਼ਰਮਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਮੌਕੇ ਸ੍ਰੀ ਸੁਲਤਾਨਪੁਰ ਲੋਧੀ ਵਿੱਖੇ ਨਤਮਸਤਕ ਹੋਏ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਮੂਹ ਸੰਗਤਾਂ ਨੂੰ ਗੁਰੂਪੁਰਬ ਦੀਆਂ ਮੁਬਾਰਕਾਂ ਦਿੱਤੀਆਂ।
ਹੋਰ ਪੜ੍ਹੋ:550ਵੇਂ ਪ੍ਰਕਾਸ਼ ਪੂਰਬ ਮੌਕੇ ਸ਼ੈਰੀ ਮਾਨ ਦਾ ਧਾਰਮਿਕ ਗੀਤ ਰਿਲੀਜ਼
ਇਸ ਗੱਲਬਾਤ ਵੇਲੇ ਜਦੋਂ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਬਾਰੇ ਸਵਾਲ ਪੁਛਿੱਆ ਗਿਆ ਤਾਂ ਉਨ੍ਹਾਂ ਕਿਹਾ, " ਜਿਸ ਦਿਨ ਲਾਂਘਾ ਖੁਲਿਆ ਉਸ ਦਿਨ ਉਨ੍ਹਾਂ ਦਾ ਜਾਣ 'ਤੇ ਦਿਲ ਤਾਂ ਬਹੁਤ ਸੀ ਪਰ ਰੁਝੇਵਿਆਂ ਕਰਕੇ ਉਹ ਜਾ ਨਹੀਂ ਪਾਏ। "
ਹੋਰ ਪੜ੍ਹੋ:ਲਤਾ ਮੰਗੇਸ਼ਕਰ ਦੀ ਹਾਲਤ 'ਚ ਆਇਆ ਸੁਧਾਰ, ਅਜੇ ਵੀ ਹਸਪਤਾਲ 'ਚ ਹੈ ਭਰਤੀ
ਕਪਿਲ ਨੇ ਕਿਹਾ, "ਹੁਣ ਤਾਂ ਲਾਂਘਾ ਖੁਲ ਗਿਆ ਹੈ। ਉਹ ਕਰਤਾਰਪੁਰ ਮੱਥਾ ਟੇਕਣ ਜ਼ਰੂਰ ਜਾਣਗੇ।"
ਦੱਸ ਦਈਏ ਕਿ ਹਾਲ ਹੀ ਦੇ ਵਿੱਚ ਕਪਿਲ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਇੰਡੀਅਨ ਟੈਲੀਵੀਜ਼ਨ ਅਕਾਦਮੀ ਐਵਾਰਡਸ 'ਚ ਛੇ ਸੂਚੀਆਂ 'ਚ ਪੁਰਸਕਾਰ ਮਿਲੇ ਹਨ। ਇਸ ਸੂਚੀ ਦੇ ਵਿੱਚ ਬੇਸਟ ਕਾਮੇਡੀ ਸ਼ੋਅ, ਬੇਸਟ ਡਾਇਰੈਕਟਰ, ਬੇਸਟ ਡਾਇਲੋਗ, ਬੇਸਟ ਕਾਮੇਡੀ ਅਦਾਕਾਰ, ਅਦਾਕਾਰਾ ਅਤੇ ਕਾਮਿਕ ਜੀਨੀਅਸ ਸ਼ੋਅ ਸ਼ਾਮਿਲ ਹੈ।