ਅੰਮ੍ਰਿਤਸਰ: ਅਕਸਰ ਲੋਕ ਮਖ਼ੌਲ ਵਿੱਚ ਕਹਿੰਦੇ ਹਨ ਕਿ ਪੰਜਾਬ 'ਚ ਇੱਟ ਪੁੱਟੋ ਤਾਂ ਮਿਲ ਜਾਂਦੇ ਹਨ। ਕੁਝ ਗਾਇਕ ਤਾਂ ਪੈਸੇ ਲਾ ਕੇ ਸਟਾਰ ਬਣ ਜਾਂਦੇ ਹਨ ਅਤੇ ਕੁਝ ਮਿਹਨਤ ਕਰਦੇ ਰਹਿੰਦੇ ਹਨ ਪਰ ਕਾਮਯਾਬੀ ਉਨ੍ਹਾਂ ਨੂੰ ਨਹੀਂ ਮਿਲਦੀ। ਅਜਿਹਾ ਹੀ ਕੁੱਝ ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਅਦਰਸ਼ ਨਗਰ ਇਲਾਕੇ 'ਚ ਰਹਿਣ ਵਾਲੇ 65 ਸਾਲਾ ਗਾਇਕ ਕੰਵਰ ਸੁਖਬੀਰ ਸਿੰਘ ਨਾਲ ਹੋਇਆ। ਉਨ੍ਹਾਂ ਦੀ ਅਵਾਜ਼ ਦਿਲ ਨੂੰ ਛੂਹ ਜਾਂਦੀ ਹੈ ਅਤੇ ਕੋਈ ਵੀ ਉਨ੍ਹਾਂ ਦਾ ਗੀਤ ਸੁਣਦਾ ਹੈ ਤਾਂ ਉਹ ਕੰਵਰ ਸੁਖਬੀਰ ਸਿੰਘ ਦਾ ਮੁਰੀਦ ਹੋ ਜਾਂਦਾ ਹੈ।
ਗਾਇਕ ਕੰਵਰ ਸੁਖਬੀਰ ਸਿੰਘ ਨੂੰ ਗਾਇਕੀ ਵਿੱਚ ਨਹੀਂ ਮਿਲੀ ਪਛਾਣ ਇਸ ਟੈਲੇਂਟ ਨੂੰ ਨਾਂਅ ਅਤੇ ਸ਼ੌਹਰਤ ਕਿਉਂ ਨਹੀਂ ਮਿਲੀ ?
ਇਸ ਗੱਲ ਦਾ ਜਵਾਬ ਕੰਵਰ ਸੁਖਬੀਰ ਸਿੰਘ ਦਿੰਦੇ ਹਨ ਕਿ ਉਨ੍ਹਾਂ ਦੀ ਅਵਾਜ਼ ਦੀ ਸ਼ਲਾਘਾ ਤਾਂ ਬਹੁਤ ਹੋਈ ਪਰ ਕਿਸੇ ਨੇ ਮਦਦ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਉਸ ਨੇ ਬਹੁਤ ਮਿਹਨਤ ਕੀਤੀ ਹਰ ਪਾਸੇ ਇੱਕੋਂ ਹੀ ਜਵਾਬ ਆਇਆ ਕਿ ਜੇ ਨਾਂਅ ਅਤੇ ਸ਼ੌਹਰਤ ਕਮਾਉਣੀ ਹੈ ਤਾਂ ਪੈਸੇ ਲੱਗਣਗੇ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਕੈਸਟਾਂ ਵਾਲਿਆਂ ਕੋਲ ਵੀ ਗਏ ,ਕੰਪਨੀਆਂ ਨੇ ਉਸ ਵੇਲੇ ਹਜ਼ਾਰਾਂ ਰੁਪਏ ਕਮਾਏ ਪਰ ਉਨ੍ਹਾਂ ਨੂੰ 100 ਜਾਂ 200 ਰੁਪਏ ਹੀ ਮਿਲਦੇ ਸੀ।
ਕਿਵੇਂ ਚੱਲਦਾ ਹੈ ਕੰਵਰ ਸੁਖਬੀਰ ਸਿੰਘ ਦੇ ਘਰ ਦਾ ਗੁਜ਼ਾਰਾ ?
ਘਰ ਦਾ ਖ਼ਰਚ ਚਲਾਉਣ ਲਈ ਸੁਖਬੀਰ ਸਿੰਘ ਨੇ ਬਹੁਤ ਯਤਨ ਕੀਤੇ। ਕਈ ਕੰਮ ਸ਼ੁਰੂ ਕੀਤੇ ਅਤੇ ਬੰਦ ਕੀਤੇ। ਪਹਿਲਾਂ ਉਹ ਇੱਕ ਮਿੱਲ ਤੋਂ ਰਿਟਾਇਰ ਹੋਏ ਉਸ ਤੋਂ ਬਾਅਦ ਉਨ੍ਹਾਂ ਕਚਾਲੂਆਂ ਦੀ ਰੇੜੀ ਲਗਾਈ। ਸੜਕਾਂ ਖ਼ਰਾਬ ਹੋਣ ਕਰਕੇ ਉਹ ਵੀ ਕਾਮਯਾਬ ਨਹੀਂ ਹੋਈ। ਕੰਵਰ ਸੁਖਬੀਰ ਸਿੰਘ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਇੱਕ ਬੇਟੇ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ ਅਤੇ ਦੂਜਾ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦੇ ਪੁੱਤਰ ਦੀ ਹੀ ਤਨਖ਼ਾਹ ਨਾਲ ਘਰ ਚੱਲਦਾ ਹੈ।