ਮੁਬੰਈ: ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦੀ ਬਹਿਸ ਸ਼ੁਰੂ ਕਰਨ ਦਾ ਸਿਹਰਾ ਕੰਗਨਾ ਰਨੌਤ ਨੂੰ ਜਾਂਦਾ ਹੈ, ਜਿਨ੍ਹਾਂ ਨੇ ਕਈ ਵਾਰ ਬਾਲੀਵੁੱਡ ਦੇ ਇੱਕ ਹਿੱਸੇ ਨੂੰ ਆੜੇ ਹੱਥੀ ਲਿਆ ਹੈ। ਕੰਗਨਾ ਨੇ ਕਈ ਸਟਾਰ ਕਿਡਜ਼ 'ਤੇ ਦੋਸ਼ ਲਗਾਏ ਹਨ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਕੰਗਨਾ ਰਨੌਤ ਅਤੇ ਤਾਪਸੀ ਪਨੂੰ ਵਿਚਕਾਰ ਜ਼ੁਬਾਨੀ ਲੜਾਈ ਸ਼ੁਰੂ ਹੋ ਗਈ ਹੈ। ਕੰਗਨਾ ਰਨੌਤ ਨੇ ਸੋਸ਼ਲ ਮੀਡੀਆ 'ਤੇ ਤਾਪਸੀ ਨੂੰ ਨਿਸ਼ਾਨਾ ਬਣਾਇਆ ਹੈ।
ਭਾਈ-ਭਤੀਜਾਵਾਦ ਲਈ ਤਾਪਸੀ 'ਤੇ ਭੜਕੀ ਕੰਗਨਾ ਰਨੌਤ, ਕਿਹਾ- 'ਸ਼ਰਮ ਆਉਣੀ ਚਾਹੀਦੀ ਹੈ' ਕੰਗਨਾ ਨੇ ਤਾਪਸੀ 'ਤੇ ਲਾਏ ਦੋਸ਼
ਕੰਗਨਾ ਨੇ ਇੱਕ ਟਵੀਟ ਕਰ ਤਾਪਸੀ 'ਤੇ ਵੱਡਾ ਦੋਸ਼ ਲਗਾਇਆ ਹੈ। ਕੰਗਨਾ ਨੇ ਕਿਹਾ ਕਿ ਬਹੁਤ ਸਾਰੇ ਚਾਪਲੂਸ ਹਨ ਜੋ ਉਨ੍ਹਾਂ ਦੀ ਪਹਿਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਬੱਸ ਫਿਲਮ ਮਾਫੀਆ ਦੀ ਕਿਤਾਬ ਵਿੱਚ ਵਧੀਆ ਰਹਿਣਾ ਹੈ। ਉਨ੍ਹਾਂ ਨੂੰ ਕੰਗਨਾ ਦੀ ਬੁਰਾਈ ਕਰਨ ਲਈ ਐਵਾਰਡ ਮਿਲਦਾ ਹੈ। ਇਹ ਲੋਕ ਔਰਤਾਂ ਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਹਨ। ਕੰਗਨਾ ਨੇ ਕਿਹਾ, 'ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤਾਪਸੀ, ਤੁਸੀ ਕੰਗਨਾ ਦੇ ਸੰਘਰਸ਼ ਦਾ ਫਾਇਦਾ ਚੁੱਕ ਕੇ ਉਸ ਵਿਰੁੱਧ ਖੜ੍ਹੇ ਹੋ।'
ਤਾਪਸੀ ਦਾ ਪਲਟਵਾਰ
ਤਾਪਸੀ ਨੇ ਕੰਗਨਾ ਦੇ ਇਸ ਹਮਲੇ 'ਤੇ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ। ਪਰ ਉਸ ਨੇ ਨਿਸ਼ਚਤ ਤੌਰ 'ਤੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਰਾਹੀਂ ਕੰਗਨਾ ਨੂੰ ਨਿਸ਼ਾਨਾ ਬਣਾਇਆ ਹੈ। ਤਾਪਸੀ ਨੇ ਕੰਗਨਾ ਦਾ ਨਾਂਅ ਲਏ ਬਿਨਾਂ ਇੱਕ ਵੱਡੀ ਗੱਲ ਕਹੀ ਹੈ। ਤਾਪਸੀ ਨੇ ਕਿਹਾ, "ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਹਨ, ਕੁੱਝ ਮਹੀਨਿਆਂ ਵਿੱਚ ਵੱਧ ਹੀ ਸਮਝਿਆ ਹੈ। ਇਸ ਨਾਲ ਮੈਂ ਜ਼ਿੰਦਗੀ ਨੂੰ ਸਹੀ ਨਜ਼ਰੀਏ ਨਾਲ ਵੇਖ ਪਾਈ ਹਾਂ। ਤਾਪਸੀ ਨੇ ਕਿਹਾ ਹੈ ਕਿ ਉਹ ਲੋਕ ਜੋ ਨਕਾਰਾਤਮਕਤਾ ਫੈਲਾਉਂਦੇ ਹਨ ਉਨ੍ਹਾਂ ਵੱਲੋ ਧਿਆਨ ਨਹੀਂ ਦੇਣਾ ਚਾਹੀਦਾ। ਇਸ ਦੇ ਨਾਲ ਹੀ ਤਾਪਸੀ ਨੇ ਕਿਹਾ ਕਿ ਮਾੜੇ ਲੋਕਾਂ ਨਾਲ ਦੁਰਵਿਵਹਾਰ ਨਾ ਕਰੋ, ਪਰ ਉਨ੍ਹਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਉਹ ਜ਼ਿੰਦਗੀ ਵਿੱਚ ਥੋੜ੍ਹੇ ਜਿਹੇ ਸਮਝਦਾਰ ਬਣਨ।