ਨਵੀਂ ਦਿੱਲੀ: ਕੰਗਨਾ ਰਣੌਵਤ ਅਤੇ ਰਾਜਕੁਮਾਰ ਰਾਓ ਦੀ ਫ਼ਿਲਮ 'ਮੈਂਟਲ ਹੈ ਕਿਆ' ਦਾ ਨਾਂਅ ਬਦਲ ਕੇ ਹੁਣ 'ਜਜਮੈਂਟਲ ਹੈ ਕਿਆ' ਰੱਖ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਕਾਸ਼ ਕੋਵਲਮੂਦੀ ਦੁਆਰਾ ਕੀਤਾ ਗਿਆ।
ਵਿਵਾਦਾਂ ਤੋਂ ਬਾਅਦ ਕੰਗਨਾ ਦੀ ਫ਼ਿਲਮ ਦਾ ਬਦਲਿਆ ਨਾਂਅ - judgmental hai kiya
ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਦੀ ਫ਼ਿਲਮ ਨਿਕਲੀ ਮੁਸਿਬਤ ਚੋਂ । ਫਿਲਮ ਦੇ ਨਾਂਅ ਵਿੱਚ ਬਦਲਾਅ ਕੀਤਾ ਗਿਆ ਹੈ
ਦੱਸ ਦਈਏ ਕਿ ਇਸ ਦਾ ਕਾਰਨ ਮੈਂਟਲ ਸਿਹਤ ਪੱਖ ਨੂੰ ਧਿਆਨ ਵਿੱਚ ਰੱਖ ਕੇ ਇਸ ਫ਼ਿਲਮ ਦਾ ਨਾਂਅ ਬਦਲਿਆ ਗਿਆ ਹੈ। ਇਹ ਫ਼ਿਲਮ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਵਿੱਚ ਸੀ ਜਿਸ ਦਾ ਕਾਰਨ ਇਸ ਫ਼ਿਲਮ ਦੇ ਰੀਲਿਜ਼ ਕੀਤੇ ਗਏ ਪੋਸਟਰ ਸਨ। ਇਸ ਵਿੱਚ ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਅਜੀਬ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਇਸ ਦਾ ਇੰਡੀਅਨ ਸਾਈਕਿਆਟਰਿਕ ਸੋਸਾਇਟੀ (ਆਈਪੀਐਸ) ਨੇ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਪ੍ਰਭਾਵ ਦਿਮਾਗੀ ਸਿਹਤ ਪੱਖੋਂ ਬਿਮਾਰ ਵਿਅਕਤੀਆਂ ਨੂੰ ਗਲਤ ਪੱਖੋਂ ਦਿਖਾਉਂਦਾ ਹੈ। ਇਸ ਫ਼ਿਲਮ ਦਾ ਟਰੇਲਰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ ਅਤੇ ਇਹ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ।