ਸਿਓਲ: ਦੱਖਣੀ ਕੋਰੀਆ ਦੀ ਗਾਇਕਾ ਅਤੇ ਦੇਸ਼ ਦੇ ਚੋਟੀ ਦੇ ਕੇ-ਪੌਪ (ਕੋਰਿਅਨ ਪੌਪ) ਬੈਂਡ 'ਕਾਰਾ' ਦੇ ਐਕਸ ਮੈਂਬਰ ਗੂ ਹਾਰਾ ਐਤਵਾਰ ਨੂੰ ਆਪਣੇ ਘਰ 'ਚ ਸ਼ੱਕੀ ਹਾਲਤ 'ਚ ਮ੍ਰਿਤਕ ਪਾਈ ਗਈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਪੁਲਿਸ ਨੇ ਦੱਸਿਆ ਕਿ 28 ਸਾਲਾ ਗਾਇਕਾ ਨੂੰ ਸਯੂਲ ਦੇ ਗੰਗਨਮ ਵਾਰਡ ਵਿੱਚ ਆਪਣੀ ਰਿਹਾਇਸ਼ 'ਤੇ ਸ਼ਾਮ ਨੂੰ 6 ਵਜੇ (ਸਥਾਨਕ ਸਮੇਂ ਅਨੁਸਾਰ) ਮ੍ਰਿਤਕ ਪਾਇਆ ਗਿਆ। ਪੁਲਿਸ ਮੁਤਾਬਿਕ ਸ਼ਾਇਦ ਇਹ ਖੁਦਕੁਸ਼ੀ ਹੋ ਸਕਦੀ ਹੈ।
ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2008 ਵਿੱਚ ਗਰਲ ਬੈਂਡ 'ਕਾਰਾ' ਦੀ ਮੈਂਬਰ ਵਜੋਂ ਕੀਤੀ ਸੀ ਅਤੇ ਲਗਭਗ ਇੱਕ ਦਹਾਕੇ ਬਾਅਦ, ਨਿੱਜੀ ਕਾਰਨਾਂ ਕਰਕੇ ਬੈਂਡ ਤੋਂ ਵੱਖ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਜਦੋਂ ਗਾਇਕਾ ਆਪਣੇ ਐਕਸ ਬੁਆਏਫਰੈਂਡ ਨਾਲ ਬਦਲਾ ਲੈਣ ਲਈ ਅਸ਼ਲੀਲਤਾ ਦੇ ਮਾਮਲੇ ਵਿੱਚ ਫ਼ਸ ਗਈ ਸੀ, ਤਾਂ ਉਸ ਨੇ ਪਿਛਲੇ ਸਾਲ ਆਪਣੇ ਕਰੀਅਰ ਉੱਤੇ ਰੋਕ ਲਗਾ ਦਿੱਤੀ ਸੀ।
ਦਰਅਸਲ ਗਾਇਕਾ ਦੇ ਬੁਆਏਫ੍ਰੈਂਡ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰੇਗਾ, ਤਾਂ ਗੂ ਉਸ ਨੂੰ ਅਦਾਲਤ ਵਿੱਚ ਲੈ ਗਈ ਸੀ।