ਚੰਡੀਗੜ੍ਹ: ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੀ ਮਿਹਨਤ ਦੇ ਨਾਲ ਬਤੌਰ ਗਾਇਕਾ ਆਪਣੀ ਪਹਿਚਾਣ ਬਣਾਈ ਹੈ। ਉਹ ਇੱਕ ਅਜਿਹੀ ਗਾਇਕਾ ਹੈ ਜਿਸ ਦੀ ਅਵਾਜ਼ ਦਾ ਹਰ ਕੋਈ ਦੀਵਾਨਾ ਹੈ। ਹਾਲ ਹੀ ਦੇ ਵਿੱਚ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣੀ ਮਾਂ ਨਾਲ ਗੀਤ ਗਾ ਰਹੀ ਹੈ।
ਜੈਨੀ ਜੌਹਲ ਨੇ ਆਪਣੀ ਮਾਂ ਨਾਲ ਗੀਤ ਕੇ ਜਿੱਤਿਆ ਸਭ ਦਾ ਦਿਲ - mom
ਜੈਨੀ ਜੌਹਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣੀ ਮਾਂ ਨਾਲ ਇੱਕ ਲੋਕ-ਗੀਤ ਗਾ ਰਹੀ ਹੈ। ਦਰਸ਼ਕਾਂ ਨੂੰ ਇਹ ਵੀਡੀਉ ਪਸੰਦ ਆ ਰਹੀ ਹੈ।
ਫ਼ੋਟੋ
ਜੈਨੀ ਜੌਹਲ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ , "ਮਾਂ 'ਤੇ ਮੈਂ ਬੜੇ ਸਮੇਂ ਬਾਅਦ ਇੱਕਠੇ ਗੀਤ ਗਾਇਆ ਅੱਜ ਬੈਠੇ-ਬੈਠੇ ਦਿਲ ਕਰ ਆਇਆ ਮਾਂ ਦਾ ਤੇ ਮੇਰਾ ਗੀਤ ਗਾਉਣ ਨੂੰ ਇਸ ਲਈ ਮਾਂ ਦਾ ਮਨਪਸੰਦ ਗੀਤ ਅਸੀਂ ਗਾਇਆ।"
ਜੈਨੀ ਜੌਹਲ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਉਨ੍ਹਾਂ ਦੇ ਗੀਤ ‘ਗੋਲਡ ਵਰਗੀ, ਡੈੱਕ ਸਵਰਾਜ ਤੇ, ਯਾਰੀ ਜੱਟੀ ਦੀ, ਨਰਮਾ ਅਤੇ ਰਕਾਨ ਵਰਗੇ ਕਈ ਗੀਤ ਸੁਪਰਹਿੱਟ ਹੋਏ ਹਨ।