ਪਟਿਆਲਾ : ਫ਼ਿਲਮ ਜੱਟ ਜੁਗਾੜੀ ਹੁੰਦੇ ਨੇ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਫ਼ਿਲਮ ਦੇ ਵਿੱਚ ਕੁਝ ਸੀਨਜ਼ ਅਜਿਹੇ ਹਨ ਜਿਸ ਨਾਲ ਧਾਰਮਿਕ ਜੱਥੇਬੰਦਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਕਾਰਨ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਨਹੀਂ ਹੋਈ। ਫ਼ਿਲਮ 'ਤੇ ਆਈਆਂ ਮੁਸੀਬਤਾਂ ਹਲ ਹੋਈਆਂ ਅਤੇ 19 ਜੁਲਾਈ ਨੂੰ ਇਹ ਫ਼ਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ।
ਜੁਗਾੜੀ ਜੱਟ ਆਏ ਦਰਸ਼ਕਾਂ ਨੂੰ ਪਸੰਦ - 19 july
19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਜੱਟ ਜੁਗਾੜੀ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਈਟੀਵੀ ਭਾਰਤ ਦੇ ਸਨਮੁੱਖ ਹੁੰਦਿਆਂ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।
ਫ਼ੋਟੋ
ਦਰਸ਼ਕਾਂ ਨੇ ਇਸ ਫ਼ਿਲਮ ਨੂੰ ਭਰਵਾ ਹੁੰਗਾਰਾ ਦਿੱਤਾ ਹੈ। ਉਨ੍ਹਾਂ ਮੁਤਾਬਿਕ ਇਹ ਫ਼ਿਲਮ ਬਹੁਤ ਵਧੀਆ ਹੈ। ਇਹ ਫ਼ਿਲਮ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ। ਕਾਲੇਜ ਦੇ ਦਿਨਾਂ ਨੂੰ ਇਹ ਫ਼ਿਲਮ ਵਿਖਾਉਂਦੀ ਹੈ।
ਅਨੁਰਾਗ ਸ਼ਰਮਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਰਮੀ ਮਿੱਤਲ, ਸੁਸ਼ਾਂਤ ਸਿੰਘ, ਜਸਵੰਤ ਸਿੰਘ ਰਾਠੋਰ, ਸਿਮਰ ਜੌਹਲ, ਰੋਬੀ ਅਤਵਾਲ, ਪੁਰਸ਼ੋਤਮ ਵਰਗੇ ਕਲਾਕਾਰ ਨਜ਼ਰ ਆਉਣਗੇ।ਸਾਰੇ ਹੀ ਕਲਾਕਾਰਾਂ ਨੇ ਆਪਣੇ ਕਿਰਦਾਰ ਦੇ ਹਿਸਾਬ ਨਾਲ ਚੰਗਾ ਕੰਮ ਕੀਤਾ ਹੈ।