ਮੁੰਬਈ: ਬਾਲੀਵੁਡ ਅਦਾਕਾਰਾ ਜਾਨ੍ਹਵੀ ਕਪੂਰ ਹੁਣ ਆਪਣੀ ਦੂਜੀ ਫਿਲਮ 'ਗੁੰਜਨ ਸਕਸੈਨਾ- ਦ ਕਾਰਗਿਲ ਗਰਲ' ਵਿੱਚ ਨਜ਼ਰ ਆਵੇਗੀ। ਇਸ ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ 'ਚ ਜਾਨ੍ਹਵੀ ਕਪੂਰ ਫਲਾਇੰਗ ਲੈਫਟਿਨੇਂਟ ਗੁੰਜਨ ਸਕੈਸਨਾ ਦੇ ਕਿਰਦਾਰ 'ਚ ਨਜ਼ਰ ਆਵੇਗੀ।
ਜਾਨ੍ਹਵੀ ਕਪੂਰ ਦੀ ਨਵੀਂ ਫਿਲਮ ਦਾ First Look ਹੋਇਆ ਰਿਲੀਜ਼ - ਗੁੰਜਨ ਸਕਸੈਨਾ- ਦ ਕਾਰਗਿਲ ਗਰਲ
ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਜਾ ਰਹੀ ਫਿਲਮ 'ਗੁੰਜਨ ਸਕਸੈਨਾ- ਦ ਕਾਰਗਿਲ ਗਰਲ' ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਵਿੱਚ ਜਾਨ੍ਹਵੀ ਕਪੂਰ ਗੁੰਜਨ ਸਕੈਸਨਾ ਦਾ ਕਿਰਦਾਰ ਨਿਭਾ ਰਹੀ ਹੈ।
ਕਰਨ ਜੌਹਰ ਨੇ ਫਿਲਮ ਦੇ 3 ਪੋਸਟਰ ਜਾਰੀ ਕੀਤੇ ਹਨ, ਜਿਨ੍ਹਾਂ 'ਚ ਏਅਰਫੋਰਸ ਅਫ਼ਸਰ ਗੁੰਜਨ ਸਕਸੈਨਾ ਬਣੀ ਜਾਨਵ੍ਹੀ ਕਪੂਰ ਨੂੰ ਵੱਖ-ਵੱਖ ਅੰਦਾਜ਼ 'ਚ ਦਿਖਾਇਆ ਗਿਆ ਹੈ। ਪਹਿਲੇ ਪੋਸਟਰ 'ਚ ਜਾਨ੍ਹਨੀ ਨੂੰ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਨਾਲ ਕਰਨ ਨੇ ਲਿਖਿਆ- 'ਉਸ ਨੂੰ ਦੱਸਿਆ ਗਿਆ ਸੀ ਕਿ ਕੁੜੀਆਂ ਪਾਇਲਟ ਨਹੀਂ ਬਣਦੀਆਂ ਪਰ ਉਹ ਜ਼ਮੀਨ 'ਤੇ ਰਹਿ ਕੇ ਆਸਮਾਨ 'ਚ ਉੱਡਣਾ ਚਾਹੁੰਦੀ ਸੀ। ਦੂਜੇ ਪੋਸਟਰ 'ਤੇ ਜਾਨ੍ਹਵੀ ਫਾਈਟਰ ਪਾਇਲਟ ਦੀ ਯੂਨੀਫਾਰਮ 'ਚ ਦਿਖਾਈ ਦੇ ਰਹੀ ਹੈ। ਨਾਲ ਹੀ ਖੜ੍ਹੇ ਪਾਇਲਟ ਤਾੜੀਆਂ ਵਜਾ ਰਹੇ ਹਨ। ਤੀਜੇ ਪੋਸਟਰ 'ਚ ਪਕੰਜ ਤੇ ਜਹਾਨਵੀ ਨੂੰ ਗਲ਼ੇ ਮਿਲਦੇ ਦਿਖਾਇਆ ਹੈ।
ਧਰਮਾ ਪ੍ਰੋਡਕੈਸ਼ਨ ਦੇ ਬੈਨਰ ਹੇਠ ਬਣ ਰਹੀ ਇਹ ਫਿਲਮ ਅਗਲੇ ਸਾਲ 13 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰ ਪਕੰਜ ਤ੍ਰਿਪਾਠੀ ਗੁੰਜਨ ਦੇ ਪਿਤਾ ਦੇ ਰੋਲ 'ਚ ਨਜ਼ਰ ਆਉਣਗੇ। ਫਿਲਮ 'ਚ 'ਕਾਰਗਿਲ ਵਾਰ' ਨਾਲ ਪਿਤਾ-ਬੇਟੀ ਦੇ ਇਮੋਸ਼ਨਸ 'ਤੇ ਫੋਕਸ ਕੀਤਾ ਗਿਆ ਹੈ, ਜਿਸ ਦਾ ਅੰਦਾਜ਼ਾ ਫਰਸਟ ਲੁੱਕ ਨਾਲ ਹੋ ਜਾਂਦਾ ਹੈ।