'ਗਾਈਡੈਂਸ ਆਫ਼ ਦੀ ਗੈਲੇਕਸੀ ਵੋਲਿਊਮ 3' 'ਚ ਫ਼ੇਰ ਜੁੜੇ ਜੇਮਸ ਗਨ - bradley cooper
ਜਿਣਸੀ ਸ਼ੋਸ਼ਨ ਅਤੇ ਜਬਰ-ਜਨਾਹ ਨੂੰ ਲੈ ਕੇ ਇੱਕ ਵਿਵਾਦਤ ਟਵੀਟ ਤੋਂ ਬਾਅਦ 'ਗਾਈਡੈਂਸ ਆਫ਼ ਦੀ ਗੈਲੇਕਸੀ ਵੋਲਿਊਮ 3' ਤੋਂ ਜੇਮਸ ਗਨ ਨੂੰ ਕੱਢ ਦਿੱਤਾ ਸੀ।ਪਰ ਹੁਣ ਡਿਜ਼ਨੀ ਨੇ ਇਹ ਫੈਸਲਾ ਬਦਲ ਲਿਆ ਹੈ।
ਹੈਦਰਾਬਾਦ:ਵਿਵਾਦਤ ਟਵੀਟ ਤੋਂ ਬਾਅਦ 'ਗਾਈਡੈਂਸ ਆਫ਼ ਦੀ ਗੈਲੇਕਸੀ ਵੋਲਿਊਮ 3' ਤੋਂ ਕੱਢ ਦਿੱਤੇ ਗਏ ਫ਼ਿਲਮਕਾਰ ਜੇਮਸ ਗਨ ਨੂੰ ਫ਼ਿਲਮ ਦੇ ਨਿਰਦੇਸ਼ਨ ਦੇ ਲਈ ਫ਼ੇਰ ਤੋਂ ਹਾਯਰ ਕੀਤਾ ਗਿਆ ਹੈ।
ਪ੍ਰੋਜੈਕਟ ਦੇ ਨਾਲ ਜੁੜੇ ਇਕ ਕਰੀਬੀ ਸੂਤਰ ਦੇ ਮੂਤਾਬਿਕ ਕਈ ਮੀਟਿੰਗਾਂ ਅਤੇ ਚਰਚਾਵਾਂ ਤੋਂ ਬਾਅਦ ਡਿਜ਼ਨੀ ਨੇ ਗਨ ਨੂੰ ਨਿਰਦੇਸ਼ਕ ਦੇ ਰੂਪ 'ਚ ਹਾਯਰ ਕਰ ਲਿਆ ਹੈ।
ਡਿਜ਼ਨੀ ਦੇ ਇਸ ਫੈਸਲੇ ਤੋਂ ਬਾਅਦ ਜੇਮਸ ਗਨ ਨੇ ਇਕ ਪੋਸਟ 'ਚ ਲਿਖਿਆ,"ਮੈਂ ਹਰ ਉਸ ਸ਼ਖਸ ਦਾ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਪਿਛਲੇ ਕੁਝ ਮਹੀਨੇ ਮੇਰਾ ਸਾਥ ਦਿੱਤਾ ਹੈ।"
ਉਨ੍ਹਾਂ ਅਗੇ ਲਿਖਿਆ,"ਮੈਂ ਹਮੇਸ਼ਾ ਸਿਖ ਰਿਹਾ ਹਾਂ ਅਤੇ ਬੇਹਤਰ ਇਨਸਾਨ ਬਣਨ ਲਈ ਕੰਮ ਕਰ ਰਿਹਾ ਹਾਂ।"
ਜ਼ਿਕਰਯੋਗ ਹੈ ਕਿ ਜਿਣਸੀ ਸ਼ੋਸ਼ਨ ਅਤੇ ਜਬਰ-ਜਨਾਹ ਨੂੰ ਲੈ ਕੇ ਵਿਵਾਦਿਤ ਟਵੀਟ ਕਰਨ ਤੋਂ ਬਾਅਦ ਗਨ ਨੂੰ ਫ਼ਿਲਮ ਤੋਂ ਕੱਢ ਦਿੱਤਾ ਗਿਆ ਸੀ।ਸਟੂਡੀਓ ਨੇ ਇਨ੍ਹਾਂ ਟਵੀਟਸ ਨੂੰ ਹੈਸ਼ਟੇਗਮੀਟੂ ਦੇ ਦੌਰ 'ਚ ਸਹੀ ਨਹੀਂ ਮੰਨਿਆ ਸੀ। ਗਨ ਦੇ ਇਸ ਟਵੀਟ ਤੋਂ ਬਾਅਦ ਡਿਜ਼ਨੀ ਦੀ ਇਮਜ 'ਤੇ ਅਸਰ ਪੈ ਰਿਹਾ ਸੀ। ਜਿਸ ਕਾਰਨ ਡਿਜ਼ਨੀ ਨੇ ਗਨ ਨੂੰ ਫ਼ਿਲਮ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਸੀ।