ਚੰਡੀਗੜ੍ਹ: ਪੰਜਾਬੀ ਅਦਾਕਾਰਾ ਇਸ਼ਾ ਰਿਕੀ ਦਾ ਜਨਮ 9 ਸਤੰਬਰ 1993 ਨੂੰ ਹੋਇਆ। ਇਸ ਅਦਾਕਾਰਾ ਨੇ ਪੰਜਾਬੀ ਇੰਡਸਟਰੀ 'ਚ ਨਾਂਅ ਕਮਾਉਣ ਲਈ ਬਹੁਤ ਮਿਹਨਤ ਕੀਤੀ। ਬੇਸ਼ੱਕ ਕਾਮਯਾਬ ਹੋਣ ਲਈ ਮਿਹਨਤ ਹਰ ਕੋਈ ਕਰਦਾ ਹੈ। ਪਰ ਲਗਾਤਾਰ ਸੰਘਰਸ਼ ਹਰ ਕੋਈ ਨਹੀਂ ਕਰ ਪਾਉਂਦਾ ਹੈ। ਇਸ਼ਾ ਨੇ ਆਪਣੇ ਕਰੀਅਰ ਦੀ ਸ਼ੁੂਰੁਆਤ 12 ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਕਰ ਦਿੱਤੀ ਸੀ। ਸਭ ਤੋਂ ਪਹਿਲਾਂ ਉਸ ਨੇ ਮਾਡਲਿੰਗ ਕੀਤੀ। ਮਾਡਲਿੰਗ ਦੀ ਸ਼ੁਰੂਆਤ ਉਸ ਨੇ ਛੋਟੀਆਂ ਐਡਸ ਤੋਂ ਕੀਤੀ ਸੀ। ਛੋਟੇ ਬ੍ਰੈਂਡਸ ਤੋਂ ਬਾਅਦ ਇਸ਼ਾ ਨੂੰ ਵੱਡੇ ਪ੍ਰੋਜੈਕਟਸ ਮਿਲੇ ਜਿਵੇਂ ਪਾਰਕ ਪਲਾਜ਼ਾ ਹੋਟਲ, ਮਦਰ ਡਾਇਰੀ ਆਈਸ ਕ੍ਰੀਮ,ਕਲਿਆਨ ਆਦਿ। ਐਡਸ ਮਾਡਲਿੰਗ ਤੋਂ ਬਾਅਦ ਇਸ਼ਾ ਰਿਕੀ ਦੀ ਐਂਟਰੀ ਪੰਜਾਬੀ ਗੀਤਾਂ 'ਚ ਹੋਈ। ਉਸ ਦਾ ਸਭ ਤੋਂ ਪਹਿਲਾਂ ਗੀਤ 2011 ਦੇ ਵਿੱਚ ਆਇਆ। ਇਹ ਗੀਤ ਸੀ ਪ੍ਰੀਤ ਹਰਪਾਲ ਦਾ ਗੀਤ ਬੀਏ ਫ਼ੈਲ, ਪ੍ਰੀਤ ਹਰਪਾਲ ਤੋਂ ਬਾਅਦ ਉਸ ਨੇ ਕਈ ਨਾਮਵਾਰ ਕਲਾਕਰਾਂ ਦੇ ਗੀਤਾਂ 'ਚ ਬਤੌਰ ਮਾਡਲ ਕੰਮ ਕੀਤਾ। ਇਸ਼ਾ ਰਿਕੀ ਨੇ ਪੰਜਾਬੀ ਗੀਤਾਂ 'ਚ ਪਛਾਣ ਜੱਸੀ ਗਿੱਲ ਦੇ ਗੀਤ ਇੱਕ ਸਾਲ ਤੋਂ ਮਿਲੀ।
Birthday Special: ਜੱਸੀ ਗਿੱਲ ਦੇ ਗੀਤ ਤੋਂ ਮਿਲੀ ਸੀ ਇਸ਼ਾ ਰਿਕੀ ਨੂੰ ਪਛਾਣ - Pollywood Actress IshaRikhi
ਪਾਲੀਵੁੱਡ ਅਦਾਕਾਰਾ ਇਸ਼ਾ ਰਿਕੀ ਸੋਮਵਾਰ ਨੂੰ 26 ਸਾਲਾਂ ਦੀ ਹੋ ਗਈ ਹੈ। ਇਸ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੂਰੁੁਆਤ ਸਕੂਲ ਖ਼ਤਮ ਹੋਣ ਤੋਂ ਬਾਅਦ ਹੀ ਕਰ ਦਿੱਤੀ ਸੀ। ਮਾਡਲਿੰਗ ਤੋਂ ਬਾਅਦ ਅਦਾਕਾਰੀ 'ਚ ਆਈ ਇਸ਼ਾ ਰਿਕੀ ਦਾ ਫ਼ਿਲਮੀ ਸਫ਼ਰ ਕਿਸ ਤਰ੍ਹਾਂ ਦਾ ਰਿਹਾਂ ਹਾਂ ਉਸ 'ਤੇ ਇੱਕ ਝਾਤ
ਪੰਜਾਬੀ ਗੀਤਾਂ ਵਿੱਚ ਮਾਡਲਿੰਗ ਤੋਂ ਬਾਅਦ 2013 ਦੇ ਵਿੱਚ ਇਸ਼ਾ ਰਿਕੀ ਦੀ ਪਹਿਲੀ ਫ਼ਿਲਮ ਆਈ 'ਜੱਟ ਬੌਆਇਜ਼ ਪੁੱਤ ਜੱਟਾਂ ਦੇ' ਇਸ ਫ਼ਿਲਮ 'ਚ ਇਸ਼ਾ ਰਿਕੀ ਦੀ ਅਦਾਕਾਰੀ ਨੂੰ ਚੰਗਾ ਰਿਸਪੌਂਸ ਮਿਲਿਆ ਸੀ। ਇਸ਼ਾ ਨੇ ਆਪਣੇ ਫ਼ਿਲਮੀ ਕਰੀਅਰ ਦੇ ਵਿੱਚ ਕੁਝ ਖ਼ਾਸ ਫ਼ਿਲਮਾਂ ਤਾਂ ਨਹੀਂ ਕੀਤੀਆਂ। ਪਰ ਜਿੰਨੇ ਵੀ ਕਿਰਦਾਰ ਉਸ ਨੇ ਨਿਭਾਏ ਉਸ 'ਚ ਕੰਮ ਵਧੀਆ ਕੀਤਾ। ਅਮਰਿੰਦਰ ਗਿੱਲ ਦੇ ਨਾਲ ਉਸ ਨੇ ਫ਼ਿਲਮ ਹੈਪੀ ਗੋ ਲੱਕੀ ਕੀਤੀ। ਜਿਸ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਇਸ਼ਾ ਰਿਕੀ ਨੇ 2016 'ਚ ਆਈ ਫ਼ਿਲਮ ਅਰਦਾਸ 'ਚ ਐਮੀ ਵਿਰਕ ਦੇ ਔਪੋਸਿਟ ਕੰਮ ਕੀਤਾ। ਇਸ ਫ਼ਿਲਮ ਨੇ ਪਾਲੀਵੁੱਡ ਨੂੰ ਇੱਕ ਨਵੀਂ ਹੀ ਦਿਸ਼ਾ ਦਿੱਤੀ।
2019 ਦੇ ਵਿੱਚ ਇਸ਼ਾ ਰਿਕੀ ਦੀ ਫ਼ਿਲਮ ਦੋ ਦੂਨੀ ਪੰਜ ਆਈ, ਇਸ ਫ਼ਿਲਮ ਨੂੰ ਬਾਦਸ਼ਾਹ ਨੇ ਪ੍ਰੋਡਿਊਸ ਕੀਤਾ ਸੀ। ਫ਼ਿਲਮ ਦੇ ਵਿੱਚ ਮੁੱਖ ਭੂਮਿਕਾ ਅਮ੍ਰੀਤ ਮਾਨ ਅਤੇ ਇਸ਼ਾ ਰਿਕੀ ਨੇ ਨਿਭਾਈ। ਫ਼ਿਲਮ ਦਾ ਕਾਨਸੇਪਟ ਤਾਂ ਬਹੁਤ ਚੰਗਾ ਸੀ ਪਰ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਰਲਵਾ-ਮਿਲਵਾ ਹੀ ਹੁੰਗਾਰਾ ਦਿੱਤਾ।