ਪੰਜਾਬ

punjab

ETV Bharat / sitara

ਹਰੀਸ਼ ਵਰਮਾ ਨੇ ਦੱਸਿਆ ਮੁੰਡਾ ਹੀ ਕਿਉਂ ਚਾਹੀਦੈ ? - interview

12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁੰਡਾ ਹੀ ਚਾਹੀਦਾ' 'ਚ ਮੁੱਖ ਭੂਮਿਕਾ ਨਿਭਾ ਰਹੇ ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਉਨ੍ਹਾਂ ਨੇ ਆਪਣੇ ਫ਼ਿਲਮ ਨੂੰ ਲੈ ਕੇ ਤਜ਼ੁਰਬੇ ਸਾਂਝੇ ਕੀਤੇ।

ਫ਼ੋਟੋ

By

Published : Jul 12, 2019, 3:48 AM IST

ਚੰਡੀਗੜ੍ਹ : 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁੰਡਾ ਹੀ ਚਾਹੀਦਾ' ਦੀ ਸਟਾਰਕਾਸਟ ਨਾਲ ਈਟੀਵੀ ਭਾਰਤ ਦੀ ਟੀਮ ਨੇ ਖ਼ਾਸ ਗੱਲਬਾਤ ਕੀਤੀ।

ਹਰੀਸ਼ ਵਰਮਾ ਨੇ ਦੱਸਿਆ ਮੁੰਡਾ ਹੀ ਕਿਉਂ ਚਾਹੀਦਾ ਹੈ ?
ਇਸ ਗੱਲਬਾਤ ਦੇ ਵਿੱਚ ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰ ਰਹੀ ਰੁਬੀਨਾ ਬਾਜਵਾ ਨੇ ਕਿਹਾ ਕਿ ਇਹ ਫ਼ਿਲਮ ਉਨ੍ਹਾਂ ਨੂੰ ਨਿਰਦੇਸ਼ਕ ਨੇ ਸੁਣਾਈ ਸੀ। ਇਸ ਫ਼ਿਲਮ ਲਈ ਉਨ੍ਹਾਂ ਨੇ ਸਕ੍ਰੀਨ ਟੈਸਟ ਅਤੇ ਲੁੱਕ ਟੈਸਟ ਵੀ ਦਿੱਤਾ। ਦੱਸ ਦਈਏ ਕਿ ਇਹ ਫ਼ਿਲਮ ਰੁਬੀਨਾ ਦੀ ਭੈਣ ਨੀਰੂ ਬਾਜਵਾ ਨੇ ਪ੍ਰੋਡਿਊਸ ਕੀਤੀ ਹੈ।ਇਹ ਫ਼ਿਲਮ ਕਲਾਕਾਰ ਹਰੀਸ਼ ਵਰਮਾ ਦੇ ਕਰੀਅਰ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਫ਼ਿਲਮ' ਚ ਹਰੀਸ਼ ਵਰਮਾ ਟੈਸਟ ਟਿਊਬ ਬੇਬੀ ਰਾਹੀ ਪ੍ਰੈਂਗਨੇਂਟ ਹੁੰਦੇ ਹਨ। ਮੁੰਡੇ ਦੀ ਚਾਅ 'ਚ ਇੱਕ ਪਿਤਾ ਕੀ ਕੁਝ ਕਰਦਾ ਹੈ ਉਹ ਇਸ ਫ਼ਿਲਮ 'ਚ ਵਿਖਾਇਆ ਗਿਆ ਹੈ। ਆਪਣੇ ਕਿਰਦਾਰ ਬਾਰੇ ਗੱਲਬਾਤ ਕਰਦਿਆਂ ਹਰੀਸ਼ ਨੇ ਦੱਸਿਆ ਕਿ ਇਹ ਕਿਰਦਾਰ ਨਿਭਾਉਣਾ ਬਹੁਤ ਔਖਾ ਸੀ ਪਰ ਉਨ੍ਹਾਂ ਨੂੰ ਇਸ ਫ਼ਿਲਮ 'ਚ ਕੰਮ ਕਰਕੇ ਬਹੁਤ ਵਧੀਆ ਲੱਗਿਆ। ਜ਼ਿਕਰਏਖ਼ਾਸ ਇਹ ਹੈ ਕਿ ਫ਼ਿਲਮ ਦੇ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਪਾਲੀਵੁੱਡ ਮਾਹਿਰਾਂ ਨੇ ਇਸ ਦੀ ਬਹੁਤ ਤਾਰੀਫ਼ ਕੀਤੀ ਸੀ ਕਿਉਂਕਿ ਇਸ ਤਰ੍ਹਾਂ ਦੇ ਕਨਸੈਪਟ ਨੂੰ ਪਰਦੇ 'ਤੇ ਵਿਖਾਉਣਾ ਕਾਬਿਲ ਏ ਤਾਰੀਫ਼ ਹੈ। ਵੇਖਣਾ ਇਹ ਹੋਵੇਗਾ ਕਿ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਦਰਸ਼ਕ ਕਿਨ੍ਹਾਂ ਕੁ ਪਸੰਦ ਕਰਦੇ ਹਨ।

ABOUT THE AUTHOR

...view details