ਪਟਿਆਲਾ : 12 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਫ਼ਿਲਮ ਜੱਟ ਜੁਗਾੜੀ ਹੁੰਦੇ ਨੇ ਦੀ ਟੀਮ ਦੇ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਸਭ ਨੇ ਆਪਣੇ ਕਿਰਦਾਰ ਬਾਰੇ ਜਾਣਕਾਰੀ ਦਿੱਤੀ। ਦੱਸ ਦਈਏ ਕਿ ਸਾਰੀ ਹੀ ਟੀਮ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਫ਼ਿਲਮ ਦੀ ਕਹਾਣੀ ਦਾ ਜ਼ਿਕਰ ਕੀਤਾ।
ਜੱਟ ਜੁਗਾੜੀ ਫ਼ਿਲਮ ਕਿਉਂ ਆਈ ਵਿਵਾਦਾਂ 'ਚ ?
12 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਜੱਟ ਜੁਗਾੜੀ ਹੁੰਦੇ ਨੇ ਦੇ ਟਰੇਲਰ 'ਚ ਕੁਝ ਸੀਨਜ਼ ਅਜਿਹੇ ਜਿਸ ਕਾਰਨ ਇਹ ਫ਼ਿਲਮ ਵਿਵਾਦਾਂ ਦੇ ਵਿੱਚ ਆ ਗਈ ਹੈ। ਇਨ੍ਹਾਂ ਵਿਵਾਦਾਂ 'ਤੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਆਪਣੇ ਵਿਚਾਰ ਈਟੀਵੀ ਭਾਰਤ ਦੀ ਟੀਮ ਨਾਲ ਸਾਂਝੇ ਕੀਤੇ ਹਨ।
ਇਸ ਫ਼ਿਲਮ 'ਚ ਖ਼ਾਸ ਇਹ ਹੈ ਕਿ ਇਹ ਫ਼ਿਲਮ ਜ਼ਿਆਦਾਤਰ ਨੌਜਵਾਨਾਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ਦੀ ਸਟਾਰ ਕਾਸਟ ਰਮੀ ਮਿੱਤਲ, ਜਸਵੰਤ ਸਿੰਘ , ਰੋਬੀ ਅਤਵਾਲ ਨੇ ਦੱਸਿਆ ਕਿ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮੰਨੋਰੰਜਕ ਕਰੇਗੀ। ਨੌਜਵਾਨਾਂ ਨੂੰ ਆਪਣੇ ਕਾਲਜ ਦੇ ਦਿਨ ਇਸ ਫ਼ਿਲਮ ਰਾਹੀਂ ਚੇਤੇ ਆਉਣਗੇ।
ਦੱਸਣਯੋਗ ਹੈ ਕਿ ਇਸ ਫ਼ਿਲਮ ਨੂੰ ਲੈ ਕੇ ਵਿਵਾਦ ਵੀ ਸਾਹਮਣੇ ਆਇਆ ਹੈ। ਇਸ ਫ਼ਿਲਮ ਦੇ ਟਰੇਲਰ 'ਚ ਕੁਝ ਸੀਨਜ਼ ਅਜਿਹੇ ਹਨ ਜਿਸ ਨੂੰ ਲੈ ਕੇ ਧਾਰਮਿਕ ਜੱਥੇਬੰਦਿਆਂ ਨੂੰ ਇਤਰਾਜ਼ ਹੈ। ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਇੱਸ ਤੇ ਕਿਹਾ ਕਿ ਅਸੀਂ ਸਾਰੀ ਹੀ ਫ਼ਿਲਮ ਸੋਚ ਸਮਝ ਕੇ ਬਣਾਈ ਹੈ। ਸਾਡੇ ਮੁਤਾਬਿਕ ਇਸ ਫ਼ਿਲਮ 'ਚ ਸਾਰੇ ਹੀ ਸੀਨਜ਼ ਠੀਕ ਹਨ ਪਰ ਜੇਕਰ ਦਰਸ਼ਕਾਂ ਨੂੰ ਇਸ ਨਾਲ ਠੇਸ ਪੁੱਜਦੀ ਹੈ ਤਾਂ ਅਸੀਂ ਉਹ ਸੀਨਜ਼ ਹੱਟਾ ਦੇਵਾਂਗੇ।