ਪੰਜਾਬ

punjab

ਰਿਸ਼ੀ ਕਪੂਰ ਦੇ ਦੇਹਾਂਤ 'ਤੇ ਮੁਲਕ 'ਚ ਸੋਗ ਦੀ ਲਹਿਰ, ਚੰਦਨਵਾੜੀ ਸ਼ਮਸ਼ਾਨਘਾਟ ਵਿਖੇ ਹੋਇਆ ਅੰਤਿਮ ਸਸਕਾਰ

By

Published : Apr 30, 2020, 10:52 AM IST

Published : Apr 30, 2020, 10:52 AM IST

Updated : Apr 30, 2020, 5:14 PM IST

ਰਿਸ਼ੀ ਕਪੂਰ ਦੇ ਦੇਹਾਂਤ 'ਤੇ ਮੁਲਕ 'ਚ ਸੋਗ ਦੀ ਲਹਿਰ
ਰਿਸ਼ੀ ਕਪੂਰ ਦੇ ਦੇਹਾਂਤ 'ਤੇ ਮੁਲਕ 'ਚ ਸੋਗ ਦੀ ਲਹਿਰ

16:35 April 30

ਰਿਸ਼ੀ ਕਪੂਰ ਦੀ ਦੇਹ ਨੂੰ ਲਿਆਇਆ ਗਿਆ ਸ਼ਮਸ਼ਾਨ ਘਾਟ

ਰਿਸ਼ੀ ਕਪੂਰ ਦੀ ਦੇਹ ਪਹੁੰਚੀ ਸ਼ਮਸ਼ਾਨ ਘਾਟ ਪਹੁੰਚ ਗਈ ਹੈ ਅਤੇ ਥੋੜੀ ਹੈ ਦੇਰ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਹੋ ਜਾਵੇਗਾ।

15:58 April 30

ਰਿਸ਼ੀ ਕਪੂਰ ਦੇ ਅੰਤਿਮ ਸਸਕਾਰ ਲਈ ਪਹੁੰਚੇ ਰਣਧੀਰ ਕਪੂਰ, ਸੈਫ ਅਲੀ ਖਾਨ, ਕਰੀਨ ਕਪੂਰ ਖਾਨ ਅਤੇ ਆਲੀਆ ਭੱਟ

ਰਣਧੀਰ ਕਪੂਰ, ਸੈਫ ਅਲੀ ਖਾਨ, ਕਰੀਨ ਕਪੂਰ ਖਾਨ ਅਤੇ ਆਲੀਆ ਭੱਟ ਪਹੁੰਚੇ ਅੰਤਮ ਸੰਸਕਾਰ ਲਈ

ਰਿਸ਼ੀ ਕਪੂਰ ਦੇ ਅੰਤਿਮ ਸਸਕਾਰ ਲਈ ਚੰਦਨਵਾੜੀ ਸ਼ਮਸ਼ਾਨਘਾਟ ਵਿਖੇ ਰਣਧੀਰ ਕਪੂਰ, ਸੈਫ ਅਲੀ ਖਾਨ, ਕਰੀਨ ਕਪੂਰ ਖਾਨ ਅਤੇ ਆਲੀਆ ਭੱਟ ਪਹੁੰਚੇ।

15:58 April 30

ਰਿਸ਼ੀ ਕਪੂਰ ਦਾ ਅੰਤਿਮ ਸਸਕਾਰ

ਰਿਸ਼ੀ ਕਪੂਰ ਦੇ ਅੰਤਮ ਸੰਸਕਾਰ ਲਈ ਉਨ੍ਹਾਂ ਦੀ ਦੇਹ ਨੂੰ ਚੰਦਨਵਾੜੀ ਸ਼ਮਸ਼ਾਨਘਾਟ ਲਿਜਾਇਆ

ਰਿਸ਼ੀ ਕਪੂਰ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੀ ਦੇਹ ਨੂੰ ਚੰਦਨਵਾੜੀ ਸ਼ਮਸ਼ਾਨਘਾਟ ਲਿਜਾਇਆ ਗਿਆ ਹੈ।  

15:37 April 30

ਸੁਪਰਸਟਾਰ ਸਨੀ ਦਿਓਲ ਨੇ ਟਵੀਟ ਕਰ ਰਿਸ਼ੀ ਦੇ ਦੇਂਹਾਤ 'ਤੇ ਕੀਤਾ ਅਫਸੋਸ

ਸਨੀ ਦਿਓਲ

ਸਨੀ ਦਿਓਲ ਨੇ ਰਿਸ਼ੀ ਦੀ ਅਚਨਚੇਤ ਹੋਈ ਮੋਤ 'ਤੇ ਟਵੀਟ ਕਰ ਰਿਸ਼ੀ ਕਪੂਰ ਨੂੰ ਦੱਸਿਆ ਇੱਕ ਵਧੀਆ ਅਦਾਕਾਰ ਅਤੇ ਚੰਗਾ ਦੋਸਤ।

15:37 April 30

ਅਦਾਕਾਰ ਉਰਮੀਲਾ ਮਾਤੋਂਡਕਰ ਨੇ ਭਿੱਜੀਆਂ ਅੱਖਾਂ ਨਾਲ ਕੀਤਾ ਅਲਵਿਦਾ

ਉਰਮੀਲਾ ਮਾਤੋਂਡਕਰ

ਅਦਾਕਾਰ ਉਰਮੀਲਾ ਮਾਤੋਂਡਕਰ ਨੇ ਭਿੱਜੀਆਂ ਅੱਖਾਂ ਨਾਲ ਕੀਤਾ ਅਲਵਿਦਾ ਕਰਦਿਆਂ ਰਿਸ਼ੀ ਨੂੰ ਯਾਦ ਕੀਤਾ।  

15:36 April 30

ਅਦਾਕਾਰ ਸਲਮਾਨ ਖਾਨ ਨੇ ਟਵੀਟ ਕਰ ਰਿਸ਼ੀ ਤੋਂ ਮੰਗੀ ਮੁਆਫੀ

ਸਲਮਾਨ ਖਾਨ

ਅਦਾਕਾਰ ਸਲਮਾਨ ਖਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਕਿਹਾ ਸੁਣਿਆ ਮੁਆਫ ਕਰਨਾ, ਰੱਬ ਆਤਮਾ ਨੂੰ ਸ਼ਾਂਤੀ ਦੇਵੇ।

15:35 April 30

ਅਦਾਕਾਰ ਅਨੁਪਮ ਖੇਰ ਨੇ ਰਿਸ਼ੀ ਦੇ ਦੇਹਾਂਤ 'ਤੇ ਆਪਣਾ ਦੁੱਖ ਕੀਤਾ ਸਾਂਝਾ

ਅਦਾਕਾਰ ਅਨੁਪਮ ਖੇਰ ਨੇ ਰਿਸ਼ੀ ਦੇ ਦੇਹਾਂਤ 'ਤੇ ਦੁੱਖ ਸਾਂਝਾ ਕਰਦਿਆਂ ਟਵਿਟਰ 'ਤੇ ਰਿਸ਼ੀ ਨਾਲ ਇੱਕ ਪੁਰਾਣੀ ਵੀਡੀਓ ਕੀਤੀ ਸਾਂਝੀ।

15:05 April 30

ਰਿਸ਼ੀ ਕਪੂਰ ਦੇ ਅੰਤਮ ਸੰਸਕਾਰ ਲਈ ਧੀ ਰਿਧੀਮਾ ਨੇ ਏਅਰਪੋਰਟ ਅਥਾਰਟੀ ਨੂੰ ਕੀਤੀ ਬੇਨਤੀ

ਰਿਧੀਮਾ

ਰਿਧੀਮਾ ਕਪੂਰ ਨੂੰ ਪਿਤਾ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਦਿੱਲੀ ਪੁਲਿਸ ਤੋਂ ਮਨਜ਼ੂਰੀ ਮਿਲ ਗਈ ਹੈ। ਮੁਸ਼ਕਲ ਇਹ ਹੈ ਕਿ ਤਾਲਾਬੰਦੀ ਕਾਰਨ ਮੁੰਬਈ ਪਹੁੰਚਣ ਲਈ 1400 ਕਿਲੋਮੀਟਰ ਦੀ ਦੂਰੀ ਕਿਵੇਂ ਤੈਅ ਕੀਤੀ ਜਾਵੇ।  

ਰਿਧੀਮਾ ਨੇ ਇਸ ਲਈ ਏਅਰਪੋਰਟ ਅਥਾਰਟੀ ਤੋਂ ਵਿਸ਼ੇਸ਼ ਜਹਾਜ਼ ਚਲਾਉਣ ਦੀ ਮਨਜ਼ੂਰੀ ਦੀ ਮੰਗ ਕੀਤੀ ਹੈ। ਉਹ ਸਿਰਫ ਤਾਂ ਹੀ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋ ਸਕੇਗੀ ਜੇਕਰ ਉਸ ਨੂੰ ਮਨਜ਼ੂਰੀ ਮਿਲਦੀ ਹੈ।  

14:45 April 30

ਰਿਸ਼ੀ ਕਪੂਰ ਦੇ ਪਰਿਵਾਰ ਦਾ ਬਿਆਨ

ਰਿਸ਼ੀ ਕਪੂਰ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਸਾਡੇ ਪਿਆਰੇ ਰਿਸ਼ੀ ਕਪੂਰ ਦਾ ਲੂਕਿਮੀਆ ਨਾਲ ਦੋ ਸਾਲਾਂ ਦੀ ਲੜਾਈ ਤੋਂ ਬਾਅਦ ਸਵੇਰੇ 8:45 ਵਜੇ ਦੇਹਾਂਤ ਹੋ ਗਿਆ ਹੈ। ਉੱਥੇ ਹੀ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੇ ਕਿਹਾ ਕਿ ਰਿਸ਼ੀ ਅਖੀਰ ਤੱਕ ਉਨ੍ਹਾਂ ਦਾ ਮਨੋਰੰਜਨ ਕਰਦੇ ਰਹੇ। ਉਹ ਅਨੰਦਮਈ ਅੰਦਾਜ਼ ਵਿੱਚ ਰਹੇ ਅਤੇ ਦੋ ਮਹਾਂਦੀਪਾਂ ਵਿੱਚ ਇਲਾਜ਼ ਦੇ ਦੋ ਸਾਲਾਂ ਦੌਰਾਨ ਪੂਰੀ ਤਰ੍ਹਾਂ ਨਾਲ ਜੀਣ ਲਈ ਦ੍ਰਿੜ ਰਹੇ। ਪਰਿਵਾਰ, ਦੋਸਤ, ਖਾਣਾ ਅਤੇ ਫਿਲਮਾਂ ਰਿਸ਼ੀ ਦਾ ਕੇਂਦਰ ਰਹੀਆਂ ਅਤੇ ਹਰ ਕੋਈ ਜੋ ਇਸ ਬਿਮਾਰੀ ਸਮੇਂ ਉਨ੍ਹਾਂ ਨੂੰ ਮਿਲਿਆ, ਉਹ ਹੈਰਾਨ ਸੀ ਕਿ ਰਿਸ਼ੀ ਹਾਲਾਤਾਂ ਤੋਂ ਕਦੇ ਨਹੀਂ ਹਾਰੇ। ਉਹ ਦੁਨੀਆ ਭਰ ਵਿੱਚੋਂ ਆਪਣੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਲਈ ਸ਼ੁਕਰਗੁਜ਼ਾਰ ਸੀ। 

13:32 April 30

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਸ਼ੀ ਦੇ ਦੇਹਾਂਤ 'ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਮੈਂ ਹਮੇਸ਼ਾਂ ਸਾਡੀ ਗੱਲਬਾਤ ਨੂੰ ਯਾਦ ਕਰਾਂਗਾ, ਰਿਸ਼ੀ ਵਿੱਚ ਫਿਲਮਾਂ ਅਤੇ ਭਾਰਤ ਦੀ ਤਰੱਕੀ ਪ੍ਰਤੀ ਜਨੂੰਨ ਸੀ।

13:32 April 30

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਿਸ਼ੀ ਦੇ ਦੇਹਾਂਤ ਨੂੰ ਦੱਸਿਆ ਮੰਦਭਾਗਾ

ਰਾਮਨਾਥ ਕੋਵਿੰਦ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਫਿਲਮ ਜਗਤ ਲਈ ਇੱਕ ਵੱਡਾ ਘਾਟਾ ਦੱਸਦਿਆਂ ਸਭ ਨੂੰ ਰਿਸ਼ੀ ਦੀ ਸ਼ਾਂਤੀ ਲਈ ਅਰਦਾਸ ਕਰਨ ਲਈ ਕਿਹਾ।

13:31 April 30

ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰ ਕੀਤਾ ਅਫਸੋਸ

ਪ੍ਰਿਯੰਕਾ ਗਾਂਧੀ

ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, "ਉੱਘੇ ਅਦਾਕਾਰ ਰਿਸ਼ੀਕਪੂਰ ਜੀ ਦਾ ਸਾਡੇ ਵਿੱਚੋਂ ਚਲੇ ਜਾਣਾ ਸਿਨੇਮਾ ਅਤੇ ਕਲਾ ਜਗਤ ਲਈ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ।

13:16 April 30

ਇਮਰਾਨ ਹਾਸ਼ਮੀ ਨੇ ਰਿਸ਼ੀ ਦੀ ਆਤਮਾ ਲਈ ਮੰਗੀ ਸ਼ਾਂਤੀ

ਇਮਰਾਨ ਹਾਸ਼ਮੀ

ਇਮਰਾਨ ਹਾਸ਼ਮੀ ਨੇ ਟਵੀਟ ਕਰ ਲਿਖਿਆ ਕਿ ਇਸ ਹਾਦਸੇ ਲਈ ਕੋਈ ਸ਼ਬਦ ਨਹੀਂ ਹਨ, ਰਿਸ਼ੀ ਕਪੂਰ ਨੂੰ ਸ਼ਾਂਤੀ ਮਿਲੇ।

13:16 April 30

ਅਜੇ ਦੇਵਗਨ ਰਿਸ਼ੀ ਦੀ ਮੌਤ ਨੂੰ ਦੱਸਿਆ ਇੱਕ ਵੱਡਾ ਝਟਕਾ

ਅਜੇ ਦੇਵਗਨ

ਅਜੇ ਦੇਵਗਨ ਨੇ ਟਵੀਟ ਕਰ ਰਿਸ਼ੀ ਕਪੂਰ ਦੇ ਦੇਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

13:15 April 30

ਜੂਹੀ ਚਾਵਲਾ ਟਵੀਟ ਕਰ ਰਿਸ਼ੀ ਦੇ ਦੇਹਾਂਤ ਨੂੰ ਦੱਸਿਆ ਦੁਖਦਾਈ

ਜੂਹੀ ਚਾਵਲਾ

ਜੂਹੀ ਚਾਵਲਾ: "ਮੈਂ ਸ਼ਬਦਾਂ ਤੋਂ ਪਰੇ ਹੈਰਾਨ ਹਾਂ"

13:15 April 30

ਤਾਪਸੀ ਪੰਨੂੰ ਨੇ ਕਿਹਾ ਰਿਸ਼ੀ ਵਰਗਾ ਕੋਈ ਨਹੀਂ

ਤਾਪਸੀ ਪੰਨੂੰ

ਤਾਪਸੀ ਪੰਨੂੰ: "ਤੁਹਾਡਾ ਹਾਸਾ, ਮਜ਼ਾਕ ਅਤੇ ਇਮਾਨਦਾਰੀ ਨੂੰ ਕਾਫੀ ਯਾਦ ਕੀਤਾ ਜਾਵੇਗਾ,ਤੁਹਾਡੇ ਵਰਗਾ ਕੋਈ ਨਹੀਂ"।

13:14 April 30

ਪ੍ਰਿਯੰਕਾ ਚੋਪੜਾ ਰਿਸ਼ੀ ਨਾਲ ਤਸਵੀਰ ਸਾਂਝੀ ਕਰ ਪਰਿਵਾਰ ਨਾਲ ਸਾਂਝਾ ਕੀਤਾ ਦੁੱਖ

ਪ੍ਰਿਯੰਕਾ ਚੋਪੜਾ

ਪ੍ਰਿਯੰਕਾ ਚੋਪੜਾ: "ਇਹ ਇੱਕ ਯੁੱਗ ਦਾ ਅੰਤ ਹੈ"।

13:14 April 30

ਅਦਾਕਾਰ ਰਜ਼ਾ ਮੁਰਾਦ ਨੇ ਰਿਸ਼ੀ ਕਪੂਰ ਦੇ ਅਚਾਨਕ ਦੇਹਾਂਤ ਹੋਣ 'ਤੇ ਸਦਮਾ ਜ਼ਾਹਰ ਕੀਤਾ

ਕਪੂਰ ਪਰਿਵਾਰ ਦੇ ਬਹੁਤ ਨਜ਼ਦੀਕੀ ਅਦਾਕਾਰ ਰਜ਼ਾ ਮੁਰਾਦ ਨੇ ਰਿਸ਼ੀ ਕਪੂਰ ਦੇ ਅਚਾਨਕ ਦੇਹਾਂਤ ਹੋਣ 'ਤੇ ਸਦਮਾ ਜ਼ਾਹਰ ਕੀਤਾ।' '45 ਸਾਲ ਦੀ ਲੰਬੀ ਦੋਸਤੀ, ਅਤੇ ਹੁਣ ਜਦੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ ਤਾਂ ਮੈਂ ਲੌਕ ਡਾਊਨ ਕਾਰਨ ਉਨ੍ਹਾਂ ਨੂੰ ਮਿਲ ਵੀ ਨਹੀਂ ਸਕਦਾ। "

13:14 April 30

ਪ੍ਰਕਾਸ਼ ਜਾਵੜੈਕਰ ਨੇ ਸੋਗ ਕੀਤਾ ਪ੍ਰਗਟ

ਪ੍ਰਕਾਸ਼ ਜਾਵੜੈਕਰ

 ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੈਕਰ ਨੇ ਟਵਿਟਰ 'ਤੇ ਰਿਸ਼ੀ ਕਪੂਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ।

13:10 April 30

'ਰੱਬ ਉਨ੍ਹਾਂ ਦੀ ਆਤਮਾ 'ਤੇ ਮਿਹਰ ਕਰੇ: ਕੇਜਰੀਵਾਲ

ਅਰਵਿੰਦ ਕੇਜਰੀਵਾਲ

ਰਿਸ਼ੀ ਕਪੂਰ ਦੇ ਦੇਹਾਂਤ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ 'ਰੱਬ ਉਨ੍ਹਾਂ ਦੀ ਆਤਮਾ 'ਤੇ ਮਿਹਰ ਕਰੇ'।

13:09 April 30

ਰਜੀਨੀਕਾਂਤ ਨੇ ਦੁੱਖ ਕੀਤਾ ਜਾਹਿਰ

ਰਜੀਨੀ ਕਾਂਤ

ਰਜੀਨੀ ਕਾਂਤ: 'ਦਿਲ ਟੁੱਟ ਗਿਆ..ਸ਼ਾਂਤੀ ਮਿਲੇ...ਮੇਰੇ ਪਿਆਰੇ ਮਿੱਤਰ'

13:02 April 30

ਅਦਾਕਾਰ ਬਿੰਦੂ ਦਾਰਾ ਸਿੰਘ ਨੇ ਵੀਡੀਓ ਸਾਂਝੀ ਕਰ ਕੀਤਾ ਸੋਗ

ਬਿੰਦੂ ਦਾਰਾ ਸਿੰਘ ਨੇ ਵੀਡੀਓ ਸਾਂਝੀ ਕਰ ਕੀਤਾ ਸੋਗ

ਅਦਾਕਾਰ ਬਿੰਦੂ ਦਾਰਾ ਸਿੰਘ ਨੇ ਵੀਡੀਓ ਸਾਂਝੀ ਕਰ ਰਿਸ਼ੀ ਕਪੂਰ ਦੇ ਦੇਹਾਂਤ 'ਤੇ ਸੋਗ ਕੀਤਾ। ਸਾਲ 2020 ਨੂੰ ਦੱਸਿਆ ਤਕਲੀਫਾਂ ਭਰਿਆ ਸਾਲ। 

12:52 April 30

ਸ਼ਸ਼ੀ ਥਰੂਰ ਨੇ ਰਿਸ਼ੀ ਕਪੂਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ

shahi tharoor

ਸ਼ਸ਼ੀ ਥਰੂਰ ਨੇ ਰਿਸ਼ੀ ਕਪੂਰ ਦੀ ਮੌਤ 'ਤੇ ਟਵੀਟ ਕੀਤਾ : 'ਇਹ ਸੁਣ ਕੇ ਬੜਾ ਦੁੱਖ ਹੋਇਆ ਕਿ ਮੁੰਬਈ ਦੇ ਕੈਂਪਿਅਨ ਸਕੂਲ ਵਿਚ ਮੇਰੇ ਸੀਨੀਅਰ ਸਕੂਲ ਦੇ ਦੋਸਤ ਦਾ ਦੇਹਾਂਤ ਹੋ ਗਿਆ'।

12:51 April 30

ਸਮ੍ਰਿਤੀ ਈਰਾਨੀ ਨੇ ਵੀ ਰਿਸ਼ੀ ਕਪੂਰ ਦੀ ਮੌਤ 'ਤੇ ਸੋਗ ਜਤਾਇਆ

ਸਮਰਿਤੀ ਇਰਾਨੀ

ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਵੀ ਟਵਿੱਟਰ 'ਤੇ ਰਿਸ਼ੀ ਕਪੂਰ ਦੀ ਮੌਤ 'ਤੇ ਸੋਗ ਜਤਾਇਆ ਅਤੇ ਇੱਕ ਤਸਵੀਰ ਵੀ ਸਾਂਝੀ ਕੀਤੀ।

12:51 April 30

ਰਾਹੁਲ ਗਾਂਧੀ ਨੇ ਰਿਸ਼ੀ ਕਪੂਰ ਦੀ ਮੌਤ ਦੱਸਿਆ ਭਾਰਤੀ ਸਿਨੇਮਾ ਲਈ ਭਿਆਨਕ ਹਫ਼ਤਾ

ਰਾਹੁਲ ਗਾਂਧੀ

ਭਾਰਤੀ ਸਿਨੇਮਾ ਲਈ ਭਿਆਨਕ ਹਫ਼ਤਾ: ਰਾਹੁਲ ਗਾਂਧੀ ਨੇ ਟਵੀਟ ਕੀਤਾ।

12:26 April 30

ਅਕਸ਼ੇ ਕੁਮਾਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਅਕਸ਼ੇ ਕੁਮਾਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ

12:19 April 30

ਲਤਾ ਮੰਗੇਸ਼ਕਰ ਨੇ ਪ੍ਰਗਟ ਕੀਤਾ ਦੁੱਖ

ਲਤਾ ਮੰਗੇਸ਼ਕਰ: 'ਰਿਸ਼ੀ ਜੀ ਦੇ ਦੇਹਾਂਤ ਨਾਲ ਮੈਨੂੰ ਬਹੁਤ ਦਿੱਖ ਹੋਇਆ ਹੈ, ਉਨ੍ਹਾਂ ਦੇ ਜਾਣ ਨਾਲ ਫਿਲਮ ਜਗਤ ਨੂੰ ਬਹੁਤ ਮੁਕਸਾਨ ਹੋਇਆ ਹੈ'।

10:29 April 30

ਰਿਸ਼ੀ ਕਪੂਰ ਦੇ ਦੇਹਾਂਤ 'ਤੇ ਮੁਲਕ 'ਚ ਸੋਗ ਦੀ ਲਹਿਰ, ਚੰਦਨਵਾੜੀ ਸ਼ਮਸ਼ਾਨਘਾਟ ਵਿਖੇ ਹੋਇਆ ਅੰਤਿਮ ਸਸਕਾਰ

ਮੁੰਬਈ: ਅਦਾਕਾਰ ਰਿਸ਼ੀ ਕਪੂਰ ਦਾ ਅੱਜ ਸਵੇਰੇ 67 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਅਦਾਕਾਰ ਅਮਿਤਾਭ ਬੱਚਨ ਨੇ ਟਵਿੱਟਰ ਉੱਤੇ ਟਵੀਟ ਕਰਦਿਆਂ ਰਿਸ਼ੀ ਕਪੂਰ ਦੇ ਦੇਹਾਂਤ ਬਾਰੇ ਪੁਸ਼ਟੀ ਕੀਤੀ ਹੈ। ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਬਾਲੀਵੁੱਡ ਤੇ ਸਿਆਸਤ ਜਗਤ ਵਿੱਚ ਸੋਗ ਦੀ ਲਹਿਰ ਹੈ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਨ ਕਲਾਕਾਰ ਰਿਸ਼ੀ ਕਪੂਰ ਦੇ ਦੇਹਾਂਤ 'ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  

ਰਿਸ਼ੀ ਕਪੂਰ ਸਾਲ 2018 ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਨਿਊਯਾਰਕ ਵਿੱਚ ਇਲਾਜ਼ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਸੀ। ਸਤੰਬਰ 2019 ਵਿੱਚ ਠੀਕ ਹੋਣ ਤੋਂ ਬਾਅਦ ਉਹ ਭਾਰਤ ਵਾਪਸ ਪਰਤੇ ਸਨ।   

Last Updated : Apr 30, 2020, 5:14 PM IST

ABOUT THE AUTHOR

...view details