ਪੰਜਾਬ

punjab

ETV Bharat / sitara

ਇਸ ਗੀਤ 'ਚ ਦਿੱਖੀ ਗਿੱਪੀ 'ਤੇ ਸਿੰਮੀ ਦੀ ਕੈਮਿਸਟਰੀ - Zubaan

ਫ਼ਿਲਮ 'ਮੰਜੇ ਬਿਸਤਰੇ 2' ਦਾ ਗੀਤ 'ਜ਼ੁਬਾਨ' ਯੂ਼ਟਿਊਬ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਗੀਤ 'ਚ ਸਿੰਮੀ ਚਾਹਲ ਦੇ ਐਕਸਪ੍ਰੈਸ਼ਨ ਲਾਜਵਾਬ ਹਨ।

ਸੋਸ਼ਲ ਮੀਡੀਆ

By

Published : Mar 27, 2019, 11:17 PM IST

ਚੰਡੀਗੜ੍ਹ: ਇਸ ਵਿਸਾਖੀ ਰਿਲੀਜ਼ ਹੋਣ ਵਾਲੀ ਫ਼ਿਲਮ 'ਮੰਜੇ ਬਿਸਤਰੇ 2' ਦਾ ਗੀਤ 'ਜ਼ੁਬਾਨ' ਰਿਲੀਜ਼ ਹੋ ਚੁੱਕਿਆ ਹੈ। ਸਾਗਾ ਮਿਊਜ਼ਿਕ ਦੇ ਬੇਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਰਿੱਕੀ ਖ਼ਾਨ ਨੇ ਆਪਣੀ ਅਵਾਜ਼ ਤੇ ਬੋਲਾਂ ਦੇ ਨਾਲ ਬਾਖ਼ੂਬੀ ਢੰਗ ਦੇ ਨਾਲ ਸ਼ਿੰਗਾਰਿਆ ਹੈ। ਜੱਸੀ ਕਟਿਆਲ ਦੇ ਮਿਊਜ਼ਿਕ ਨੇ ਇਸ ਗੀਤ ਨੂੰ ਇੱਕ ਨਵਾਂ ਹੀ ਰੁੱਖ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਗੀਤ ਦੀ ਵੀਡੀਓ ਦੇ ਵਿੱਚ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਦੀ ਕੈਮੀਸਟਰੀ ਬਾਕਮਾਲ ਦਿਖਾਈ ਗਈ ਹੈ। ਇਸ ਗੀਤ ਨੂੰ ਦੇਖ ਕੇ ਦਰਸ਼ਕਾਂ ਦੀ ਉਤਸੁਕਤਾ ਫ਼ਿਲਮ ਨੂੰ ਲੈ ਕੇ ਹੋਰ ਵੀ ਵੱਧ ਰਹੀ ਹੈ। ਹੁਣ ਤੱਕ ਇਸ ਗੀਤ ਨੂੰ ਯੂਟਿਊਬ 'ਤੇ 1 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਇਹ ਗੀਤ ਪੰਜਵੇਂ ਨਬੰਰ 'ਤੇ ਟਰੈਂਡਿੰਗ 'ਚ ਹੈ।


ਜ਼ਿਕਰਯੋਗ ਹੈ ਕਿ 12 ਅਪ੍ਰੈਲ 2019 ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਸਾਲ 2017 'ਚ ਰਿਲੀਜ਼ ਹੋਈ 'ਮੰਜੇ ਬਿਸਤਰੇ' ਦਾ ਸੀਕੁਅਲ ਹੈ। ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ. ਸ਼ਰਮਾ, ਸਰਦਾਰ ਸੋਹੀ ਅਤੇ ਹੋਬੀ ਧਾਲੀਵਾਲ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ।

ABOUT THE AUTHOR

...view details