ਪੰਜਾਬ

punjab

ETV Bharat / sitara

ਨਵਰਾਜ ਹੰਸ ਦੇ ਨਵੇਂ ਗਾਣੇ ਵਿੱਚ ਨਜ਼ਰ ਆਵੇਗੀ ਇਹਾਨਾ ਢਿੱਲੋਂ - ਨਵਰਾਜ ਹੰਸ ਇਹਾਨਾ ਢਿੱਲੋਂ ਦਾ ਨਵਾਂ ਗਾਣਾ

ਬਾਲੀਵੁੱਡ ਅਦਾਕਾਰਾ ਇਹਾਨਾ ਛੇਤੀ ਨਵਰਾਜ ਹੰਸ ਦੇ ਨਵੇਂ ਗਾਣੇ ਵਿੱਚ ਨਜ਼ਰ ਆਵੇਗੀ। ਇਸ ਗਾਣੇ ਬਾਰੇ ਇਹਾਨਾ ਨੇ ਕਿਹਾ ਕਿ ਉਹ ਇਸ ਗਾਣੇ ਦੀ ਰਿਲੀਜ਼ਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

ihana dhillon
ਫ਼ੋਟੋ

By

Published : Dec 27, 2019, 1:44 PM IST

ਮੁੰਬਈ: ਫ਼ਿਲਮ 'ਹੇਟ ਸਟੋਰੀ 4' ਵਿੱਚ ਆਪਣੇ ਕਿਰਦਾਰ ਲਈ ਜਾਣੀ ਜਾਂਦੀ ਅਦਾਕਾਰਾ ਇਹਾਨਾ ਢਿੱਲੋਂ ਛੇਤੀ ਹੀ ਨਵਰਾਜ ਹੰਸ ਦੇ ਅਗਲੇ ਗਾਣੇ ਵਿੱਚ ਨਜ਼ਰ ਆਵੇਗੀ, ਜਿਸਦੀ ਸ਼ੂਟਿੰਗ ਇਟਲੀ ਦੇ ਮਿਨੋਰੀ ਵਿੱਚ ਹੋਈ ਹੈ।

ਹੋਰ ਪੜ੍ਹੋ: ਅਰਜੁਨ ਤੇ ਮਲਾਇਕਾ ਦੀਆਂ ਫ਼ੋਟੋਆਂ ਹੋਈਆਂ ਸੋਸ਼ਲ ਮੀਡੀਆ 'ਤੇ ਵਾਇਰਲ

ਇਹਾਨਾ ਨੇ ਇਸ ਬਾਰੇ ਕਿਹਾ, "ਇਹ ਇੱਕ ਬੇਹੱਦ ਹੀ ਪਿਆਰਾ ਗਾਣਾ ਹੈ ਤੇ ਸ਼ੂਟਿੰਗ ਵੀ ਬਹੁਤ ਮਜ਼ੇਦਾਰ ਰਹੀ। ਇਸ ਗਾਣੇ ਦੀ ਟੀਮ ਬੇਹਤਰੀਨ ਸੀ, ਜਿਸ ਵਿੱਚ ਸਾਰੇ ਆਪਣਾ ਕੰਮ ਨੂੰ ਬਖ਼ੂਬੀ ਜਾਣਦੇ ਸਨ। ਇਹ ਗਾਣਾ ਬਹੁਤ ਜ਼ਿਆਦਾ ਰੋਮੈਂਟਿਕ ਹੈ ਤੇ ਇਸ ਗਾਣੇ ਨੇ ਸੱਚਮੁੱਚ ਚ ਮੈਨੂੰ ਛੋਹ ਲਿਆ ਹੈ। ਇਸ ਗਾਣੇ ਦੀ ਸ਼ੂਟਿੰਗ ਕਰਦੇ ਸਮੇਂ ਮੈਨੂੰ ਬਹੁਤ ਮਜ਼ਾ ਆਇਆ ਤੇ ਮੈਨੂੰ ਇਂਝ ਲੱਗਿਆ ਕਿ ਇਹ ਇੱਕ ਅਜਿਹਾ ਗਾਣਾ ਬਣੇਗਾ ਜਿਸ ਨੂੰ ਲੋਕ ਲੰਮੇ ਸਮੇਂ ਤੱਕ ਇਸ ਨੂੰ ਯਾਦ ਰੱਖਿਆ ਜਾਵੇਗਾ। ਇਸ ਦੇ ਰਿਲੀਜ਼ ਹੋਣ ਦਾ ਇੰਤਰਾਜ਼ ਨਹੀਂ ਹੋ ਰਿਹਾ।"

ਹੋਰ ਪੜ੍ਹੋ: ਸਵਰਾ-ਜ਼ੀਸ਼ਾਨ ਨੇ CAA ਦੇ ਵਿਰੋਧ ਵਿੱਚ ਯੂਪੀ ਪੁਲਿਸ ਦੀ ਕਾਰਵਾਈ 'ਤੇ ਜਤਾਇਆ ਗੁੱਸਾ

ਜੇ ਗੱਲ ਕਰੀਏ ਇਹਾਨਾ ਦੀ ਤਾਂ ਇਹਾਨਾ ਆਪਣੀ ਅਗਾਮੀ ਫ਼ਿਲਮ "ਭੁਜ" ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਅਜੇ ਦੇਵਗਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ 1971 ਦੀ ਕਹਾਣੀ ਭਾਰਤ- ਪਾਕਿਸਤਾਨ ਦੀ ਲੜਾਈ ਵੇਲੇ ਭੁਜ ਏਅਰਪੋਟ ਦੇ ਇੰਚਾਰਜ 'ਤੇ ਅਧਾਰਿਤ ਹੋਵੇਗੀ।

ABOUT THE AUTHOR

...view details