ਪੰਜਾਬ

punjab

ETV Bharat / sitara

‘ਪੇਸ਼ੇ ਤੋਂ ਇੱਕ ਅਦਾਕਾਰ ਹਾਂ, ਪਰ ਦਿਲੋਂ ਹਾਂ ਕਿਸਾਨ’

ਨਵਾਜ਼ੂਦੀਨ ਸਿੱਦੀਕੀ ਨੂੰ ਸਵਾਲ ਕੀਤਾ ਗਿਆ ਕੀ ਉਹ ਕਿਸਾਨ ਹਨ ਜਾਂ ਅਦਾਕਾਰ ਤਾਂ ਉਹਨਾਂ ਨੇ ਕਿਹਾ ਕਿ ਮੈਂ ਪੇਸ਼ੇ ਤੋਂ ਇੱਕ ਅਦਾਕਾਰ ਹਾਂ ਪਰ ਮੈਂ ਦਿਲੋਂ ਇੱਕ ਕਿਸਾਨ ਹਾਂ।

ਪਰ ਦਿਲੋਂ ਹਾਂ ਕਿਸਾਨ
ਪਰ ਦਿਲੋਂ ਹਾਂ ਕਿਸਾਨ

By

Published : Sep 5, 2021, 3:25 PM IST

ਚੰਡੀਗੜ੍ਹ:ਜਿੱਥੇ ਇੱਕ ਪਾਸੇ ਮੁਜ਼ੱਫ਼ਰਨਗਰ ਵਿੱਚ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਤੇ ਬਹੁਤ ਸਾਰੇ ਲੋਕ ਕਿਸਾਨਾਂ ਦੇ ਹਕ ਵਿੱਚ ਖੜੇ ਹਨ। ਉਥੇ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਇੱਕ ਨਿਜੀ ਵੈਬਸਾਈਟ ਨਾਲ ਗੱਲਬਾਤ ਕਰਦੇ ਇੱਕ ਕਿਸਾਨ ਪੱਖੀ ਬਿਆਨ ਦਿੱਤਾ ਹੈ।

ਇਹ ਵੀ ਪੜੋ: ਕਿਸਾਨ ਮਹਾਪੰਚਾਇਤ: ਕਿਸਾਨਾਂ ਦੇ ਹੱਕ 'ਚ ਉੱਤਰੇ ਭਾਜਪਾ ਸਾਂਸਦ

‘ਮੈਂ ਦਿਲੋਂ ਇੱਕ ਕਿਸਾਨ ਹਾਂ’

ਨਵਾਜ਼ੂਦੀਨ ਸਿੱਦੀਕੀ ਨੂੰ ਸਵਾਲ ਕੀਤਾ ਗਿਆ ਕੀ ਉਹ ਕਿਸਾਨ ਹਨ ਜਾਂ ਅਦਾਕਾਰ ਤਾਂ ਉਹਨਾਂ ਨੇ ਕਿਹਾ ਕਿ ਮੈਂ ਪੇਸ਼ੇ ਤੋਂ ਇੱਕ ਅਦਾਕਾਰ ਹਾਂ ਪਰ ਮੈਂ ਦਿਲੋਂ ਇੱਕ ਕਿਸਾਨ ਹਾਂ। ਮੈਨੂੰ ਜ਼ਮੀਨ ਨਾਲ ਜੁੜੇ ਰਹਿਣਾ ਕਾਫੀ ਪਸੰਦ ਹੈ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਜ਼ਮੀਨ 'ਤੇ ਕੰਮ ਕਰਦਾ ਹਾਂ। ਜਦੋਂ ਮੈਂ ਬੁਢਾਨਾ 'ਚ ਹੁੰਦਾ ਹਾਂ ਤਾਂ ਮੈਂ ਆਪਣੇ ਖੇਤ 'ਚ ਹੀ ਸੌਂਦਾ ਹਾਂ। ਖੇਤੀ ਕਰਨ 'ਚ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਇਹ ਮੇਰੇ ਲਈ ਵੀ ਕਲਾਕਾਰ ਹੋਣਾ ਉਨਾਂ ਹੀ ਮਹੱਤਵਪੂਰਨ ਹੈ। ਮੈਂ ਹਾਲ ਹੀ 'ਚ ਕੁਝ ਦਿਲਚਸਪ ਪ੍ਰਾਜੈਕਟ ਸਾਈਨ ਕੀਤੇ ਹਨ।

ਦੱਸ ਦਈਏ ਕਿ ਗੱਲਬਾਤ ਦੌਰਾਨ ਨਵਾਜ਼ੂਦੀਨ ਸਿੱਦੀਕੀ ਇਨ੍ਹਾਂ ਦਿਨਾਂ 'ਚ ਆਪਣੇ ਹੋਮ ਟਾਊਨ ਬੁਢਾਨਾ 'ਚ ਹਨ। ਉਥੇ ਹੀ ਉਹਨਾਂ ਨੇ ਕਿਹਾ ਕਿ ਮੈਂ ਸਾਰਾ ਕੰਮ ਘਰ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜੋ: Happy Birthday ਵਿਧੂ ਵਿਨੋਦ ਚੋਪੜਾ

ABOUT THE AUTHOR

...view details