ਹੈਦਰਾਬਾਦ:ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ਦੀ ਸਿਟੀ ਸਿਵਲ ਕੋਰਟ ਨੇ ਕੰਗਨਾ ਰਣੌਤ ਦੇ ਆਉਣ ਵਾਲੇ ਰਿਐਲਿਟੀ ਸ਼ੋਅ 'ਲਾਕ ਅੱਪ' ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ।
ਅਦਾਲਤ ਨੇ ਇਹ ਫੈਸਲਾ ਪਟੀਸ਼ਨਕਰਤਾ ਅਤੇ ਕਾਰੋਬਾਰੀ ਸਨੋਬਰ ਬੇਗ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਗਣਾ ਦੇ ਸ਼ੋਅ 'ਲਾਕ ਅੱਪ' ਦਾ ਫਾਰਮੈਟ ਪਟੀਸ਼ਨਕਰਤਾ ਦੇ ਰਜਿਸਟਰ ਆਈਡੀਆ 'ਦਿ ਜੇਲ' ਦੀ ਸਕ੍ਰਿਪਟ ਨਾਲ ਮੇਲ ਖਾਂਦਾ ਹੈ। ਇਸ ਦੇ ਨਾਲ ਹੀ ਕਾਰੋਬਾਰੀ ਸਨੋਬਰ ਬੇਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰਜਿਸਟਰਡ ਆਈਡੀਆ 'ਦਿ ਜੇਲ' 'ਤੇ ਆਧਾਰਿਤ ਲਾਕ-ਅੱਪ ਸ਼ੋਅ ਹੈ।