ਪੰਜਾਬ

punjab

ETV Bharat / sitara

ਰਿਤਿਕ ਰੌਸ਼ਨ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਕੀਤਾ ਸਮਰਥਨ - Shah Rukh Khan

ਬਾਲੀਵੁੱਡ ਦੇ ਕਈ ਸਿਤਾਰੇ ਸ਼ਾਹਰੁਖ ਖਾਨ ਦੇ ਸਮਰਥਨ ਵਿੱਚ ਖੜ੍ਹੇ ਹਨ। ਹੁਣ ਰਿਤਿਕ ਰੋਸ਼ਨ ਨੇ ਆਰੀਅਨ ਖਾਨ ਦਾ ਸਮਰਥਨ ਕਰਕੇ ਸੋਸ਼ਲ ਮੀਡੀਆ 'ਤੇ ਉਸ ਦੇ ਨਾਂ ’ਤੇ ਵੱਡਾ ਨੋਟ ਲਿਖਿਆ ਹੈ।

ਰਿਤਿਕ ਰੌਸ਼ਨ
ਰਿਤਿਕ ਰੌਸ਼ਨ

By

Published : Oct 7, 2021, 6:05 PM IST

ਹੈਦਰਾਬਾਦ:ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ 2 ਅਕਤੂਬਰ ਤੋਂ ਐਨਸੀਬੀ ਦੀ ਹਿਰਾਸਤ ਵਿੱਚ ਹੈ। ਆਰੀਅਨ ਖਾਨ ਦੀ ਜ਼ਮਾਨਤ ਦੀ ਸੁਣਵਾਈ ਵੀਰਵਾਰ, 7 ਅਕਤੂਬਰ ਨੂੰ ਹੋਣੀ ਹੈ। ਦੂਜੇ ਪਾਸੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਹਰੁਖ ਖਾਨ ਦੇ ਸਮਰਥਨ ਵਿੱਚ ਖੜ੍ਹੇ ਹਨ। ਹੁਣ ਰਿਤਿਕ ਰੋਸ਼ਨ ਨੇ ਆਰੀਅਨ ਖਾਨ ਦਾ ਸਮਰਥਨ ਕਰਕੇ ਸੋਸ਼ਲ ਮੀਡੀਆ 'ਤੇ ਉਸ ਦੇ ਨਾਂ ’ਤੇ ਵੱਡਾ ਨੋਟ ਲਿਖਿਆ ਹੈ।

ਰਿਤਿਕ ਰੌਸ਼ਨ

ਰਿਤਿਕ ਰੋਸ਼ਨ ਨੇ ਇਹ ਨੋਟ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝਾ ਕੀਤਾ ਅਤੇ ਲਿਖਿਆ ਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਚੁਣਿਆ ਗਿਆ ਹੈ ਇਨ੍ਹਾਂ ਪਰੇਸ਼ਾਨੀਆਂ ਦੇ ਵਿਚਾਲੇ ਤੁਸੀਂ ਖੁਦ ਨੂੰ ਸੰਭਾਲਣ ਦਾ ਦਬਾਅ ਮਹਿਸੂਸ ਕਰ ਸਕਦੇ ਹਨ। ਮੈਨੂੰ ਪਤਾ ਹੈ ਕਿ ਤੁਹਾਨੂੰ ਇਹ ਅਜੇ ਮਹਿਸੂਸ ਹੋ ਰਿਹਾ ਹੋਵੇਗਾ। ਗੁੱਸਾ, ਵਹਿਮ, ਲਾਚਾਰੀ.. ਇਹ ਸਭ ਇੱਕ ਹੀਰੋ ਨੂੰ ਆਪਣੇ ਅੰਦਰ ਤੋਂ ਬਾਹਰ ਕੱਡਣ ਦੀਆਂ ਜਰੂਰੀ ਚੀਜ਼ਾਂ ਹਨ। ਪਰ ਸਾਵਧਾਨ ਰਹੋ। ਇਹੀ ਚੀਜ਼ਾਂ ਵਧੀਆ ਸਾਮਾਨ ਨੂੰ ਸਾਫ ਕਰ ਸਕਦੀਆਂ ਹਨ। ਜਿਵੇਂ ਦਆ ਕਰੁਣਾ ਅਤੇ ਪਿਆਰ।

ਰਿਤਿਕ ਨੇ ਅੱਗੇ ਲਿਖਿਆ ਕਿ ਤੁਸੀਂ ਖੁਦ ਨੂੰ ਜਲਣ ਦੋ ਪਰ ਚੰਗੇ ਢੰਗ ਨਾਲ। ਗਲਤੀਆਂ, ਅਸਫਲਤਾਵਾਂ ਜਿੱਤ, ਸਫਲਤਾ... ਇਹ ਸਭ ਇੱਕ ਹਨ। ਜੇਕਰ ਤੁਹਾਨੂੰ ਮਾਲੂਮ ਹੋਵੇ ਕਿ ਕਿਹੜੇ ਹਿੱਸੇ ਨੂੰ ਆਪਣੇ ਕੋਲ ਰੱਖਣਾ ਹੈ ਅਤੇ ਕਿਹੜੇ ਹਿੱਸੇ ਨੂੰ ਤਜਰਬੇ ਨਾਲ ਦੂਰ ਸੁੱਟਣਾ ਹੈ। ਪਰ ਪਤਾ ਹੈ ਕਿ ਤੁਸੀਂ ਉਨ੍ਹਾਂ ਸਾਰੀਆਂ ਦੇ ਨਾਲ ਬਿਹਤਰ ਨਿਆਂ ਕਰ ਸਕਦੇ ਹਨ। ਮੈ ਤੁਹਾਨੂੰ ਇੱਕ ਬੱਚੇ ਅਤੇ ਇੱਕ ਆਦਮੀ ਦੋਨੋਂ ਤਰ੍ਹਾਂ ਚ ਜਾਣਦਾ ਹਾਂ। ਇਸ ਨੂੰ ਆਪਣਾ ਬਣਾਓ। ਤੁਸੀਂ ਕੁਝ ਵੀ ਮਹਿਸੂਸ ਕਰਦੇ ਹੋ ਉਹ ਤੁਹਾਡਾ ਹੈ। ਉਹ ਤੁਹਾਡਾ ਤੋਹਫਾ ਹੈ ਮੇਰੇ ਤੇ ਭਰੋਸਾ ਕਰੋ।

ਆਰੀਅਨ ਖਾਨ ਦੇ ਨਾਲ ਅਰਬਾਜ਼ ਵਪਾਰੀ ਅਤੇ ਮੁਨਮੁਨ ਧਮੇਚਾ ਐਨਸੀਬੀ ਦੀ ਹਿਰਾਸਤ ਵਿੱਚ ਹਨ। ਅਰਬਾਜ਼ ਵਪਾਰੀ ਦੇ ਵਕੀਲ ਤਾਰਕ ਸੱਯਦ ਨੇ ਈਟਾਈਮਜ਼ ਨੂੰ ਦੱਸਿਆ ਸੀ, 'ਅਰਬਾਜ਼ ਵਪਾਰੀ ਦੇ ਜੁੱਤੇ' ਚ 5 ਗ੍ਰਾਮ ਚਰਸ ਬਰਾਮਦ ਹੋਈ ਸੀ, ਪਰ ਜਦੋਂ ਥੋੜ੍ਹੀ ਜਿਹੀ ਮਾਤਰਾ ਹੀ ਮਿਲੀ, ਤਾਂ ਹਿਰਾਸਤ ਦੀ ਲੋੜ ਕਿਉਂ? ' ਇਸ ਦੇ ਨਾਲ ਹੀ ਸ਼ਾਹਰੁਖ ਖਾਨ ਨੇ ਸਤੀਸ਼ ਮਾਨਸ਼ਿੰਦੇ ਨੂੰ ਪੁੱਤਰ ਆਰੀਅਨ ਖਾਨ ਦਾ ਵਕੀਲ ਨਿਯੁਕਤ ਕੀਤਾ ਹੈ।

ਇਹ ਵੀ ਪੜੋ: ਪ੍ਰਿਅੰਕਾ ਚੋਪੜਾ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ 'ਚਿੜੇ' ਪਤੀ ਨਿਕ ਜੋਨਸ, ਕੁਮੇਂਟ ’ਚ ਲਿਖ ਦਿੱਤੀ ਇਹ ਗੱਲ

ABOUT THE AUTHOR

...view details