ਚੰਡੀਗੜ੍ਹ: ਬਿਗ ਬੌਸ ਸੀਜ਼ਨ 13 ਵਿੱਚ ਹਿਮਾਂਸ਼ੀ ਖੁਰਾਣਾ ਦਾ ਸਫ਼ਰ ਕੁਝ ਹੀ ਹਫ਼ਤੇ ਤੱਕ ਰਿਹਾ। ਪਿੱਛਲੇ ਹਫ਼ਤੇ ਹੀ ਉਹ ਬਿਗ ਬੌਸ ਤੋਂ ਬਾਹਰ ਹੋ ਗਈ। ਹਿਮਾਂਸ਼ੀ ਨੇ ਸ਼ੋਅ ਵਿੱਚ ਵਾਇਲਡ ਕਾਰਡ ਐਂਟਰੀ ਕੀਤੀ ਸੀ। ਘਰ ਤੋਂ ਬਾਹਰ ਆਉਣ ਤੋਂ ਬਾਅਦ ਹਿਮਾਂਸ਼ੀ ਨੂੰ ਰੌਂਦੇ ਹੋਏ ਵੇਖਿਆ ਗਿਆ ਸੀ। ਹਿਮਾਂਸ਼ੀ ਨੇ ਮੇਕਰਸ 'ਤੇ ਪੱਖਪਾਤ ਦਾ ਦੋਸ਼ ਲਗਾਇਆ। ਹੁਣ ਹਿਮਾਂਸ਼ੀ ਨੇ ਬਿਗ ਬੌਸ ਨੂੰ ਲੈਕੇ ਇੱਕ ਇੰਟਰਵਿਊ 'ਚ ਕਈ ਰਾਜ ਖੋਲੇ ਹਨ।
ਹੋਰ ਪੜ੍ਹੋ:ਫ਼ਿਲਮ 'ਕਬੀਰ ਸਿੰਘ' ਨੇ ਗੂਗਲ ਸਰਚ 'ਚ ਮਾਰੀ ਬਾਜ਼ੀ, ਲਤਾ ਮੰਗੇਸ਼ਕਰ ਰਹੀ ਦੂਜੇ ਸਥਾਨ ਉੱਤੇ
ਹਿਮਾਂਸ਼ੀ ਨੇ ਇੰਟਰਵਿਊ 'ਚ ਕਿਹਾ,"ਮੈਨੂੰ ਲਗਦਾ ਹੈ ਕਿ ਇਹ ਐਕਸ਼ਨ ਪੂਰੀ ਤਰ੍ਹਾਂ ਨਾਲ ਇੱਕ ਯੋਜਨਾ ਦੇ ਤਹਿਤ ਹੋਇਆ ਹੈ। ਕੈਪਟਨ ਸਿਧਾਰਥ ਨੂੰ ਨੋਮੀਨੇਟ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਤੋਂ ਬਾਅਦ ਪਾਰਸ ਨੂੰ ਸਰਜਰੀ ਦੇ ਲਈ ਘਰ ਤੋਂ ਬਾਹਰ ਲੈਕੇ ਜਾਇਆ ਗਿਆ। ਸਭ ਨੂੰ ਪਤਾ ਹੈ ਕਿ ਪਾਰਸ ਨੂੰ ਪਿੱਛਲੇ ਹਫ਼ਤੇ ਸਭ ਤੋਂ ਘੱਟ ਵੋਟ ਮਿਲੇ ਸੀ। ਮੈਨੂੰ ਪੂਰੀ ਯੋਜਨਾ ਦੇ ਨਾਲ ਬਾਹਰ ਕੀਤਾ ਗਿਆ।"
ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਉਸ ਨੂੰ ਸਭ ਨਕਲੀ ਲੱਗ ਰਿਹਾ ਸੀ। ਜਦੋਂ ਪਾਰਸ ਘਰ ਤੋਂ ਬਾਹਰ ਗਿਆ ਉਸ ਵੇਲੇ ਮੇਕਰਸ ਨੇ ਵੋਟਿੰਗ ਲਾਇਨ ਖੋਲੀ। ਇਸ ਤੋਂ ਬਾਅਦ ਸਾਰੇ ਪ੍ਰਤੀਯੋਗੀਆਂ ਨੂੰ ਇਹ ਪੁਛਿੱਆ ਗਿਆ ਕਿ ਕਿਸ ਨੂੰ ਘਰ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ ?, ਮੇਕਰਸ ਪਾਰਸ ਅਤੇ ਸਿਧਾਰਥ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮਾਡਲ ਹਿਮਾਂਸ਼ੀ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਜੇਕਰ ਜਨਤਾ ਉਸ ਨੂੰ ਬਾਹਰ ਕਰਦੀ ਤਾਂ ਮੈਨੂੰ ਬਿਲਕੁਲ ਵੀ ਬੁਰਾ ਨਾ ਲਗਦਾ ਪਰ ਇਹ ਘਰ ਦੇ ਮੈਂਬਰਾਂ ਦਾ ਫ਼ੈਸਲਾ ਸੀ। ਮੈਨੂੰ ਪਹਿਲਾਂ ਹੀ ਇਹ ਅੰਦਾਜ਼ਾ ਹੋ ਗਿਆ ਸੀ ਕਿ ਇਸ ਹਫ਼ਤੇ ਮੈਨੂੰ ਘਰ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਹ ਸਭ ਫ਼ਿਕਸ ਹੁੰਦਾ ਹੈ।