ਪੰਜਾਬ

punjab

ETV Bharat / sitara

BIRTHDAY SPECIAL: ਜਨਮਦਿਨ ਮੁਬਾਰਕ ਹਿਮਾਂਸ਼ੀ ਖੁਰਾਣਾ

ਪੰਜਾਬੀ ਮਨੋਰੰਜਨ ਜਗਤ ਦੀ ਉੱਘੀ ਕਲਾਕਾਰ ਹਿਮਾਂਸ਼ੀ ਖੁਰਾਣਾ (Himanshi Khurana) ਅੱਜ ਆਪਣਾ ਜਨਮਦਿਨ (BIRTHDAY) ਮਨਾ ਰਹੀ ਹੈ। ਹਿਮਾਂਸ਼ੀ ਇੱਕ ਅਜਿਹੀ ਕਲਾਕਾਰ ਹੈ ਜੋ ਮਾਡਲ, ਅਦਾਕਾਰ, ਗਾਇਕਾ ਅਤੇ ਸਮਾਜ ਸੇਵਿਕਾ ਵੀ ਹੈ।

ਹਿਮਾਂਸ਼ੀ ਖੁਰਾਣਾ
ਹਿਮਾਂਸ਼ੀ ਖੁਰਾਣਾ

By

Published : Nov 27, 2021, 6:43 AM IST

ਚੰਡੀਗੜ੍ਹ:ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ, ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ (Himanshi Khurana) 27 ਨਵੰਬਰ ਜਾਨੀ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਹਿਮਾਂਸ਼ੀ ਖੁਰਾਣਾ (Himanshi Khurana) ਇੱਕ ਅਜਿਹੀ ਮਾਡਲ ਹੈ ਜੋ ਜ਼ਿਆਦਾਤਰ ਪੰਜਾਬ ਦੇ ਮਸ਼ਹੂਰ ਗੀਤਾਂ ਦੇ ਵਿੱਚ ਨਜ਼ਰ ਆਈ ਹੈ, ਫ਼ਿਰ ਭਾਵੇਂ ਉਹ ਐਮੀ ਵਿਰਕ ਦਾ ਗੀਤ 'ਤਾਰਾ' ਹੋਵੇ ਜਾਂ ਫ਼ੇਰ ਮਨਕੀਰਤ ਔਲਖ ਦਾ ਗੀਤ 'ਮਿੱਠੀਆਂ ਗੱਲਾਂ' ਹੋਵੇ। ਆਪਣੇ ਐਕਸਪ੍ਰੇਸ਼ਨਸ ਦੇ ਨਾਲ ਹਿਮਾਂਸ਼ੀ (Himanshi Khurana) ਨੇ ਗੀਤਾਂ ਦੇ ਵਿੱਚ ਜਾਨ ਪਾਈ ਹੈ।

ਇਹ ਵੀ ਪੜੋ:ਵਿੱਕੀ ਕੌਸ਼ਲ ਦੀ ਭੈਣ ਦਾ ਵੱਡਾ ਖੁਲਾਸਾ, ਨਹੀਂ ਹੋ ਰਿਹਾ ਕੈਟਰੀਨਾ-ਵਿੱਕੀ ਕੌਸ਼ਲ ਦਾ ਵਿਆਹ

ਆਪਣੇ ਕੰਮ ਨਾਲ ਤਾਂ ਉਸ ਨੇ ਨਾਂਅ ਅਤੇ ਸ਼ੌਹਰਤ ਕਮਾਇਆ ਹੀ, ਇਸ ਤੋਂ ਇਲਾਵਾ ਉਸ ਨੇ ਗਾਇਕੀ ਵੱਲ ਵੀ ਰੁੱਖ਼ ਕੀਤਾ। ਸਾਲ 2018 ਵਿੱਚ ਹਿਮਾਂਸ਼ੀ ਖੁਰਾਣਾ ਦਾ ਪਹਿਲਾ ਗੀਤ 'ਹਾਈ ਸਟੈਂਡਰਡ' ਰੀਲੀਜ਼ ਹੋਇਆ। ਇਸ ਗੀਤ ਨੂੰ ਉਸ ਦੇ ਫ਼ੈਨਜ ਨੇ ਬਹੁਤ ਪਸੰਦ ਕੀਤਾ। ਹੁਣ ਤੱਕ ਉਸ ਦੇ ਕਈ ਗੀਤ ਆ ਚੁੱਕੇ ਹਨ।

ਹਿਮਾਂਸ਼ੀ ਖੁਰਾਣਾ

ਹਿਮਾਂਸ਼ੀ ਖੁਰਾਣਾ (Himanshi Khurana) ਕਲਾਕਾਰ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵਿਕਾ ਵੀ ਹੈ। ਦੱਸ ਦੇਈਏ ਕਿ ਇਸ ਸਾਲ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਸੀ ਤਾਂ ਹਿਮਾਂਸ਼ੀ (Himanshi Khurana) ਨੇ ਖਾਲਸਾ ਏਡ ਸੰਸਥਾ ਦੇ ਨਾਲ ਮਿਲ ਕੇ ਲੋਕਾਂ ਦੀ ਮਦਦ ਵੀ ਕੀਤੀ ਸੀ।

ਹਿਮਾਂਸ਼ੀ ਖੁਰਾਣਾ

ਇਹ ਵੀ ਪੜੋ:ਵਰੁਣ ਧਵਨ ਦੀ ਫਿਲਮ 'ਭੇੜੀਆ' ਅਗਲੇ ਸਾਲ ਨਵੰਬਰ 'ਚ ਹੋਵੇਗੀ ਰਿਲੀਜ਼, ਪੋਸਟਰ ਰਿਲੀਜ਼

ਇੱਕ ਪਾਸੇ ਉਸ ਵੱਲੋਂ ਕੀਤੇ ਇਸ ਕੰਮ ਦੀ ਲੋਕਾਂ ਨੇ ਸ਼ਲਾਘਾ ਕੀਤੀ ਸੀ। ਉੱਥੇ ਹੀ, ਦੂਜੇ ਪਾਸੇ ਜਦੋਂ ਹਿਮਾਂਸ਼ੀ ਅਤੇ ਸ਼ਹਿਨਾਜ ਦੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਸ਼ਬਦੀਵਾਰ ਕਾਰਨ ਉਸ ਦੀ ਆਲੋਚਨਾ ਵੀ ਹੋਈ ਸੀ।

ਹਿਮਾਂਸ਼ੀ ਖੁਰਾਣਾ

ABOUT THE AUTHOR

...view details