ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬੀ ਫ਼ਿਲਮ 'ਡਾਕਾ' ਦੀ ਰੀਲੀਜ਼ ਤੋਂ ਪਹਿਲਾਂ ਇੱਕ ਬੈਂਕ ਦਾ ਨਾਮ ਧੁੰਦਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਨ੍ਹਾਂ ਨਿਰਦੇਸ਼ਾਂ ਦੀ ਫ਼ਿਲਮ ਡਾਕਾ ਦੀ ਟੀਮ ਨੇ ਉਲੰਘਨਾ ਕੀਤੀ ਜਿਸ ਕਾਰਨ ਸ਼ੁਕਰਵਾਰ ਨੂੰ ਹਾਈ ਕੋਰਟ ਨੇ ਸੀਬੀਐਫਸੀ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ, ਅਦਾਕਾਰ ਗਿੱਪੀ ਗਰੇਵਾਲ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ।
ਹੋਰ ਪੜ੍ਹੋ: ਦਰਸ਼ਕ ਦੀ ਤਰ੍ਹਾਂ ਸੋਚਨਾ ਜ਼ਰੂਰੀ:ਮੁਨੀਸ਼ ਸਾਹਨੀ
ਪੰਜਾਬ ਗ੍ਰਾਮੀਣ ਬੈਂਕ ਨੇ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਨਾ ਕਰਨ ਦੇ ਦੋਸ਼ ਵਿੱਚ ਗਿੱਪੀ ਗਰੇਵਾਲ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਸੌਰਵ ਵਰਮਾ ਨੇ ਕਿਹਾ ਕਿ 28 ਅਕਤੂਬਰ ਨੂੰ ਫ਼ੈਸਲਾ ਆ ਗਿਆ ਸੀ ਕਿ ਫ਼ਿਲਮ ਵਿੱਚ ਬੈਂਕ ਦੇ ਨਾਂਅ ਨੂੰ ਧੁੰਦਲਾ ਕੀਤਾ ਜਾਵੇਗਾ। ਫ਼ਿਲਮ ਦੀ ਟੀਮ ਨੇ ਕੋਰਟ ਦਾ ਨਿਰਦੇਸ਼ ਨਹੀਂ ਮੰਨਿਆ।