ਫ਼ਿਲਮ ਹਿੱਟ ਕਰਵਾਉਣ ਲਈ ਪ੍ਰੈਗਨੈਂਟ ਹੋਇਆ ਹਰੀਸ਼ ਵਰਮਾ - 12 july
12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਮੁੰਡਾ ਹੀ ਚਾਹੀਦਾ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟਰੇਲਰ ਦੇ ਵਿੱਚ ਮਾਂ-ਬਾਪ ਦੀ ਇਕ ਬੇਟਾ ਔਲਾਦ ਹੋਣ ਦੀ ਚਾਹਤ ਨੂੰ ਵਿਖਾਇਆ ਗਿਆ ਹੈ। ਇਸ ਫ਼ਿਲਮ ਦੇ ਟਰੇਲਰ 'ਚ ਹਰੀਸ਼ ਵਰਮਾ ਬੇਟਾ ਔਲਾਦ ਲਈ ਖ਼ੁਦ ਗਰਭਵਤੀ ਹੋ ਜਾਂਦੇ ਹਨ।
ਚੰਡੀਗੜ੍ਹ: ਪੰਜਾਬੀ ਇੰਡਸਟਰੀ ਤਰੱਕੀ ਕਰ ਰਹੀ ਹੈ ਇਹ ਗੱਲ ਤਾਂ ਹੁਣ ਹਰ ਇਕ ਅੱਗੇ ਸਪਸ਼ਟ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ ਜੁਲਾਈ 'ਚ ਹਰ ਸ਼ੁਕਰਵਾਰ ਕੋਈ ਨਾ ਕੋਈ ਪੰਜਾਬੀ ਫ਼ਿਲਮ ਰਿਲੀਜ਼ ਹੋ ਰਹੀ ਹੈ ਜੋ ਕਿ ਪੰਜਾਬੀ ਇੰਡਸਟਰੀ ਦੇ ਮੁਨਾਫ਼ੇ ਲਈ ਬਹੁਤ ਵਧੀਆ ਸਾਬਿਤ ਹੋ ਸਕਦੀ ਹੈ। ਇਸ ਦੇ ਚਲਦਿਆਂ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਫ਼ਿਲਮ 'ਮੁੰਡਾ ਹੀ ਚਾਹੀਦਾ' ਰਿਲੀਜ਼ ਹੋ ਰਹੀ ਹੈ।
ਹਾਲ ਹੀ ਦੇ ਵਿੱਚ ਇਸ ਫ਼ਿਲਮ ਦਾ ਟਰੇਲਰ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ। ਇਸ ਟਰੇਲਰ ਦੇ ਵਿੱਚ ਰੁਬੀਨਾ ਬਾਜਵਾ ਅਤੇ ਹਰੀਸ਼ ਵਰਮਾ ਦੀ ਅਦਾਕਾਰੀ ਦਰਸ਼ਕਾਂ ਨੂੰ ਹਸਾਉਂਦੀ ਵੀ ਹੈ ਅਤੇ ਸੁਨੇਹਾ ਵੀ ਦੇ ਕੇ ਜਾਂਦੀ ਹੈ।
ਇਸ ਫ਼ਿਲਮ ਦੇ ਟਰੇਲਰ ਵਿੱਚ ਬੇਟਾ ਪੈਦਾ ਹੋਣ ਦੀ ਚਾਹਤ ਨੂੰ ਵਿਖਾਇਆ ਗਿਆ ਹੈ। ਇਸ ਟਰੇਲਰ 'ਚ ਹੀਰੋ ਦਾ ਕਿਰਦਾਰ ਅਦਾ ਕਰ ਰਹੇ ਹਰੀਸ਼ ਵਰਮਾ ਬੇਟੇ ਲਈ ਖ਼ੁਦ ਟੈਸਟ ਟਿਊਬ ਬੇਬੀ ਰਾਹੀ ਪ੍ਰੈਗਨੈਂਟ ਹੋ ਜਾਂਦੇ ਹਨ। ਉਨ੍ਹਾਂ ਦੀ ਪਤਨੀ ਰੁਬੀਨਾ ਵੀ ਉਸ ਸਮੇਂ ਗਰਭਵਤੀ ਹੁੰਦੀ ਹੈ। ਫ਼ਿਲਮ ਦੇ ਟਰੇਲਰ 'ਚ ਬੱਚੇ ਨੂੰ ਐਨੀਮੇਸ਼ਨ ਦੇ ਤਹਿਤ ਵਿਖਾਇਆ ਗਿਆ ਹੈ।