ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਏ ਦਿਨੀਂ ਕੋਈ ਨਾ ਕੋਈ ਵੱਡਾ ਧਮਾਲ ਹੁੰਦਾ ਹੈ, ਹੁਣ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੱਡਾ ਧਮਾਲ ਹੋਣ ਵਾਲਾ ਹੈ ਜੀ ਹਾਂ ਕੁਝ ਦਿਨਾਂ ਵਿੱਚ ਪੰਜਾਬੀ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਅਤੇ ਗਾਇਕ ਸੱਜਣ ਅਦੀਬ ਦੋਵੇਂ ਇਕੱਠੇ ਨਜ਼ਰ ਆਉਣਗੇ। ਦੱਸ ਦਈਏ ਕਿ ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਦੀ ਕੋਲੈਬੋਰੇਸ਼ਨ ਵਾਲੇ ਗੀਤ ਦਾ ਸ਼ੂਟ ਹੋ ਚੁੱਕਿਆ ਹੈ, ਜਿਸ ਵਿਚ ਦੋਵਾਂ ਦੀ ਹੀ ਆਵਾਜ਼ ਸੁਣਨ ਨੂੰ ਮਿਲੇਗੀ।
ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਦਾ ਨਵਾਂ ਗਾਣਾ - ਪੰਜਾਬੀ ਮਿਊਜ਼ਿਕ ਇੰਡਸਟਰੀ
ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਦੀ ਕੋਲੈਬੋਰੇਸ਼ਨ ਵਾਲੇ ਗੀਤ ਦਾ ਸ਼ੂਟ ਹੋ ਚੁੱਕਿਆ ਹੈ, ਜਿਸ ਵਿਚ ਦੋਵਾਂ ਦੀ ਹੀ ਆਵਾਜ਼ ਸੁਣਨ ਨੂੰ ਮਿਲੇਗੀ।
ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਦਾ ਨਵਾਂ ਗਾਣਾ
ਇਹ ਦੋਵੇ ਗਾਇਕਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਤੇ ਇਹਨਾਂ ਨੇ ਇੰਡਸਟਰੀ ਨੂੰ ਬਹੁਤ ਸਾਰੇ ਵਧੀਆਂ ਗਾਣੇ ਦਿੱਤੇ ਹਨ। ਕੋਲੈਬੋਰੇਸ਼ਨ ਵਾਲੇ ਗੀਤ ਵੀ ਵੀਡੀਓ ਵਿੱਚ ਹੈਪੀ ਰਾਏਕੋਟੀ ਅਤੇ ਸੱਜਣ ਅਦੀਬ ਤੋਂ ਇਲਾਵਾ ਮਾਡਲ ਤੇ ਅਦਾਕਾਰਾ ਅਵੀਰਾ ਸਿੰਘ ਮੈਸੋਨ ਵੀ ਨਜ਼ਰ ਆਵੇਗੀ।
ਸੋ ਹੁਣ ਇਸ ਗਾਣੇ ਦਾ ਸ੍ਰੋਤੇ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ ਦੇਖਣਾ ਇਹ ਹੋਵੇਗਾ ਕਿ ਇਹ ਗਾਣਾ ਕਿੰਨੀ ਕੁ ਧਮਾਲ ਪਾਵੇਗਾ।