ਚੰਡੀਗੜ੍ਹ: ਕਈ ਹਿੱਟ ਫਿਲਮਾਂ ਬਣਾਉਣ ਵਾਲੇ ਮਸ਼ਹੂਰ ਫਿਲਮ ਨਿਰਮਾਤਾ,ਨਿਰਦੇਸ਼ਕ, ਸੰਪਾਦਕ ਅਤੇ ਅਦਾਕਾਰ ਵਿਧੂ ਵਿਨੋਦ ਚੋਪੜਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 5 ਸਤੰਬਰ 1952 ਨੂੰ ਸ੍ਰੀਨਗਰ, ਜੰਮੂ ਕਸ਼ਮੀਰ 'ਚ ਹੋਇਆ ਹੈ। ਇਸ ਮੌਕੇ ਉਨ੍ਹਾਂ ਨੂੰ ਚਾਹੁਣ ਵਾਲੇ ਵਿਧੂ ਵਿਨੋਦ ਚੋਪੜਾ ਨੂੰ ਜਨਮਦਿਨ ਦੀਆਂ ਮੁਬਾਰਕਬਾਦ ਦੇ ਰਹੇ ਹਨ।
ਵਿਧੂ ਵਿਨੋਦ ਚੋਪੜਾ ਦੀ ਵਿਨੋਦ ਚੋਪੜਾ ਨਾਮ 'ਤੇ ਆਪਣੀ ਕੰਪਨੀ ਹੈ। ਜਿਸ ਅਧੀਨ ਕਈ ਫਿਲਮਾਂ ਉਹ ਬਣਾ ਚੁੱਕੇ ਹਨ। ਚੋਪੜਾ ਦੀ ਪਹਿਲੀ ਫਿਲਮ Murder at Monkey Hill ਨੈਸ਼ਨਲ ਫਿਲਮ ਐਵਾਰਡ ਜਿੱਤ ਚੁੱਕੀ ਹੈ। ਵਿਧੂ ਵਿਨੋਦ ਚੋਪੜਾ ਵਲੋਂ ਮੁੰਨਾ ਭਾਈ, ਮੁੰਨਾ ਭਾਈ ਐਮ.ਬੀ.ਬੀ.ਐਸ, 3 ਇਡੀਅਟਸ, ਪੀ.ਕੇ, ਸੰਜੂ ਤੋਂ ਇਲਾਵਾ ਕਈ ਹਿੱਟ ਫਿਲਮਾਂ ਬਣਾਈਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਫਿਲਮਾਂ ਨੂੰ ਕਈ ਫਿਲਮ ਫੇਅਰ ਅਵਾਰਡ ਵੀ ਮਿਲ ਚੁੱਕੇ ਹਨ।
ਕਸ਼ਮੀਰ 'ਚ ਕਸ਼ਮੀਰੀ ਪੰਡਿਤਾਂ ਦੇ ਚੱਲ ਰਹੇ ਵਿਵਾਦ ਕਾਰਨ ਸਾਲ 1990 'ਚ ਵਿਧੂ ਵਿਨੋਦ ਚੋਪੜਾ ਦੀ ਮਾਂ ਨੇ ਆਪਣੇ ਪਰਿਵਾਰ ਸਮੇਤ ਕਸ਼ਮੀਰ ਛੱਡ ਦਿੱਤਾ ਸੀ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਸ਼ਿਕਾਰਾ ਫਿਲਮ ਬਣਾਈ ਗਈ ਹੈ। ਜਿਸ ਦੀ ਥੀਮ ਬਿਲਕੁਲ ਉਨ੍ਹਾਂ ਕਸ਼ਮੀਰ ਨਾਲ ਸਬੰਧਿਤ ਰੱਖੀ ਹੈ।