ਪੰਜਾਬ

punjab

ETV Bharat / sitara

Happy Birthday: ਪਲਾਜ਼ੋ ਗਾਣੇ ਨਾਲ ਮਸ਼ਹੂਰ ਹੋਏ ਸ਼ਿਵਜੋਤ - ਅੰਗਰੇਜੀ ਵਾਲੀ ਮੈਡਮ

ਪੰਜਾਬੀ ਗਾਇਕ ਸ਼ਿਵਜੋਤ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਪਲਾਜ਼ੋ ਗਾਣੇ ਨਾਲ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲੀ।

Happy Birthday: ਪਲਾਜੋ ਗੀਤ ਨਾਲ ਮਸ਼ਹੂਰ ਹੋਏ ਸ਼ਿਵਜੋਤ
Happy Birthday: ਪਲਾਜੋ ਗੀਤ ਨਾਲ ਮਸ਼ਹੂਰ ਹੋਏ ਸ਼ਿਵਜੋਤ

By

Published : Aug 21, 2021, 7:28 AM IST

ਚੰਡੀਗੜ੍ਹ:ਪੰਜਾਬੀ ਗਾਇਕ ਸ਼ਿਵਜੋਤ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਉਹ ਇੱਕ ਗਾਇਕ, ਸੰਗੀਤਕਾਰ ਅਤੇ ਗੀਤਕਾਰ ਹਨ। ਸ਼ਿਵਜੋਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 'ਚ ਗੇੜੀ ਛੇੜੀ ਗੀਤ ਨਾਲ ਕੀਤੀ। 2017 ਵਿੱਚ ਕੁਲਵਿੰਦਰ ਬਿੱਲਾ ਨਾਲ ਗਾਇਆ ਪਲਾਜ਼ੋ ਗੀਤ ਸੁਪਰਹਿੱਟ ਰਿਹਾ। ਪਲਾਜ਼ੋ ਗਾਣੇ ਨਾਲ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲੀ।

ਇਹ ਵੀ ਪੜੋ: Parmish Verma ਨੇ ਆਪਣੀ ਮੰਗੇਤਰ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ

ਸ਼ਿਵਜੋਤ ਦਾ ਜਨਮ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਹੋਇਆ। ਸ਼ਿਵਜੋਤ ਤੀਜੀ ਜਮਾਤ ਤੋਂ ਹੀ ਗੀਤ ਗਾਉਣ ਲੱਗ ਗਿਆ ਸੀ। ਸ਼ਿਵਜੋਤ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ "ਅੰਗਰੇਜੀ ਵਾਲੀ ਮੈਡਮ" ,"ਪੀਬੀ 03", "ਪਲਾਜ਼ੋ", "ਰੂੂਨ ਵਰਗੀ", "ਆਈ ਕੈਂਡੀ" ਆਦਿ ਸੁਪਰਹਿੱਟ ਗੀਤ ਦਿੱਤੇ ਹਨ। 2019 ਵਿੱਚ ਉਹ ਇਕ ਅਦਾਕਾਰ ਵਜੋ ਪੰਜਾਬੀ ਫਿਲਮ ਟੈਲੀਵਿਜ਼ਨ ਵਿੱਚ ਨਜ਼ਰ ਆਏ।

ਸ਼ਿਵਜੋਤ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਕਰੀਬੀ ਦੋਸਤ ਹਨ। ਸ਼ਿਵਜੋਤ ਕਿਤਾਬਾਂ ਪੜਨ ਦੇ ਬਹੁਤ ਸ਼ੌਕੀਨ ਹਨ।

ABOUT THE AUTHOR

...view details